ਮੇਰਾ ਪਿੰਡ, ਮੇਰਾ ਮਾਣ

ਪਿੰਡ ਬੰਗੀ ਨਿਹਾਲ ਸਿੰਘ ਤਹਿਸੀਲ ਤਲਵੰਡੀ ਸਾਬੋ ਅਧੀਨ ਪੈਂਦਾ ਜਿਲ੍ਹੇ ਬਠਿੰਡੇ ਦਾ ਅੰਦਾਜ਼ਨ 5000 ਵਸੋਂ ਵਾਲ਼ਾ ਘੁੱਗ ਵਸਦਾ ਨਗਰ ਹੈ |ਹੁਣ ਇਸ ਨਗਰ ਦੇ ਨੌਂ ਵਾਰਡਾਂ ਦੀ ਲੱਗਭਗ 3000 ਵੋਟ ਹੈ, ਇਸ ਪਿੰਡ ਨੂੰ ਬੰਗੀ ਛੋਟੀ, ਨਿੱਕੀ ਬੰਗੀ ਤੇ ਬੰਗੀ ਸਟੇਸ਼ਨ ਵਾਲੀ ਦੇ ਨਾਂ ਨਾਲ਼ ਵੀ ਜਾਣਿਆ ਜਾਂਦਾ ਹੈ |ਇਸ ਪਿੰਡ ਦਾ ਮੁੱਢ ਬਾਬਾ ਨਿਹਾਲ ਸਿੰਘ ਸਿੱਧੂ ਨੇ ਲੱਗਭਗ 170 ਸਾਲ ਪਹਿਲਾਂ ਬੰਨ੍ਹਿਆ|ਇਹ ਨਗਰ ਬਠਿੰਡਾ -ਸਿਰਸਾ ਰੇਲਵੇ ਲਾਈਨ 'ਤੇ ਸਥਿਤ ਹੈ |ਇਸ ਦੀ ਬਠਿੰਡਾ ਤੋਂ ਦੂਰੀ 25 ਕਿਲੋਮੀਟਰ, ਰਾਮਾ ਮੰਡੀ ਤੋਂ 5 ਕਿਲੋਮੀਟਰ ਤੇ ਤਲਵੰਡੀ ਸਾਬੋ ਤੋਂ 12 ਕਿਲੋਮੀਟਰ ਹੈ |ਬੰਗੀ ਨਿਹਾਲ ਸਿੰਘ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ -ਛੋਹ ਪ੍ਰਾਪਤ ਹੈ |ਗੁਰੂ ਗੋਬਿੰਦ ਸਿੰਘ ਜੀ ਪੱਕਾ ਕਲਾਂ ਤੋਂ ਤਲਵੰਡੀ ਸਾਬੋ ਜਾਂਦਿਆਂ ਇਸ ਨਗਰ ਵਿਖੇ ਕੁਝ ਸਮਾਂ ਰੁਕੇ ਸਨ, ਇੱਥੇ ਉਹਨਾਂ ਨੇ ਇੱਕ ਪਿੱਪਲ ਦੇ ਰੁੱਖ ਨਾਲ਼ ਘੋੜਾ ਬੰਨ੍ਹਿਆ ਤੇ ਸੰਗਤਾਂ ਨੂੰ ਪ੍ਰੇਮ -ਭਾਵ ਨਾਲ਼ ਮਿਲੇ |ਸੰਤ ਬਾਬਾ ਜੋਗੀਰਾਜ ਸਿੰਘ ਖ਼ਾਲਸਾ ਨੇ ਇੱਥੇ ਗੁਰੂਦੁਆਰਾ ਗੁਪਤਸਰ ਸਾਹਿਬ (ਪਾਤਸ਼ਾਹੀ ਦਸਵੀਂ) ਦਾ ਨਿਰਮਾਣ ਕਰਵਾਇਆ, ਜਿਸ ਦੀ ਗੁਰਦੁਆਰਾ ਪਰਮੇਸ਼ਰ ਦੁਆਰ ਪਟਿਆਲਾ ਦੀ ਤਰਜ਼ 'ਤੇ ਹੁਣ ਨਵ -ਉਸਾਰੀ ਹੋ ਰਹੀ ਹੈ |ਇੱਥੇ ਪਵਿੱਤਰ ਸਰੋਵਰ ਵੀ ਬਣਿਆ ਹੋਇਆ ਹੈ |ਬੰਗੀ ਨਿਹਾਲ ਸਿੰਘ ਦੇ ਨਾਲ਼ ਲਗਦੇ ਪਿੰਡ ਸੁੱਖਲੱਧੀ, ਬੰਗੀ ਰੁਲਦੂ, ਬੰਗੀ ਰੁੱਘੂ, ਮਾਨਵਾਲਾ, ਕਮਾਲੂ, ਰਾਮਾ, ਬਾਘਾ ਤੇ ਬੰਗੀ ਦੀਪਾ ਸਿੰਘ ਹਨ |ਪਿੰਡ ਵਿੱਚ ਜੱਟ ਸਿੱਖ, ਮਜ੍ਹਬੀ ਸਿੱਖ, ਬੌਰੀਏ ਸਿੱਖ, ਰਾਮਦਾਸੀਏ ਸਿੱਖ, ਬਾਜ਼ੀਗਰ, ਮਿਸਤਰੀ, ਬ੍ਰਾਹਮਣ, ਦਰਜੀ, ਘੁਮਿਆਰ ਆਦਿ ਭਾਈਚਾਰੇ ਰਲ਼ -ਮਿਲ਼ ਕੇ ਰਹਿੰਦੇ ਹਨ |ਜੱਟਾਂ 'ਚੋਂ ਸਿੱਧੂ, ਮਾਨ, ਗਿੱਲ, ਸੰਧੂ, ਬੁੱਟਰ, ਭੁੱਲਰ, ਚੱਠਾ, ਧਾਲੀਵਾਲ, ਢਿੱਲੋਂ, ਬਰਾੜ ਆਦਿ ਗੋਤਾਂ ਨਾਲ਼ ਸੰਬੰਧਤ ਹਨ |ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ |ਤਕਰੀਬਨ 7 ਮੋਘੇ -ਨਾਲਾਂ 'ਤੇ ਪਿੰਡ ਦਾ ਵਾਹਿਯੋਗ ਰਕਬਾ 3000 ਏਕੜ ਦੇ ਲੱਗਭਗ ਹੈ |ਪਿੰਡ ਵਿੱਚ ਤਿੰਨ ਗੁਰੂ ਘਰ, ਗੁਰਦੁਆਰਾ ਗੁਪਤਸਰ ਸਾਹਿਬ ਪਾਤਸ਼ਾਹੀ ਦਸਵੀਂ, ਗੁਰਦੁਆਰਾ ਸਿੰਘ ਸਭਾ ਸਾਹਿਬ, ਗੁਰਦੁਆਰਾ ਗੁਰੂ ਗੋਬਿੰਦ ਸਿੰਘ ਮਾਰਗ ਹਨ |ਇਸ ਤੋਂ ਇਲਾਵਾ ਪਿੰਡ ਵਿੱਚ ਬਾਬੇ ਰਾਮਦੇਵ ਦਾ ਮੁੰਦਰਮੰਦਰ, ਬਾਬੇ ਚੂਹੜ੍ਹ ਸਿੰਘ ਦੀ ਸਮਾਧ, ਬਾਬਾ ਖੇਤਰਪਾਲ /ਬਾਬਾ ਜੰਡ ਅਤੇ ਬੌਰੀਏ ਸਿੱਖਾਂ ਦੀ ਛੱਪੜੀ ਆਦਿ ਧਾਰਮਿਕ ਆਸਥਾ ਦੇ ਕੇਂਦਰ ਹਨ |ਪਿੰਡ ਦੀਆਂ ਜਨਤਕ ਥਾਵਾਂ 'ਚੋਂ ਸਰਕਾਰੀ ਪ੍ਰਾਇਮਰੀ ਸਕੂਲ, ਅਕਾਲ ਅਕੈਡਮੀ, ਸਿਹਤ ਵਿਭਾਗ ਦਾ ਮੁੱਢਲਾ ਸਿਹਤ ਕੇਂਦਰ,ਬਿਜਲੀ ਵਿਭਾਗ ਦਾ ਗਰਿੱਡ, ਆਂਗਣਵਾੜੀ ਕੇਂਦਰ, ਸਹਿਕਾਰੀ ਸਭਾ, ਸ਼ਮਸ਼ਾਨ ਘਾਟ,4 ਧਰਮਸ਼ਾਲਾਵਾਂ, ਤਿੰਨ ਛੱਪੜ, ਤਿੰਨਚਾਰ ਬੱਸ ਅੱਡੇ, ਰੇਲਵੇ ਸਟੇਸ਼ਨ, ਦੋ ਆਰ. ਓ., ਸਰਕਾਰੀ ਜਿੰਮ, ਓਪਨ ਜਿੰਮ,ਗੁਰੂ ਅੰਗਦ ਦੇਵ ਵਾਲੀਬਾਲ ਗਰਾਉਂਡ, ਦਾਦਾ -ਪੋਤਾ ਪਾਰਕ,ਜਲ -ਘਰ ਤੇ ਉਸਾਰੀ ਅਧੀਨ ਲਾਇਬਰੇਰੀ ਪ੍ਰਮੁੱਖ ਹਨ |ਸਰਦਾਰ ਬੰਤ ਸਿੰਘ ਬੁੱਟਰ ਪਿੰਡ ਦੇ ਪਹਿਲੇ ਸਰਪੰਚ ਹੋਏ ਹਨ, ਸਰਪੰਚ ਵਜੋਂ ਸਰਦਾਰ ਬਸੰਤ ਸਿੰਘ ਸਿੱਧੂ, ਸਰਦਾਰ ਗੁਰਦੇਵ ਸਿੰਘ ਸਿੱਧੂ, ਸਰਦਾਰ ਜੰਗੀਰ ਸਿੰਘ ਸਿੱਧੂ, ਸਰਦਾਰ ਕੌਰ ਸਿੰਘ ਮਾਨ, ਸਰਦਾਰ ਕਾਕਾ ਰਾਜਿੰਦਰ ਸਿੰਘ ਸਿੱਧੂ, ਸਰਦਾਰਨੀ ਗੁਰਿੰਦਰ ਕੌਰ ਸਿੱਧੂ, ਸਰਦਾਰ ਹਰਮੇਲ ਸਿੰਘ ਸਿੱਧੂ, ਸਰਦਾਰਨੀ ਪਰਮਜੀਤ ਕੌਰ, ਸਰਦਾਰ ਰਾਜਿੰਦਰ ਸਿੰਘ ਖ਼ਾਲਸਾ ਸੇਵਾ ਨਿਭਾ ਚੁੱਕੇ ਹਨ |ਮੌਜੂਦਾਮਜੂਦਾ ਸਮੇਂ ਨੌਜਵਾਨ ਸਰਪੰਚ ਸਰਦਾਰ ਕੁਲਦੀਪ ਸਿੰਘ ਜੀਤਨਦੇਹੀ ਨਾਲ਼ ਪਿੰਡ ਦੇ ਵਿਕਾਸ ਕਾਰਜ ਕਰ ਰਹੇ ਹਨ |ਸਰਦਾਰ ਸੁੰਦਰ ਸਿੰਘ ਸਿੱਧੂ, ਸਰਦਾਰ ਜਰਨੈਲ ਸਿੰਘ ਸਿੱਧੂ, ਸਰਦਾਰ ਲਾਭ ਸਿੰਘ ਸਿੱਧੂ, ਸਰਦਾਰ ਜੰਗੀਰ ਸਿੰਘ ਸਿੱਧੂ, ਸਰਦਾਰ ਹਰਫ਼ੂਲ ਸਿੰਘ ਨੰਬਰਦਾਰ ਵਜੋਂ ਸੇਵਾ ਨਿਭਾ ਚੁੱਕੇ ਹਨ |ਮੌਜੂਦਾ ਸਮੇਂ ਸਰਦਾਰ ਤਾਰਾ ਸਿੰਘ ਸਿੱਧੂ ਤੇ ਸਰਦਾਰ ਰਘਵੀਰ ਸਿੰਘ ਪਿੰਡ ਦੇ ਨੰਬਰਦਾਰ ਵਜੋਂ ਕਾਰਜਸ਼ੀਲ ਹਨ | ਕਿਸਾਨੀ ਸੰਘਰਸ਼ ਨੂੰ ਪਿੰਡ ਦੀ ਬਹੁਤ ਵੱਡੀ ਦੇਣ ਹੈ |ਦਿੱਲੀ ਮੋਰਚੇ ਦੌਰਾਨ ਇਸ ਨਗਰ ਦੇਨੇ ਵਧ -ਚੜ੍ਹ ਕੇ ਯੋਗਦਾਨ ਪਾਇਆ |ਉਸ ਵਕਤ ਸਰਦਾਰ ਸਿਮਰਜੀਤ ਸਿੰਘ ਮਾਨ ਮਾਨ, ਸਰਦਾਰ ਵੀਰ ਦਵਿੰਦਰ ਸਿੰਘ ਮਾਨ, ਸਰਦਾਰ ਗਗਨਦੀਪ ਸਿੰਘ ਮਾਨ, ਸਰਦਾਰ ਸੰਦੀਪ ਸਿੰਘ ਮਾਨ,ਸਰਦਾਰ ਲਖਵੀਰ ਸਿੰਘ ਸਿੱਧੂ, ਸਰਦਾਰ ਮੱਖਣ ਸਿੰਘ ਸਿੱਧੂ, ਸਰਦਾਰ ਭਿੰਦਰ ਸਿੰਘ ਬੁੱਟਰ ਦਿੱਲੀ ਵਿਖੇ ਨਜ਼ਰ ਬੰਦ ਰਹੇ ਹਨ | 

ਵੱਲੋਂ :- ਲੈਕਚਰਾਰਤਰਸੇਮ ਸਿੰਘ ਬੁੱਟਰ