ਗੋਦੀ ਮੀਡੀਆ ਝੂਠ ਬੋਲਦਾ" (ਸੋਲੋ ਨਾਟਕ) ਦੀ ਪੇਸ਼ਕਾਰੀ ਕੀਤੀ ਗਈ।

ਦੋਰਾਹਾ,ਅਮਰੀਸ਼ ਆਨੰਦ,ਦਿੱਲੀ ਵਿਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਸਮਰਪਿਤ ਯੂਥ ਫੋਰਮ ਦੋਰਾਹਾ ,ਦੋਰਾਹਾ ਐਮਬੂਲੈਂਸ ਵੈਲਫੇਅਰ ਸੋਸਾਇਟੀ,ਵਲੋਂ ਦੋਰਾਹਾ ਦੇ ਰੇਲਵੇ ਰੋਡ ਉੱਤੇ ਭੰਗੂ ਹਸਪਤਾਲ ਦੇ ਨਜ਼ਦੀਕ ਕੱਲ ਸਵੇਰੇ 11:30 ਵੱਜੇ "ਗੋਦੀ ਮੀਡੀਆ ਝੂਠ ਬੋਲਦਾ" (ਸੋਲੋ ਨਾਟਕ) ਦੀ ਪੇਸ਼ਕਾਰੀ ਕੀਤੀ ਜਾਵੇਗੀ,ਇਸ ਸਬੰਧੀ ਜਾਣਕਾਰੀ ਦਿੰਦਿਆਂ ਉਘੇ ਸਮਾਜ ਸੇਵਕ ਜਨਦੀਪ ਕੌਸ਼ਲ ਨੇ ਦੱਸਿਆ ਕਿ ਇਹ ਨਾਟਕ ਕਿਸਾਨੀ ਸੰਘਰਸ਼ ਨੂੰ ਸਮਰਪਿਤ "ਸਿਰਜਣਾ ਆਰਟ ਗਰੁੱਪ ਰਾਏਕੋਟ ਰਜਿ:" ਤੇ ਪੰਜਾਬ ਦੇ ਮਸ਼ਹੂਰ ਨਾਟਕਾਰ"ਡਾ.ਸੋਮਪਾਲ ਹੀਰਾ" ਵਲੋਂ "ਗੋਦੀ ਮੀਡੀਆ ਝੂਠ ਬੋਲਦਾ"(ਸੋਲੋ ਨਾਟਕ)ਦੀ ਪੇਸ਼ਕਾਰੀ ਕੀਤੀ ਗਈ, ਇਸ ਮੌਕੇ ਵੱਖ ਵੱਖ ਯੂਨੀਅਨਾ ਦੇ ਆਗੂਆਂ ਵਲੋਂ ਮੋਦੀ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ  ਤੇ ਵੱਖ ਵੱਖ ਯੂਨੀਅਨਾ ਦੇ ਬੁਲਾਰਿਆਂ ਵਲੋਂ ਲੋਕਾਂ ਨੂੰ ਸੰਬੋਧਿਤ ਕੀਤਾ ਗਿਆ ਤੇ ਕਿਸਾਨ ਮਜਦੂਰ ਏਕਤਾ ਜਿੰਦਾਬਾਦ ਦੇ ਨਾਅਰੇ ਲਾਏ ਗਏ,ਇਸ ਪ੍ਰੋਗਰਾਮ ਵਿਚ ਯੂਥ ਫੋਰਮ ਦੋਰਾਹਾ ,ਦੋਰਾਹਾ ਐਮਬੂਲੈਂਸ ਵੈਲਫੇਅਰ ਸੋਸਾਇਟੀ ,ਕਿਸਾਨ ਮਜ਼ਦੂਰ ਪੈਨਸ਼ਨਰ ਟੀ.ਐੱਸ.ਯੂ ਮੁਲਾਜ਼ਮ ਯੂਨੀਅਨ, ,ਬੀ.ਐੱਡ ਟਿੱਚਰ ਯੂਨੀਅਨ,ਪੰਜਾਬੀ ਲਿਖਾਰੀ ਸਭਾ ਰਾਮਪੁਰ ,ਯੂਥ ਫੋਰਮ ਦੋਰਾਹਾ ,ਦੋਰਾਹਾ ਐਮਬੂਲੈਂਸ ਵੈਲਫੇਅਰ ਸੋਸਾਇਟੀ ,ਆਲ ਟ੍ਰੇਡ ਯੂਨੀਅਨ ਤੇ ਆਂਗਣਵਾੜੀ ਵਰਕਰਾਂ, ਕਿਸਾਨ ਵਰਕਰਾਂ,ਮਜ਼ਦੂਰ ਭਾਰੀ ਗਿਣਤੀ ਵਿਚ ਹਾਜ਼ਰ ਸਨ.