ਗ੍ਰਾਮ ਪੰਚਾਇਤ ਪਿੰਡ ਰੰਗੀਆ ਵੱਲੋਂ ਸਬ ਸੈਂਟਰ ਪੇਂਟ ਕਰਵਾਇਆ

ਧੂਰੀ,6 ਜੂਨ (ਮਹੇਸ਼ ਜਿੰਦਲ) ਨੇੜਲੇ ਪਿੰਡ ਰੰਗੀਆਂ ਦੇ ਸਬ ਸੈਂਟਰ ਵਿਖੇ ਸਰਪੰਚ ਅਤੇ ਪੰਚਾ ਦੇ ਸਹਿਯੋਗ ਨਾਲ ਪੇਂਟ ਕਰਵਾਇਆ ਗਿਆ। ਇਸ ਮੌਕੇ ਪਿੰਡ ਦੇ ਸਰਪੰਚ ਮੱਖਣ ਸਿੰਘ ਨੇ ਦੱਸਿਆ ਕਿ ਮੱਛਰਾਂ ਤੇ ਕੀੜੇ ਪਤੰਗਿਆਂ ਦੀ ਭਰਮਾਰ ਵਧਣ ਕਾਰਨ ਸਬ ਸੈਂਟਰ ਵਿਖੇ ਸਟਾਫ਼ ਨੂੰ ਕਾਫ਼ੀ ਪਰੇਸ਼ਾਨ ਆ ਰਹੀ ਸੀ ਜਿਸ ਨੂੰ ਦੇਖਦਿਆਂ ਹੋਏ ਗ੍ਰਾਮ ਪੰਚਾਇਤ ਪਿੰਡ ਰੰਗੀਆ ਵੱਲੋਂ ਸਬ ਸੈਂਟਰ ਨੂੰ ਪੇਂਟ ਕਰਵਾਇਆ ਗਿਆ। ਇਸ ਮੌਕੇ ਭੀਮਾ ਸਿੰਘ ਮੈਬਰ,ਮਨਜੀਤ ਸਿੰਘ ਮੈਬਰ, ਮੋਨਿਕਾ ਰਾਣੀ,ਗੁਰਪ੍ਰੀਤ ਸਿੰਘ,ਕੁਲਦੀਪ ਕੌਰ,ਕਾਲਾ ਕੌਰ,ਰਾਜਵਿੰਦਰ ਕੌਰ ਹਾਜਰ ਸਨ ।