ਭਾਰਤੀ ਜਨਤਾ ਪਾਰਟੀ (ਬੀਜੇਪੀ) ਨੇ ਆਪਣਾ ਰਾਸ਼ਟਰੀ ਪ੍ਰਧਾਨ ਸ੍ਰੀ ਜਗਤ ਪ੍ਰਕਾਸ਼ ਨੱਡਾ (ਜੇਪੀ ਨੱਡਾ) ਨੂੰ ਚੁਣ ਲਿਆ ਹੈ l ਸ੍ਰੀ ਨੱਡਾ ਹਿਮਾਚਲ ਪ੍ਰਦੇਸ਼ ਤੋਂ ਹਨ ਅਤੇ ਉਹਨਾਂ ਨੂੰ ਸਰਬਸੰਮਤੀ ਨਾਲ ਪਾਰਟੀ ਦਾ ਪ੍ਰਧਾਨ ਬਣਾਇਆ ਗਿਆ ਹੈ । ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਜੇਪੀ ਨੱਡਾ ਬਾਰੇ ਕਿਹਾ ਕਿ ਉਨ੍ਹਾਂ ਵਿੱਚ ਜੱਥੇਬੰਦਕ ਗੁਣ ਹਨ, ਪਾਰਟੀ ਨੂੰ ਸਿਖਰ ‘ਤੇ ਲੈ ਜਾਣਗੇ ਅਤੇ ਉਮੀਦਾਂ ਅਨੁਸਾਰ ਕੰਮ ਕਰਨਗੇ । ਸ੍ਰੀ ਨੱਡਾ ਸੋਮਵਾਰ ਨੂੰ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਬਣੇ ਹਨ । ਆਉਣ ਵਾਲੇ ਸਮੇਂ ਵਿਚ ਉਨ੍ਹਾਂ ਨੂੰ ਭਾਜਪਾ ਸ਼ਾਸਿਤ ਰਾਜਾਂ ਵਿਚ ਪਾਰਟੀ ਨੂੰ ਸੱਤਾ ਵਿਚ ਰੱਖਣ ਅਤੇ ਰਾਜਾਂ ਨੂੰ ਵਿਰੋਧੀ ਧਿਰ ਤੋਂ ਖੋਹਣ ਦੀ ਵੱਡੀ ਚੁਣੌਤੀ ਰਹੇਗੀ । ਸ੍ਰੀ ਨੱਡਾ ਦੀ 2020 ਦੌਰਾਨ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਅਸਲ ਪਰੀਖਿਆ ਹੋਵੇਗੀ l ਹਾਲਾਂਕਿ ਉਨ੍ਹਾਂ ਦੀ ਅਗਵਾਈ ਵਿਚ ਯੂ ਪੀ ਵਿਚ ਭਾਜਪਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ । ਸ੍ਰੀ ਨੱਡਾ ਨੂੰ ਇਕ ਅਜਿਹੇ ਸਮੇਂ ਵਿਚ ਭਾਜਪਾ ਦੀ ਅਗਵਾਈ ਕਰਨ ਦਾ ਮੌਕਾ ਮਿਲਿਆ ਹੈ ਜਦੋਂ ਪਾਰਟੀ ਨੂੰ ਲੋਕ ਸਭਾ ਵਿਚ ਭਾਰੀ ਬਹੁਮਤ ਮਿਲਿਆ ਸੀ, ਪਰ ਰਾਜਾਂ ਵਿਚ ਇਸ ਨੂੰ ਬਹੁਤ ਨੁਕਸਾਨ ਝੱਲਣਾ ਪੈ ਰਿਹਾ ਹੈ । ਉਹਨਾਂ ਨੂੰ ਇਕ ਅਜਿਹੀ ਪਾਰਟੀ ਦੀ ਕਮਾਂਡ ਦਿੱਤੀ ਹੈ ਜੋ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੈ ਅਤੇ ਕੇਂਦਰ ਦੇ ਨਾਲ 11 ਰਾਜਾਂ ਵਿਚ ਆਪਣੀਆਂ ਸਰਕਾਰਾਂ ਨਾਲ 17 ਰਾਜਾਂ ਵਿਚ ਗੱਠਜੋੜ ਨਾਲ ਸੱਤਾ ਸੰਭਾਲੀ ਹੈ । ਸ੍ਰੀ ਨੱਡਾ ਨੂੰ ਦੇਸ਼ ਦੇ ਹਰ ਹਿੱਸੇ ਅਤੇ ਹਰ ਬੂਥ 'ਤੇ ਇਕ ਮਜ਼ਬੂਤ ਸੰਗਠਨ ਦੇ ਜ਼ਰੀਏ ਆਪਣੀ ਪਹੁੰਚ ਤੋਂ ਬਹੁਤ ਦੂਰ ਰਾਜਾਂ ਵਿਚ ਪਾਰਟੀ ਨੂੰ ਮੁੱਖ ਚੋਣ ਲੜਾਈ ਵਿਚ ਲਿਆਉਣਾ ਹੈ l ਸ੍ਰੀ ਨੱਡਾ ਦੇ ਪ੍ਰਧਾਨ ਬਨਣ ਤੇ ਉਹਨਾਂ ਨੂੰ ਦੇਸ਼ ਵਿਦੇਸ਼ ਤੋਂ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲਗਿਆ ਹੋਇਆ ਹੈ l ਪਾਰਟੀ ਨੂੰ ਉਹਨਾਂ ਦੇ ਲੰਬੇ ਤਜੁਰਬੇ ਅਤੇ ਹਲੀਮੀ ਭਰੇ ਸੁਭਾਵ ਦਾ ਬਹੁਤ ਲਾਭ ਮਿਲ ਸਕਦਾ ਹੈ ਅਤੇ ਲੰਬੇ ਤਜੁਰਬੇ ਕਰਕੇ ਉਹ ਚੁਨੋਤੀਆਂ ਨਾਲ ਨਜਿਠਣਾ ਜਾਣਦੇ ਹਨ l