ਲਿਖਾਰੀ ਸਭਾ ਰਾਮਪੁਰ ਵੱਲੋਂ ਦਿੱਲੀ ਬਾਡਰ ਤੇ ਅੰਦੋਲਨ ਤੇ ਕਿਸਾਨਾਂ ਲਈ 1100 ਕਿਤਾਬਾਂ ਭੇਜਿਆ
- ਪੰਜਾਬ
- 31 Dec,2020
31, December Doraha (Anand)ਪੰਜਾਬੀ ਲਿਖਾਰੀ ਸਭਾ ਰਾਮਪੁਰ ਵੱਲੋਂ ਦਿੱਲੀ ਬਾਡਰ ਤੇ ਅੰਦੋਲਨ ਕਰ ਰਹੇ ਅੰਦੋਲਨਕਾਰੀਆਂ ਲਈ ਗਿਆਰਾਂ ਸੌ ਕਿਤਾਬ ਭੇਜੀ ਗਈ। ਜਿਸ ਦੇ ਬਾਰੇ ਪ੍ਰਧਾਨ ਜਸਵੀਰ ਝੱਜ, ਜਨਰਲ ਸਕੱਤਰ ਬਲਵੰਤ ਸਿੰਘ ਮਾਂਗਟ, ਸਾਬਕਾ ਪ੍ਰਧਾਨ ਸੁਰਿੰਦਰ ਰਾਮੁਪਰੀ, ਕਾਰਜਕਾਰੀ ਮੈਂਬਰ ਬਲਦੇਵ ਸਿੰਘ ਝੱਜ ਨੇ ਦੱਸਿਆ ਕਿ ਇਹ ਕਿਤਾਬਾਂ ਪੰਜਾਬੀ ਲਿਖਾਰੀ ਸਭਾ ਪਿੰਡ ਰਾਮਪੁਰ ਦੀ ਲਾਇਬ੍ਰੇਰੀ ਵਿਚੋਂ ਸਮੂਹ ਮੈਂਬਰਾਂ ਦੀ ਸਲਾਹ ਨਾਲ ਆਪਣਾ ਅੱਖਰ ਯੱਗ ਪਾਉਣ ਲਈ, ਕਿਸਾਨ ਅੰਦੋਲਨਕਾਰੀਆਂ ਲਈ ਮੁਫਤ ਭੇਜੀਆਂ ਜਾ ਰਹੀਆਂ ਹਨ। ਤਾਂ ਕਿ ਕਾਲੇ ਖੇਤੀ ਕਨੂੰਨ ਵਾਪਿਸ ਕਰਵਾਉਣ ਲਈ ਸੰਘਰਸ਼ ਕਰ ਰਹੇ ਅੰਦੋਲਨਕਾਰੀਆਂ ਨੂੰ ਲੇਖਕਾਂ ਦੀਅੰ ਲਿਖਤਾਂ ਪੜ੍ਹ ਕੇ ਜਿੱਥੇ ਉਤਸ਼ਾਹ ਮਿਲੇ ਓਥੇ ਦ੍ਰਿੜਤਾ ਨਾਲ ਹੋਰ ਸੰਘਰਸ਼ ਕਰਨ ਦਾ ਹੌਸਲਾ ਵੀ ਬੁਲੰਦ ਰਹੇ। ਇਸ ਕਾਰਜ ‘ਅੱਖਰ ਯੱਗ’ ਦੀ ਸੁਖਮਿੰਦਰ ਰਾਮਪੁਰੀ (ਕਨੇਡਾ), ਗੁਰਦਿਆਲ ਦਲਾਲ, ਮੀਤ ਪ੍ਰਧਾਨ ਲਾਭ ਸਿੰਘ ਬੇਗੋਵਾਲ, ਸਕੱਤਰ ਸ਼ਾਇਰਾ ਨੀਤੂ ਰਾਮਪੁਰ, ਤੇਲੂ ਰਾਮ ਕੁਹਾੜਾ, ਅਵਤਾਰ ਸਿੰਘ ਧਮੋਟ, ਸਵਰਨ ਪੱਲ੍ਹਾ, ਹਰਬੰਸ ਮਾਲਵਾ, ਅਨਿੱਲ ਫਤਿਹਗੜ੍ਹਜੱਟਾਂ, ਜਸਪ੍ਰੀਤ ਕੌਰ ਮਾਂਗਟ, ਗੁਰਦੀਪ ਮਨੂੰ ਬੁਆਣੀ ਆਦਿ ਨੇ ਵੀ ਹਿਮਾਇਤ ਕੀਤੀ।
Posted By:
