ਸਵਾਮੀ ਵਿਵੇਕਾਨੰਦ ਗਰੁੱਪ ਆਫ਼ ਇੰਸਟੀਚਿਊਟਸ ਵਲੋਂ ਓਰੀਐਂਟੇਸ਼ਨ ਪ੍ਰੋਗਰਾਮ ਦਾ ਕੀਤਾ ਆਯੋਜਨ।

ਰਾਜਪੁਰਾ,30 ਅਕਤੂਬਰ(ਰਾਜੇਸ਼ ਡਾਹਰਾ)ਇਥੇ ਦੇ ਸਵਾਮੀ ਵਿਵੇਕਾਨੰਦ ਗਰੁੱਪ ਆਫ਼ ਇੰਸਟੀਚਿਊਟਸ ਵਲੋਂ ਓਰੀਐਂਟੇਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਇਸ ਪ੍ਰੋਗਰਾਮ ਵਿੱਚ 200 ਵਿਦਿਆਰਥੀਆਂ ਨੇ ਭਾਗ ਲਿਆ।ਇਹ ਓਰੀਐਂਟੇਸ਼ਨ ਖੇਤੀਬਾੜੀ ਵਿਭਾਗ, ਫਾਰਮੇਸੀ ਅਤੇ ਪੈਰਾਮੈਡੀਕਲ ਕੋਰਸਾਂ ਦੇ ਪਹਿਲੇ ਸਮੈਸਟਰ (ਬੈਚ 2021) ਦੇ ਵਿਦਿਆਰਥੀਆਂ ਲਈ ਰਖਿਆ ਗਿਆ।ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਮੁੱਖ ਪ੍ਰੋ. ਡਾ.ਗੁਰਪ੍ਰੀਤ ਕੌਰ ( ਪੰਜਾਬੀ ਯੂਨੀਵਰਸਿਟੀ ਪਟਿਆਲਾ), ਪ੍ਰੋ. ਡਾ. ਰਿਚਾ ਸ਼੍ਰੀ ( ਪੰਜਾਬੀ ਯੂਨੀਵਰਸਿਟੀ ਪਟਿਆਲਾ) ਅਤੇ ਸ਼੍ਰੀ ਦਲਬੀਰ ਸਿੰਘ (ਪ੍ਰਧਾਨ ਗੋ ਗ੍ਰੀਨ ਐਸੋਸੀਏਸ਼ਨ) ਸਨ। ਇਸ ਮੌਕੇ ਤੇ ਡਾ: ਪ੍ਰੇਰਨਾ ਸਰੂਪ (ਪ੍ਰਿੰਸੀਪਲ ਸਵਾਮੀ ਵਿਵੇਕਾਨੰਦ ਕਾਲਜ ਆਫ਼ ਫਾਰਮੇਸੀ )ਨੇ ਆਏ ਹੋਏ ਪਤਵੰਤਿਆਂ ਅਤੇ ਸਮਾਗਮ ਦੇ ਮੁੱਖ ਬੁਲਾਰੇ ਅਤੇ ਮੁੱਖ ਮਹਿਮਾਨਾਂ ਨੂੰ ਜੀ ਆਇਆਂ ਕਿਹਾ | ਇਸ ਮੌਕੇ ਚੇਅਰਮੈਨ ਐਸ.ਵੀ.ਜੀ.ਓ.ਆਈ. ਸ੍ਰੀ ਅਸ਼ਵਨੀ ਗਰਗ ਅਤੇ ਪ੍ਰਧਾਨ ਸ੍ਰੀ ਅਸ਼ੋਕ ਗਰਗ ਨੇ ਪੜ੍ਹਾਈ ਵਿੱਚ ਚੰਗੀ ਪ੍ਰਾਪਤੀ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਪ੍ਰੇਰਿਤ ਕੀਤਾ ।ਇਸ ਮੌਕੇ ਤੇ ਸ੍ਰੀ ਸਾਹਿਲ ਗਰਗ, ਪ੍ਰੋਜੈਕਟ ਡਾਇਰੈਕਟਰ ਐਸ.ਵੀ.ਜੀ.ਓ.ਆਈ ਨੇ ਆਪਣੇ ਵੱਡਮੁੱਲੇ ਵਿਚਾਰ ਨਵੇਂ ਬੈਚ ਨਾਲ ਸਾਂਝੇ ਕੀਤੇ। ਪ੍ਰੋਗਰਾਮ ਦੀ ਸਮਾਪਤੀ ਸ੍ਰੀ ਮਨਪ੍ਰੀਤ ਬਰਾੜ ਐਚ.ਓ.ਡੀ ਪੈਰਾਮੈਡੀਕਲ ਵੱਲੋਂ ਸਾਰਿਆਂ ਦਾ ਧੰਨਵਾਦ ਕਰਕੇ ਕੀਤੀ ਗਈ।