ਧੂਰੀ, 5 ਸਤੰਬਰ (ਮਹੇਸ਼ ਜਿੰਦਲ) ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛਹੁ ਪ੍ਰਾਪਤ ਵਿਧਾਨ ਸਭਾ ਹਲਕਾ ਧੂਰੀ ਦੇ ਪਿੰਡ ਭਸੌੜ, ਖੇੜੀ ਜੱਟਾਂ, ਢਢੋਗਲ, ਭਲਵਾਨ, ਭੱਦਲਵੱਡ ਵਿੱਚ ਕਰੋੜਾਂ ਰੁਪੈ ਦੀ ਲਾਗਤ ਨਾਲ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਲਈ ਵੱਖ-ਵੱਖ ਕਰਵਾਏ ਸੰਖੇਪ ਸਮਾਗਮਾਂ ’ਚ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਸ਼ਿਰਕਤ ਕਰਦਿਆਂ ਪਿੰਡਾਂ ’ਚ ਵਿਕਾਸ ਕਾਰਜ ਸ਼ੁਰੂ ਕਰਵਾਉਣ ਦਾ ਆਗ਼ਾਜ ਕਰਦਿਆਂ 4 ਕਰੋੜ 87 ਲੱਖ 46 ਹਜਾਰ ਦੇ ਚੈਕ ਸੌਂਪੇ ਗਏ, ਜਿੰਨ੍ਹਾ ਵਿੱਚ ਭਸੌੜ ਲਈ 99.05 ਲੱਖ, ਖੇੜੀ ਜੱਟਾਂ ਲਈ 92.78 ਲੱਖ, ਢਢੋਗਲ ਲਈ 96.22 ਲੱਖ,ਭਲਵਾਨ ਲਈ 100.11 ਲੱਖ, ਭੱਦਲਵੱਡ ਲਈ 99.3 ਲੱਖ ਰੁਪੈ ਦੇ ਚੈੱਕ ਸ਼ਾਮਲ ਹਨ। ਆਪਣੇ ਸੰਬੋਧਨ ’ਚ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ, ਉਥੇ ਸ਼ਹਿਰਾਂ ਦੀ ਵੀ ਜਲਦੀ ਨੁਹਾਰ ਬਦਲੀ ਜਾਵੇਗੀ। ਉਨ੍ਹਾਂ ਕਿਹਾ ਕਿ ਜਾਰੀ ਕੀਤੀ ਗਈ ਇਸ ਰਕਮ ਨਾਲ ਪਿੰਡਾ ਨੂੰ ਮਾਡਲ ਪਿੰਡਾਂ ਦੀ ਤਰਜ਼ ’ਤੇ ਵਿਕਾਸ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕਹਿਣੀ ਤੇ ਕਰਨੀ ਦੇ ਪਰਪੱਕ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨਾਲ ਜੋ ਵੀ ਵਾਅਦੇ ਕੀਤੇ ਹਨ, ਉਹ ਸਭ ਵਾਅਦੇ ਪੂਰੇ ਕੀਤੇ ਜਾਣਗੇ। ਇਸ ਮੌਕੇ ਜਿਲ੍ਹਾ ਪ੍ਰੀਸ਼ਦ ਮੈਂਬਰ ਇੰਦਰਪਾਲ ਸਿੰਘ ਗੋਲਡੀ, ਯੂਥ ਆਗੂ ਜਗਤਾਰ ਸਿੰਘ ਤਾਰਾ, ਬਲਾਕ ਸੰਮਤੀ ਦੇ ਉੱਪ ਚੇਅਰਮੈਨ ਮੇਜਰ ਸਿੰਘ ਜਹਾਂਗੀਰ, ਦਿਹਾਤੀ ਕਾਂਗਰਸ ਦੇ ਪ੍ਰਧਾਨ ਜਗਤਾਰ ਸਿੰਘ ਤਾਰੀ, ਸਰਪੰਚ ਬਹਾਦਰ ਸਿੰਘ ਖੰਗੂੜਾ, ਬੀ.ਡੀ.ਪੀ.ਓ ਰਿੰਪੀ ਗਰਗ, ਐੱਸ.ਡੀ.ਓ ਦਵਿੰਦਰ ਸਿੰਘ, ਜੇ.ਈ. ਦਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪੰਚ, ਸਰਪੰਚ ਤੋਂ ਇਲਾਵਾ ਜਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਮੈਂਬਰ ਅਤੇ ਕਾਂਗਰਸੀ ਆਗੂ ਹਾਜਰ ਸਨ