ਜਥੇਦਾਰ ਬਾਬਾ ਟੇਕ ਸਿੰਘ ਧਨੌਲਾ ਅਤੇ ਪੰਥਕ ਵਿਵਾਦ – ਅਸਲ ਸੱਚਾਈ

ਜਥੇਦਾਰ ਬਾਬਾ ਟੇਕ ਸਿੰਘ ਧਨੌਲਾ ਅਤੇ ਪੰਥਕ ਵਿਵਾਦ – ਅਸਲ ਸੱਚਾਈ

ਜਥੇਦਾਰ ਬਾਬਾ ਟੇਕ ਸਿੰਘ ਧਨੌਲਾ ਨੇ ਹੀ ਮੈਨੂੰ ਪੱਤਰਕਾਰ ਬਣਾਇਆ ਸੀ

--

ਅੱਜ ਤਖਤ ਦਮਦਮਾ ਸਾਹਿਬ ਦੇ ਨਿਯੁਕਤ ਕੀਤੇ ਗਏ ਜਥੇਦਾਰ ਬਾਬਾ ਟੇਕ ਸਿੰਘ ਧਨੌਲਾ ਦੀ ਕਹਾਣੀ ਦੱਸਣ ਲੱਗਿਆ ਹਾਂ ਇਸ ਤੋਂ ਪਤਾ ਲੱਗੇਗਾ ਕਿ ਬਾਬਾ ਜੀ ਸਿੱਖੀ ਪ੍ਰਤੀ ਕਿਨੇ ਕੁ ਸੁਹਿਰਦ ਹਨ। ਉਨ੍ਹਾਂ ਦਿਨਾਂ ਵਿਚ ਜੋਗਿੰਦਰ ਸਿੰਘ ਵਾਲਾ ਸਪੋਕਸਮੈਨ ਚੰਗਿਆੜੇ ਕੱਢੀ ਜਾਂਦਾ ਸੀ। ਜਿਲ੍ਹਾ ਇਚਾਰਜ ਜਗਸੀਰ ਸਿੰਘ ਸੰਧੂ ਘੁਣਤਰੀ (Jagsir Singh Sandhu Ghuntri ) ਸਨ। ਗੁਰਮਿਤ ਖਿਲਾਫ ਗੁਰੂਘਰਾਂ ਅਤੇ ਡੇਰਿਆਂ ਵਿਚ ਚੱਲ ਰਹੀਆਂ ਕੁਰੀਤੀਆਂ ਨੂੰ ਵਿਸ਼ੇਸ਼ ਤੌਰ ਤੇ ਕਵਰ ਕੀਤਾ ਜਾਂਦਾ ਸੀ। ਇਨ੍ਹਾਂ ਹੀ ਦਿਨਾਂ ਵਿਚ ਕਸਬਾ ਧਨੌਲਾ ਵਿਚ ਇਕ ਗੁਰੂਘਰ ਦੇ ਗੱਦੀਦਾਰ ਬਾਬਾ ਟੇਕ ਸਿੰਘ ਧਨੌਲਾ ਨੇ ਪਰਚੇ ਛਾਪਕੇ ਅਫਵਾਹ ਉਡਾਈ ਇਕ ਇਸ ਗੁਰੂਘਰ ਵਿਚ ਤਲਾਅ ਦੀ ਖੁਦਾਈ ਸਮੇਂ ਗੁਰੂ ਤੇਗ ਬਹਾਦਰ ਜੀ ਦਾ ਹੁਕਮਨਾਮਾ ਨਿੱਕਲਿਆ ਹੈ ਜਿਸ ਵਿਚ ਇਕ ਕਥਿੱਤ 'ਗੌਰੂ ਰਿਸ਼ੀ' ਦਾ ਵੀ ਜ਼ਿਕਰ ਸੀ ਦੱਸਿਆ ਜਾ ਰਿਹਾ ਸੀ ਕਿ ਗੌਰੂ ਰਿਸ਼ੀ ਗੁਰੂ ਜੀ ਨੇ ਗੁਰੂ ਜੀ ਦੇ ਦਰਸ਼ਨ ਕਰਕੇ ਆਪਣੇ ਢਿੱਡ ਵਿਚ ਕਟਾਰ ਮਾਰਕੇ ਹੱਤਿਆ ਕਰ ਲਈ ਤਾਂ ਗੁਰੂ ਜੀ ਨੇ ਆਖਿਆ ਕਿ ਇਸ ਤਲਾਅ ਵਿਚ ਜਿਹੜਾ ਮੱਸਿਆ ਵਾਲੇ ਦਿਨ ਇਸ਼ਨਾਨ ਕਰੇਗਾ ਉਸ ਦੀਆਂ ਕੁਲਾਂ ਤਰ ਜਾਣਗੀਆਂ। ਇਹ ਸਭ ਗੱਲਾਂ ਗੁਰਮਤਿ ਖਿਲਾਫ ਸਨ ਪਰ ਕੀਤੇ ਗਏ ਪ੍ਰਚਾਰ ਸਦਕਾ ਹਰ ਮੱਸਿਆ ਹਜਾਰਾਂ ਦੀ ਗਿਣਤੀ ਵਿਚ ਲੋਕ ਇਥੇ ਇਸ਼ਨਾਨ ਕਰਨ ਆਉਣ ਲੱਗ ਪਏ। ਇਹ ਮਨਮਤਿ ਅੱਗ ਵਾਂਗ ਫੈਲ ਰਹੀ ਸੀ ਜਿਸ ਨੂੰ ਰੋਕਣਾ ਬਹੁਤ ਜਰੂਰੀ ਸੀ।

ਮੈਂ ਇਸ ਮਨਮਤਿ ਖਿਲਾਫ ਬਰਨਾਲਾ ਤੋਂ ਸਪੋਕਸਮੈਨ ਦੇ ਜ਼ਿਲ੍ਹਾ ਇਚਾਰਜ ਜਗਸੀਰ ਸਿੰਘ ਸੰਧੂ ਨੂੰ ਕਈ ਵਾਰ ਆਖਿਆ ਪਰ ਸੰਧੂ ਸਾਹਿਬ ਮੈਨੂੰ ਟਾਲ਼ਦੇ ਰਹੇ। ਇਕ ਦਿਨ ਗੁੱਸੇ ਜਿਹੇ ਵਿਚ ਸੰਧੂ ਸਾਹਿਬ ਨੂੰ ਬਰਨਾਲੇ ਦੇ ਕਚਹਿਰੀ ਚੌਕ ਬੱਸ ਸਟੈਂਡ ਤੇ ਬਣੇ ਗੁਰਜਿੰਦਰ ਸਿੰਘ ਸਿੱਧੂ (ਅਧਿਕਾਰੀ ਸਾਬਕਾ ਸੈਨਕ ਵਿੰਗ) ਦੇ ਹੋਟਲ ਵਿਚ ਨਿੱਜੀ ਤੌਰ ਤੇ ਮਿਲਿਆ। ਮੈਂ ਸੰਧੂ ਸਾਹਿਬ ਨੂੰ ਆਖਿਆ ਕਿ ਜੇ ਤੁਸੀਂ ਖ਼ਬਰ ਨੀ ਲਾ ਸਕਦੇ ਤਾਂ ਮੈਨੂੰ ਪੱਤਰਕਾਰ ਬਣਾਓ, ਮੈਂ ਖ਼ਬਰ ਲਾਵਾਂਗਾ। ਸੰਧੂ ਸਾਹਿਬ ਨੇ ਤੁਰਤ ਹਾਮੀ ਭਰ ਦਿੱਤੀ ਤੇ ਮੈਨੂੰ ਮੇਰੇ ਹੀ ਪਿੰਡ ਦਾ ਨਵਾਂ ਸਟੇਸ਼ਨ ਬਣਾਕੇ ਪੱਤਰਕਾਰ ਬਣਾ ਦਿੱਤਾ। ਅਸੀਂ ਚੰਡੀਗੜ੍ਹ ਜਾ ਕੇ ਅਧਿਕਾਰਿਤ ਪੱਤਰ ਲੈ ਗਿਆ।

ਕਸਬਾ ਧਨੌਲਾ ਮੇਰੇ ਪੱਤਰਕਾਰੀ ਖੇਤਰ ਤੋਂ ਬਾਹਰ ਸੀ ਇਹ ਏਰੀਆ ਪੱਤਰਕਾਰ ਬਬਲੀ ਰਾਈਆ ( Babliraiya Babli) ਦਾ ਸੀ। ਮੈਂ ਤੇ ਹਰਜਿੰਦਰ ਸਿੰਘ ਪੱਪੂ ਮਾਂਗੇਵਾਲ ( Harjinder Singh Pappu) ਜਿਲ੍ਹਾ ਇੰਚਾਰਜ ਤੋਂ ਵਿਸ਼ੇਸ਼ ਮਨਜੂਰੀ ਲੈ ਕੇ ਧਨੌਲੇ ਜਾ ਕੇ ਕਥਿਤ ਹੁਕਮਨਾਮੇ ਅਤੇ ਕਟਾਰ ਆਦਿ ਦੀਆਂ ਫੋਟੋਆਂ ਕਰ ਲਈਆਂ । ਇਹ ਗੁਰੂਘਰ ਪਹਿਲਾਂ 25 ਸਾਲ ਜਥੇਦਾਰ ਭਰਪੂਰ ਸਿੰਘ ਧਨੌਲਾ (Bharpur Singh Dhanaula) ਦੇ ਪ੍ਰਬੰਧ ਹੇਠ ਰਿਹਾ ਸੀ ਉਸ ਤੋਂ ਸੱਚਾਈ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਜਿੱਥੋਂ ਹੁਕਮਨਾਮਾ ਨਿੱਕਲਿਆ ਦੱਸਿਆ ਜਾ ਰਿਹਾ ਹੈ ਉਸ ਥਾਂ 7 ਫੁੱਟ ਡੂੰਘੀ ਢਾਬ ਹੁੰਦੀ ਸੀ ਜਿਸ ਨੂੰ ਉਸ ਨੇ ਮਿੱਟੀ ਨਾਲ ਭਰਿਆ ਹੈ ਪਰ ਹੁਕਮਨਾਮਾ 4 ਫੁੱਟ ਤੋਂ ਹੀ ਕੱਢ ਲਿਆ। ਜਥੇਦਾਰ ਭਰਪੂਰ ਸਿੰਘ ਨੇ ਇਹ ਵੀ ਦੱਸਿਆ ਕਿ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਕਦੇ ਨਹੀਂ ਆਏ।

ਅਸੀਂ ਖ਼ਬਰ ਬਣਾਕੇ ਭੇਜ ਦਿੱਤੀ ਜਿਹੜੀ 27 -9-2006 ਨੂੰ ਛਪ ਗਈ ਜਿਸ ਨਾਲ ਵੱਡਾ ਕਜ਼ੀਆ ਖੜ੍ਹਾ ਹੋ ਗਿਆ । ਬਾਬਾ ਟੇਕ ਸਿੰਘ ਦੇ ਇਕ ਨਜਦੀਕੀ ਜਥੇਦਾਰ ਨੇ ਮੈਨੂੰ ਫੋਨ ਕਰਕੇ ਆਖਿਆ " ਸਾਡੀ ਸਰਕਾਰ ਆਉਣ ਵਾਲੀ ਹੈ ਤਿਆਰ ਰਹੀਂ " ਤਿੰਨ-ਚਾਰ ਦਿਨ ਮੈਨੂੰ ਕੁੱ'ਟਣ- ਮਾ'ਰਨ ਦੀਆਂ ਧ'ਮਕੀਆਂ ਆਉਂਦੀਆਂ ਰਹੀਆਂ। ਸੰਧੂ ਸਾਹਿਬ ਨੇ ਹਰਜਿੰਦਰ ਸਿੰਘ ਪੱਪੂ ਦੀ ਬਾਬੇ ਨਾਲ ਸੁਲਾਹ-ਸਫਾਈ ਕਰਵਾ ਦਿੱਤੀ ਪਰ ਮੈਂ ਨਾ ਮੰਨਣਾ ਸੀ ਨਾ ਮੈਨੂੰ ਸੁਲਾਹ ਕਰਨ ਨੂੰ ਆਖਿਆ ਹੀ ਗਿਆ। ਸੁਲਾਹ ਹੈ ਵੀ ਕਿਸ ਗੱਲ ਦੀ ਸੀ ਅਸੀਂ ਆਪਣਾ ਨਾਗਬਾਣ ਚਲਾ ਦਿੱਤਾ ਸੀ ਜਿਸ ਕਾਰਨ ਉਹ ਪਾਖੰਡ ਹਟ ਗਿਆ ਸੀ। ਬਾਬਾ ਟੇਕ ਸਿੰਘ ਨੇ ਹੁਕਮਨਾਮਾ, ਕਟਾਰ , ਕੁੱਜਾ ਅਤੇ ਜੋਤ ਹਟਾ ਦਿੱਤੀ ਸੀ। ਲੋਕ ਆਉਣੋਂ ਹਟ ਗਏ ਹਨ ਸਨ। ਕਈ ਸਾਲਾਂ ਬਾਅਦ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਅਦੇਸ਼ਾਂ ਤੇ ਜਦੋਂ ਬਾਬਾ ਹਰਬੰਸ ਸਿੰਘ ਦਿੱਲੀ ਵਾਲਿਆਂ ਦੀ ਮਦਦ ਨਾਲ ਇੱਥੇ ਨਵਾਂ ਦਰਬਾਰ ਸਾਹਿਬ ਬਣ ਗਿਆ ਤਾਂ ਦਰਬਾਰ ਸਾਹਿਬ ਵਿਚ ਕਥਿੱਤ ਗੌਰੂ ਰਿਸੀ ਅਤੇ ਗੁਰੂ ਤੇਗ ਬਹਾਦਰ ਜੀ ਦੀਆਂ ਕਲਪਿਤ ਫੋਟੋਆਂ ਬਣਾਕੇ ਦਰਬਾਰ ਸਾਹਿਬ ਲਾ ਦਿੱਤੀਆਂ ਜੋ ਹੁਣ ਵੀ ਲੱਗੀਆਂ ਹੋਈਆਂ ਹਨ।

ਜਥੇਦਾਰ ਬਾਬਾ ਟੇਕ ਸਿੰਘ ਧਨੌਲਾ ਮੇਰੇ ਨਾਲ ਦੂਜੀ ਵਾਰ ਓਦੋਂ ਖਫਾ ਹੋਏ ਜਦੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਨ ਲਈ ਹਰਨਾਮ ਸਿੰਘ ਧੁੰਮਾ ਅਤੇ ਬਾਬਾ ਟੇਕ ਸਿੰਘ ਦੀ ਅਗਵਾਈ ਵਿਚ ਇਕ ਕਮੇਟੀ ਬਣਾ ਦਿੱਤੀ ਓਦੋਂ ਬਾਬਾ ਟੇਕ ਸਿੰਘ ਅਗਜੈਕਟਿਵ ਕਮੇਟੀ ਮੈਂਬਰ ਸੀ। (2004 ਵਿਚ ਬੀਬੀ ਜਗੀਰ ਕੌਰ ( Bibi Jagir Kaur) ਨੇ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਗਿਆ ਸੀ 2007 ਵਿਚ ਬਾਦਲ ਦਲ ਦੀ ਬਣੀ ਸਰਕਾਰ ਸਮੇਂ ਇਸ ਨੂੰ ਰੱਦ ਕਰ ਦਿੱਤਾ ਗਿਆ।) ਸ਼ੁੱਧ ਕੈਲੰਡਰ ਰੱਦ ਕਰਨ ਵਾਲੀ ਕਮੇਟੀ ਦੀ ਮੀਟਿੰਗ ਦੀ ਜਿਹੜੀ ਵੀਡੀਓ ਜਾਰੀ ਕੀਤੀ ਗਈ ਉਸ ਵਿਚ ਬਾਬਾ ਟੇਕ ਸਿੰਘ ਧਨੌਲਾ ਪੇਪਰ-ਵੇਟ ਨੂੰ ਮੇਜ ਤੇ ਘੁਮਾਈ ਜਾ ਰਿਹਾ ਸੀ। ਉਸ ਸਮੇਂ ਮੈਂ ਕੈਨੇਡਾ ਤੋਂ ਛਪਣ ਵਾਲੇ ਅਖਬਾਰ ਦਾ ਸੰਪਾਦਕ ਸੀ ਇਹ ਖਬਰ ਮੈਂ ਆਪ ਬਣਾਈ ਅਤੇ ਨਵੇਂ ਕੈਲੰਡਰ ਦਾ ਨਾਮ ਖਗੋਲ ਮਾਹਿਰ ਸਰਬਜੀਤ ਸਿੰਘ ਸੈਕਰਾਮੈਂਟੋ (Sarbjit Singh Sacramento) ਦੀ ਸਲਾਹ ਨਾਲ , ਧੁੰਮਾ+ਮੱਕੜ ਨੂੰ ਮਿਲਾਕੇ 'ਧਮੱਕੜਸ਼ਾਹੀ ਕੈਲੰਡਰ' ਰੱਖ ਲਿਆ। ਤਿੰਨ ਮੈਂਬਰ ਕਮੇਟੀ ਦੀ ਮੀਟਿੰਗ ਵਿਚ ਪੇਪਰਵੇਟ ਘਮਾਉਣ ਵਾਲੀ ਗੱਲ ਡੱਬੀ ਮਾਰ ਕੇ ਛਾਪੀ ਗਈ। ਇਹ ਵੀ ਲਿਖਿਆ ਕਿ ਅਣਪੜ੍ਹ ਵਿਆਕਤੀ ਜਿਹੜਾ 'ਸੌਰ ਮੰਡਲ' ਦੀਆਂ ਗਤੀਵਿਧੀਆਂ ਹੀ ਨਹੀਂ ਜਾਣਦਾ ਉਸ ਨੂੰ 'ਸ਼ੁੱਧ ਨਾਨਕਸ਼ਾਹੀ ਕਲੈਂਡਰ' ਰੱਦ ਕਰਨ ਦਾ ਕੀ ਹੱਕ ਹੈ। ਇਹ ਖਬਰ ਸੋਸ਼ਲ ਮੀਡੀਆ ਤੇ ਕਈ ਦਿਨ ਛਾਈ ਰਹੀ। ਬਾਬਾ ਜੀ ਫਿਰ ਮੇਰੇ ਤੇ ਖਫਾ ਹੋ ਗਏ ਪਰ ਪ੍ਰਮਾਤਮਾ ਨੇ ਮੇਰੇ ਸਿਰ ਤੇ ਹੱਥ ਰੱਖਿਆ।

-ਗੁਰਸੇਵਕ ਸਿੰਘ ਧੌਲਾ

https://www.facebook.com/profile.php?id=100010393781704


Posted By: Gurjeet Singh