ਪੰਜਾਬੀ ਗਾਇਕੀ ਤੇ ਫ਼ਿਲਮਾਂ ਵਿਚ ਅਹਿਮ ਸਥਾਨ ਰੱਖਣ ਵਾਲੀ ਗਾਇਕਾ "ਪੰਮੀ ਵਾਲੀਆ"

11,ਦਸੰਬਰਅਮਰੀਸ਼ ਆਨੰਦ,(ਲੁਧਿਆਣਾ )ਪੰਜਾਬੀ ਗਾਇਕੀ ਵਿਚ ਅੱਜਕਲ ਇਕ ਅਹਿਮ ਸਥਾਨ ਰੱਖਣ ਵਾਲੀ ਗਾਇਕਾ "ਪੰਮੀ ਵਾਲੀਆ" ਜੋ ਕਿ ਜਿਲਾ ਨਵਾਂ ਸ਼ਹਿਰ ਦੇ ਇਤਿਹਾਸਿਕ ਪਿੰਡ "ਪੱਲੀ ਝਿੱਕੀ" ਦੀ ਜੰਮਪਲ ਹੈ,ਅੱਜਕਲ ਆਪਣੇ ਪਰਿਵਾਰ ਨਾਲ ਲੁਧਿਆਣੇ ਵਿਖੇ ਰਹਿ ਰਹੀ ਹੈ, ਪੰਮੀ ਵਾਲੀਆ ਪੰਜਾਬੀ ਗਾਇਕੀ ਵਿਚ ਅਹਿਮ ਸਥਾਨ ਰੱਖਣ ਵਾਲੇ ਉਸਤਾਦ "ਹਰਵਿੰਦਰ ਬਿੱਟੂ" ਦੀ ਪ੍ਰੇਰਨਾ ਸਦਕਾ ਪੰਮੀ ਵਾਲੀਆ ਦੀ ਗਾਇਕੀ ਦਾ ਰਿਆਜ਼ ਜੀਵਨ ਭਰ ਦੀਆ ਉਮੰਗਾਂ ਵਿਚ ਐਸਾ ਛਾਇਆ ਕਿ ਅੱਜ ਉਹ ਲੱਚਰਪੁਣੇ ਦੀ ਗਾਇਕੀ ਤੋਂ ਕੋਹਾਂ ਦੂਰ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਚ ਵੱਖਰਾ ਯੋਗਦਾਨ ਪਾ ਰਹੀ ਹੈ,ਗਾਇਕੀ ਦੇ ਨਾਲ ਨਾਲ ਪੰਮੀ ਵਾਲੀਆ ਮਾਡਲਿੰਗ, ਐਕਟਿੰਗ ਤੇ ਪੰਜਾਬੀ ਫ਼ਿਲਮਾਂ ਵਿਚ ਵੀ ਵੀ ਕਰ ਰਹੀ ਹੈ ਤੇ ਉਹ ਕਾਫੀ ਸਮੇ ਤੋਂ ਪੰਜਾਬੀ ਟੈਲੀਫ਼ਿਲਮ ਵਿਚ ਵੀ ਕੰਮ ਕਰ ਰਹੀ ਹੈ. ਪੰਮੀ ਵਾਲੀਆ ਨੇ ਫਿਲਮ ਸਟਾਰ "ਜੋਰਡਨ ਸੰਧੂ"ਦੀ ਪੰਜਾਬੀ ਮੂਵੀ "ਕਾਕੇ ਦਾ ਵਿਆਹ" ਵਿਚ ਵੀ ਅਹਿਮ ਭੂਮਿਕਾ ਨਿਭਾ ਚੁੱਕੀ ਹੈ. ਪੰਮੀ ਵਾਲੀਆ ਪੰਜਾਬੀ ਸੱਭਿਆਚਾਰ ਮੇਲਿਆਂ ਵਿਚ ਪੰਜਾਬ ਦੇ ਨਾਮਵਰ ਗਾਇਕ "ਜਸਵੰਤ ਸੰਦੀਲਾ" ਨਾਲ ਬਤੋਰ ਡਿਊਟ ਗਾਇਕਾ ਵੀ ਕੰਮ ਕਰਦੀ ਹੈ. ਪੰਮੀ ਵਾਲੀਆ ਦਾ ਕਹਿਣਾ ਹੈ ਕਿ ਅੱਜਕਲ ਦੇ ਨਵੇਂ ਗਾਇਕ ਆਪਣੇ ਪੁਰਾਣੀ ਪੰਜਾਬੀ ਵਿਰਸੇ ਸੱਭਿਆਚਾਰ ਨੂੰ ਭੁਲਦੇ ਜਾ ਰਹੇ ਨੇ ਓਹਨਾ ਅੱਜਕਲ ਦੇ ਗਾਇਕਾਂ ਨੂੰ ਆਪਣੇ ਪੰਜਾਬੀ ਵਿਰਸੇ ਨੂੰ ਸਾਂਭਣ ਦੀ ਅਪੀਲ ਕੀਤੀ ਓਹਨਾ ਕਿਹਾ ਕਿ ਕੰਮ ਚਾਹੇ ਥੋੜਾ ਕਰੋ ਪਰ ਆਪਣੀ ਪੂਰੀ ਲਗਨ ਤੇ ਮਿਹਨਤ ਨਾਲ ਐਸਾ ਕਰੋ ਕਿ ਸਰੋਤਿਆਂ ਨੂੰ ਪਸੰਦ ਆਵੇ. ਓਹਨਾ ਦੱਸਿਆ ਕਿ ਜਲਦ ਹੀ ਮਾਰਕੀਟ ਵਿੱਚ ਪੰਜਾਬੀ ਵਿਰਸੇ ਨਾਲ ਸਬੰਧਿਤ ਪ੍ਰੋਜੈਕਟ ਲੈ ਕੇ ਆ ਰਹੀ ਹੈ ਉਮੀਦ ਕਰਦੀ ਹਾਂ ਕਿ ਕਿ ਲੋਕਾਂ ਵਲੋਂ ਪਸੰਦ ਕੀਤਾ ਜਾਵੇਗਾ.