ਆਉਣ ਵਾਲੀਆਂ 2027 ਵਿਧਾਨ ਸਭਾ ਚੋਣਾਂ ਵਿੱਚ ਬੀਜੇਪੀ ਵੱਡੇ ਮਾਰਜਨ ਨਾਲ ਜਿੱਤ ਪ੍ਰਾਪਤ ਕਰੇਗੀ --- ਵਿਨੋਦ ਬੈਕਟਰ ਬਿੱਲਾ /ਨਰਿੰਦਰ ਸਿੰਘ ਰਾਜਗੜ੍ਹ
- ਪੰਜਾਬ
- 08 Feb,2025
ਦੋਰਾਹਾ (ਅਮਰੀਸ਼ ਆਨੰਦ)ਦਿੱਲੀ ਵਿੱਚ ਜਿਵੇਂ ਹੀ ਚੋਣ ਨਤੀਜੇ ਆਏ ਤਾਂ ਬੀਜੇਪੀ ਪਾਰਟੀ 27 ਸਾਲਾਂ ਬਾਅਦ ਆਪਣੀ ਸਰਕਾਰ ਬਣਾਉਣ ਵਿੱਚ ਕਾਮਯਾਬ ਵਿਖਾਈ ਦਿੱਤੀ। ਦਿੱਲੀ ਵਿੱਚ ਇਸ ਵਾਰ ‘ਆਪ’ ਪਾਰਟੀ ਦਾ ਜਾਦੂ ਨਹੀਂ ਚੱਲਿਆ।ਦਿੱਲੀ ਵਿਧਾਨ ਸਭਾ ਚੋਣਾਂ ਦੇ ਸਾਹਮਣੇ ਆਏ ਨਤੀਜਿਆਂ ਉਤੇ ਟਿੱਪਣੀ ਕਰਦਿਆਂ ਭਾਰਤੀ ਜਨਤਾ ਪਾਰਟੀ'ਦੋਰਾਹਾ ਦੇ ਸੀਨੀਅਰ ਆਗੂ ਵਿਨੋਦ ਬੈਕਟਰ ਬਿੱਲਾ ਸਾਬਕਾ ਮੰਡਲ ਪ੍ਰਧਾਨ ਬੀ ਜੇ ਪੀ ਤੇ ਸਰਪੰਚ ਨਰਿੰਦਰ ਸਿੰਘ ਰਾਜਗੜ੍ਹ ਨੇ ਸਾਂਝੇ ਤੌਰ ਕਿਹਾ ਕਿ ਦਿੱਲੀ ਵਿੱਚ ਬੀਜੇਪੀ ਨੇ ਜੋ ਵੱਡਾ ਇਤਿਹਾਸ ਰਚਿਆ ਹੈ ਹੁਣ ਪੰਜਾਬ ਵਿੱਚ ਇਸ ਦੀ ਨੀਂਹ ਰੱਖ ਦਿੱਤੀ ਹੈ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਬੀਜੇਪੀ ਵੱਡੇ ਮਾਰਜਨ ਨਾਲ ਜਿੱਤ ਪ੍ਰਾਪਤ ਕਰੇਗੀ।ਉਨ੍ਹਾਂ ਸਾਂਝੇ ਤੌਰ ਕਿਹਾ ਨੇ ਕਿਹਾ ਕਿ ਦਿੱਲੀ ਵਿਚੋਂ ਆਮ ਆਦਮੀ ਪਾਰਟੀ ਦੇ ਝੂਠ ਦੀ ਸਿਆਸਤ ਦਾ ਅੰਤ ਹੋ ਗਿਆ ਹੈ।ਉਨ੍ਹਾਂ ਕਿਹਾ, ‘‘ਦਿੱਲੀ ਦੇ ਲੋਕਾਂ ਨੇ ਦੱਸ ਦਿੱਤਾ ਹੈ ਕਿ ਜਨਤਾ ਨੂੰ ਵਾਰ-ਵਾਰ ਝੂਠੇ ਵਾਅਦਿਆਂ ਨਾਲ ਗੁੰਮਰਾਹ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਇਸ ਮੌਕੇ ‘ਦਿੱਲੀ ਵਿੱਚ (ਭਾਜਪਾ ਦੀ) ਇਸ ਸ਼ਾਨਦਾਰ ਜਿੱਤ’ ਲਈ ਮਾਨਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਅਮਿਤ ਸ਼ਾਹ ਜੀ ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ ਨੱਡਾ ਅਤੇ ਦਿੱਲੀ ਸੂਬਾਈ ਪ੍ਰਧਾਨ ਵਿਰੇਂਦਰ ਸਚਦੇਵਾ ਨੂੰ ਮੁਬਾਰਕਬਾਦ ਦਿੱਤੀ ਹੈ
Posted By:
Amrish Kumar Anand
Leave a Reply