ਰਾਜਪੁਰਾ, 30 ਅਕਤੂਬਰ ( ਰਾਜੇਸ਼ ਡਾਹਰਾ ) ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵਿਖੇ ਪੰਜਾਬ ਸਰਕਾਰ ਦੀਆਂ ਕੋਰੋਨਾ ਨਿਯਮਾਂਵਲੀ ਦੀ ਪਾਲਣਾ ਤਹਿਤ ਐਸ.ਡੀ.ਐਮ. ਰਾਜਪੁਰਾ ਦੀਆਂ ਹਦਾਇਤਾਂ ਮੁਤਾਬਿਕ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ. ਗੁਰਿੰਦਰ ਸਿੰਘ ਦੂਆ ਵਾਈਸ ਚੇਅਰਮੈਨ ਪੀ ਆਰ ਟੀ ਸੀ ਪੰਜਾਬ, ਵਾਈਸ ਪ੍ਰਧਾਨ ਸ਼੍ਰੀ ਰਾਜੇਸ਼ ਆਨੰਦ, ਜਰਨਲ ਸੈਕਟਰੀ ਸ਼੍ਰੀ ਸੁਰਿੰਦਰ ਕੌਸ਼ਲ, ਵਿੱਤ ਸੈਕਟਰੀ ਸ਼੍ਰੀਮਤੀ ਠਾਕੁਰੀ ਖੁਰਾਨਾ ਤੇ ਸੈਕਟਰੀ ਸ਼੍ਰੀ ਵਿਨੇ ਕੁਮਾਰ ਵਾਈਸ ਚੇਅਰਮੈਨ ਪੈਪਸੂ ਬੋਰਡ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਕੋਵਿਡ-19 ਟੈਸਟਿੰਗ ਕਰਵਾਈ ਗਈ। ਇਸ ਸਬੰਧੀ ਕਾਲਜ ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਵਰਮਾ ਨੇ ਸਮੂਹ ਸਟਾਫ਼ ਨੂੰ ਕੋਵਿਡ-19 ਟੈਸਟਿੰਗ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਹਰ ਸੂਝਵਾਨ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਕੋਰੋਨਾ ਖ਼ਿਲਾਫ਼ ਲੜਾਈ ਵਿਚ ਸਰਕਾਰ ਦਾ ਸਹਿਯੋਗ ਕਰਨ ਅਤੇ ਕੋਰੋਨਾ ਨਿਯਮਾਂਵਲੀ ਦੀ ਪਾਲਣਾ ਕਰਦੇ ਹੋਏ ਆਪਣੇ ਅਤੇ ਆਪਣੇ ਪਰਿਵਾਰ ਨੂੰ ਮਹਾਂਮਾਰੀ ਤੋਂ ਬਚਾਓਣ ਲਈ ਟੈਸਟ ਕਰਵਾਉਣ। ਡਾ. ਅਸ਼ਵਨੀ ਵਰਮਾ ਨੇ ਕਿਹਾ ਕਿ ਜਿਥੇ ਸਰਕਾਰ ਤੇ ਵਿਗਿਆਨਕ ਕੋਰੋਨਾ ਦੇ ਇਲਾਜ ਲੱਭਣ ਲਈ ਯਤਨਸ਼ੀਲ ਹਨ, ਉੱਥੇ ਹੀ ਆਮ ਤੇ ਖਾਸ ਨਾਗਰਿਕ ਮਾਸਕ ਪਾ ਕੇ ਰੱਖਣ ਤੇ ਸਮਾਜਿਕ ਦੂਰੀ ਦੀ ਪਾਲਣਾ ਯਕੀਨੀ ਬਣਾਉਣ। ਇਸ ਮੌਕੇ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵਿਖੇ ਕੋਵਿਡ ਟੈਸਟਿੰਗ ਲਈ ਪਹੁੰਚੀ ਏ.ਪੀ. ਜੈਨ ਹਸਪਤਾਲ ਰਾਜਪੁਰਾ ਦੀ ਟੀਮ ਦੀ ਅਗਵਾਈ ਕਰ ਰਹੇ ਮੈਡੀਕਲ ਅਫ਼ਸਰ ਡਾ. ਯੋਗੇਸ਼ ਗਰਗ ਨੇ ਦੱਸਿਆ ਕਿ ਰਾਜਪੁਰਾ ਸ਼ਹਿਰ ਤੇ ਨੇੜੇ ਤੇੜੇ ਦੇ ਪਿੰਡਾਂ ਵਿੱਚ ਟੈਸਟਿੰਗ ਕੀਤੀ ਜਾ ਰਹੀ ਹੈ ਤਾਂ ਜੋ ਇਸ ਮਹਾਂਮਾਰੀ ਤੋਂ ਆਮ ਨਾਗਰਿਕਾਂ ਨੂੰ ਬਚਾਉਣ ਤੇ ਜਾਗਰੂਕ ਕਰਨ ਦੀ ਪੰਜਾਬ ਸਰਕਾਰ ਦੀ ਮੁਹਿੰਮ ਸਾਰਥਕ ਸਿੱਧ ਹੋ ਸਕੇ। ਉਨ੍ਹਾਂ ਨੇ ਲੋਕਾਂ ਨੂੰ ਟੈਸਟਿੰਗ ਤੋਂ ਘਬਰਾਉਣ ਦੀ ਥਾਂ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ। ਇਸ ਮੌਕੇ 'ਤੇ ਡਾ. ਸੁਖਬੀਰ ਸਿੰਘ ਥਿੰਦ ਡਾਇਰੈਕਟਰ ਪਟੇਲ ਸੁਸਾਇਟੀ ਸਮੇਤ ਸੀਨੀਅਰ ਸਟਾਫ਼ ਡਾ. ਜਾਗੀਰ ਸਿੰਘ ਢੇਸਾ, ਡਾ.ਪਵਨ ਕੁਮਾਰ, ਡਾ. ਸੁਰੇਸ਼ ਨਾਇਕ ਤੇ ਪ੍ਰੋ. ਰਾਜੀਵ ਬਾਹੀਆ, ਰੇਡੀਓਗਰਾਫ਼ੀ ਬਲਵੀਰ ਸਿੰਘ ਬੇਦੀ, ਬਲਜਿੰਦਰ ਗਿੱਲ,ਪ੍ਰਦੀਪ ਕੁਮਾਰ, ਰਮਨ ਕੁਮਾਰ, ਮਨਪ੍ਰੀਤ ਕੌਰ, ਜਾਨਵੀ ਤੇ ਸੁਖਚੈਨ ਸਿੰਘ ਹਾਜ਼ਰ ਰਿਹੇ।