ਸਾਹਿੱਤ ਸਭਾ ਧੂਰੀ ਵੱਲੋਂ ਕਿਸਾਨ ਸੰਘਰਸ਼ ਨੂੰ ਸਮਰਪਿੱਤ ਗੋਸ਼ਟੀ ਅਤੇ ਕਵੀ ਦਰਬਾਰ ਕਰਵਾਇਆ

ਧੂਰੀ, 28 ਦਸੰਬਰ (ਮਹੇਸ਼ ਜਿੰਦਲ) ਸ੍ਰੀ ਸੁਰਿੰਦਰ ਸ਼ਰਮਾਂ ਨਾਗਰਾ ਦੀ ਪੁਸਤਕ “ਮਾਲਵੇ ਦੇ ਸੱਭਿਆਚਾਰ ਦੀ ਖ਼ੁਸ਼ਬੋਈ” (ਮੇਰਾ ਪਿੰਡ ਨਾਗਰਾ) ੳੁੱਤੇ ਵਿਸ਼ਾਲ ਗੋਸ਼ਟੀ ਕੀਤੀ ਗਈ। ਇਸ ਸਮਾਗਮ ਦੀ ਪ੍ਰਧਾਨਗੀ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਪ੍ਰਧਾਨ ਡਾ. ਤੇਜਵੰਤ ਮਾਨ, ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਪਵਨ ਹਰਚੰਦਪੁਰੀ, ੳੁੱੱਘੇ ਲੇਖਕ ਤੇ ਗਾਇਕ ਸ. ਪਰਮਜੀਤ ਸਿੰਘ ਸਲਾਰੀਆ, ਸਭਾ ਦੇ ਸਰਪ੍ਰਸਤ ਪ੍ਰਿੰਸੀਪਲ ਕਿਰਪਾਲ ਸਿੰਘ ਜਵੰਧਾ, ਕਿਤਾਬ ਦੇ ਲੇਖਕ ਸ਼੍ਰੀ ਸੁਰਿੰਦਰ ਸ਼ਰਮਾਂ ਨਾਗਰਾ ਸ਼ਾਮਿਲ ਹੋਏ। ਸਭ ਤੋਂ ਪਹਿਲਾਂ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਸ਼੍ਰੀ ਸੁਰਿੰਦਰ ਸਿੰਘ ਰਾਜਪੂਤ ਨੇ ਸਾਰਿਆਂ ਨੂੰ ਸਭਾ ਵੱਲੋਂ ਜੀ ਆਇਆਂ ਨੂੰ ਕਿਹਾ। ਸਭਾ ਦੇ ਸਰਪ੍ਰਸਤ ਗਿਆਨੀ ਰਾਮ ਲਾਲ ਜੀ ਦੀ ਛੋਟੀ ਭੈਣ ਸ਼੍ਰੀਮਤੀ ਦਵਾਰਕੀ ਦੇਵੀ, ਸਭਾ ਦੇ ਮੀਤ ਪ੍ਰਧਾਨ ਅਤੇ ਕਵੀ ਸੱਤਪਾਲ ਪਰਾਸ਼ਰ ਦੀ ਵੱਡੀ ਭਰਜਾਈ ਸ਼ਕੁੰਤਲਾ ਦੇਵੀ, ਛੋਟੇ ਸਾਹਿਬਜ਼ਾਦੇ, ਮਾਤਾ ਗੁਜਰੀ ਅਤੇ ਕਿਸਾਨੀ ਸੰਘਰਸ਼ ਦੇ ਅਮਰ ਸ਼ਹੀਦਾਂ ਨੂੰ ਖੜੇ੍ਹ ਹੋ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਕੇਂਦਰੀ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ: ਸੰਧੂ ਵਰਿਆਣਵੀ ਅਤੇ ਧਰਮ ਚੰਦ ਬਾਤਿਸ਼ ਸਾਬਕਾ ਮੁੱਖੀ ਪੰਜਾਬੀ ਵਿਭਾਗ ਸਰਕਾਰੀ ਕਾਲਜ ਮਾਲੇਰਕੋਟਲਾ ਨੇ ਆਪਣੇ-ਆਪਣੇ ਵਿਸਤ੍ਰਿਤ ਪੇਪਰ ਸਰੋਤਿਆਂ ਸਾਹਮਣੇ ਪੜ੍ਹੇ। ਪੜੇ੍ਹ ਪੇਪਰਾਂ ੳੁੱਤੇ ਕੀਤੀ ਗਈ ਬਹਿਸ ਵਿੱਚ ਪ੍ਰਿੰ: ਡਾ. ਨਵਿੰਦਰ ਸਿੰਘ ਪੰਧੇਰ, ਪ੍ਰਿੰ: ਡਾ. ਜੈ ਗੋਪਾਲ ਗੋਇਲ, ਉੱਘੇ ਕਵੀ ਅਮਰਜੀਤ ਸਿੰਘ ਅਮਨ, ਕਾਮਰੇਡ ਬਲਦੇਵ ਸਿੰਘ ਧਾਂਦਰਾ, ਗੁਲਜ਼ਾਰ ਸਿੰਘ ਸ਼ੌਂਕੀ, ਪਵਨ ਹਰਚੰਦਪੁਰੀ, ਨਾਹਰ ਸਿੰਘ ਮੁਬਾਰਕਪੁਰੀ, ਪ੍ਰਿੰ: ਡਾ. ਕਮਲਜੀਤ ਸਿੰਘ ਟਿੱਬਾ ਨੇ ਭਾਗ ਲਿਆ। ਡਾ. ਤੇਜਵੰਤ ਮਾਨ ਨੇ ਬਹਿਸ ਨੂੰ ਸਮੇਟਦਿਆਂ ਕਿਹਾ ਕਿ ਇਹ ਕਿਤਾਬ ਇਤਿਹਾਸਿਕ, ਸਮਾਜਿਕ, ਵਿਰਸੇ ਅਤੇ ਸੱਭਿਆਚਾਰ ਦੀ ਭਰਪੂਰ ਨੁਮਾਇੰਦਗੀ ਕਰਦੀ ਹੈ। ਇਸ ਅੰਦਰ ਇਕੱਲੇ ਮਾਲਵੇ ਦੀ ਹੀ ਨਹੀਂ, ਸਗੋਂ ਸਮੁੱਚੇ ਪੰਜਾਬ ਦੇ ਵਿਰਸੇ ਦੀ ਖੁਸ਼ਬੋਈ ਮਿਲਦੀ ਹੈ। ਆਖਿਰ ਵਿੱਚ ਸ਼੍ਰੀ ਸੁਰਿੰਦਰ ਸ਼ਰਮਾਂ ਨਾਗਰਾ ਨੇ ਪੇਪਰ ਲੇਖਕਾਂ, ਬਹਿਸ ਵਿੱਚ ਭਾਗ ਲੈਣ ਵਾਲ਼ਿਆਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਸਭਾ ਵੱਲੋਂ ਸ਼੍ਰੀ ਸੁਰਿੰਦਰ ਸ਼ਰਮਾਂ ਨਾਗਰਾ ਨੂੰ ਦਿੱਤਾ ਜਾਣ ਵਾਲ਼ਾ “ਸਭਾ ਦਾ ਮਾਣ-ਸਨਮਾਨ” ਪ੍ਰੋ: ਸੰਤ ਸਿੰਘ ਬੀਲ੍ਹਾ ਨੇ ਪੜ੍ਹ ਕੇ ਸੁਣਾਇਆ। ਇਸ ਤੋਂ ਉਪਰੰਤ ਸਨਮਾਨ ਚਿੰਨ੍ਹ ਅਤੇ ਲੋਈ ਦੇ ਕੇ ਪੁਸਤਕ ਦੇ ਲੇਖਕ ਦਾ ਸਨਮਾਨ ਕੀਤਾ। ਇਸ ਦੇ ਨਾਲ਼ ਹੀ ਡਾ. ਤੇਜਵੰਤ ਮਾਨ ਅਤੇ ਸੰਧੂ ਵਰਿਆਣਵੀ ਹੋਰਾਂ ਦਾ ਵੀ ਸਨਮਾਨ ਕੀਤਾ ਗਿਆ। ਸਮਾਗਮ ਦੇ ਦੂਜੇ ਦੌਰ ਵਿੱਚ ਮਾਤਾ ਗੁਜਰੀ ਜੀ ਨੂੰ ਸਮਰਪਿੱਤ ਕੀਤੇ ਕਵੀ ਦਰਬਾਰ ਵਿੱਚ ਉਪਰੋਕਤਾਂ ਤੋਂ ਇਲਾਵਾ ਸਰਬ ਸ੍ਰੀ ਸੁਖਦੇਵ ਸ਼ਰਮਾਂ ਧੂਰੀ, ਗੁਲਜ਼ਾਰ ਸਿੰਘ ਸ਼ੌਂਕੀ, ਅਮਰ ਗਰਗ ਕਲਮਦਾਨ, ਦਰਬਾਰਾ ਸਿੰਘ ਬਾਗ਼ੀ, ਕਰਤਾਰ ਸਿੰਘ ਠੁੱਲੀਵਾਲ਼, ਬੂਟਾ ਸਿੰਘ ਧੂਰਕੋਟ, ਕਾਮਰੇਡ ਰਮੇਸ਼ ਜੈਨ ਧੂਰੀ, ਗੁਰਜਿੰਦਰ ਸਿੰਘ ਰਸੀਆ, ਸੁਰਿੰਦਰ ਪਾਲ ਕੌਰ ਰਸੀਆ, ਮਮਤਾ ਸੇਤੀਆ ਸੇਖਾ, ਸੱਤਪਾਲ ਪਰਾਸ਼ਰ, ਰਵੀ ਨਿਰਦੋਸ਼, ਅਮਰਜੀਤ ਸਿੰਘ ਅਮਨ, ਜਗਦੇਵ ਸ਼ਰਮਾਂ ਧੂਰੀ, ਅਸ਼ਵਨੀ ਕੁਮਾਰ ਧੂਰੀ, ਰਾਜਿੰਦਰਜੀਤ ਕਾਲਾਬੂਲ਼ਾ, ਰਣਜੀਤ ਸਿੰਘ ਕਾਲਾਬੂਲ਼ਾ, ਗੁਰਜੀਤ ਸਿੰਘ ਜਹਾਂਗੀਰ, ਸੁਰਿੰਦਰ ਸਿੰਘ ਰਾਜਪੂਤ, ਨਰੰਜਣ ਸਿੰਘ ਦੋਹਲਾ, ਮਾ. ਗੁਰਮੇਲ ਸਿੰਘ ਘਨੌਰ, ਰਾਮ ਸਿੰਘ ਹਠੂਰ, ਜੱਗਾ ਗਿੱਲ ਨੱਥੋਹੇੜੀ, ਅਸ਼ੋਕ ਭੰਡਾਰੀ, ਦਿਲਸ਼ਾਦ ਜਮਾਲਪੁਰੀ (ਕਵਾਲ), ਰਣਜੀਤ ਸਿੰਘ ਧੂਰੀ, ਪਰਮਜੀਤ ਸਿੰਘ ਸਲਾਰੀਆ, ਗਿ: ਹਰਦੇਵ ਸਿੰਘ ਸਲਾਰ, ਦੇਸ਼ ਭੂਸ਼ਨ ਸੰਗਰੂਰ, ਮੀਤ ਸਕਰੌਦੀ, ਕ੍ਰਿਸ਼ਨ ਚੰਦ ਗਰਗ, ਮਾ. ਰਾਮੇਸ਼ ਕੁਮਾਰ, ਬੇਅੰਤ ਸਿੰਘ ਧੂਰਕੋਟ, ਹਰਦਿਆਲ ਸਿੰਘ ਭਾਰਦਵਾਜ, ਦੇਵੀ ਸਰੂਪ ਮੀਮਸਾ, ਜੀਵਨ ਸਿੰਘ ਬੇਦੀ, ਮੇਘ ਰਾਜ ਜੋਸ਼ੀ, ਚਰਨਜੀਤ ਸਿੰਘ ਕੈਂਥ, ਹਰਮਿੰਦਰ ਸਿੰਘ ਢੀਂਡਸਾ, ਸੁਖਬੀਰ ਧੀਮਾਨ, ਡਾ. ਅਮਰਜੀਤ ਸਿੰਘ, ਪ੍ਰੇਮ ਕੁਮਾਰ ਲੱਡਾ, ਬਲਵੀਰ ਸਿੰਘ, ਪੁਨੀਤ ਵਾਤਿਸ਼, ਵਿਜੈ ਕੁਮਾਰ ਬਿੱਟੂ ਆਦਿ ਨੇ ਭਾਗ ਲਿਆ। ਇਸ ਤੋਂ ਉਪਰੰਤ ਪਾਠਕ ਭਰਾਵਾਂ ਦੇ ਕਵੀਸ਼ਰੀ ਜੱਥੇ ਦੇ ਮਿੱਠੂ ਪਾਠਕ ਧਨੌਲਾ, ਸਤਨਾਮ ਪਾਠਕ ਧਨੌਲਾ, ਪ੍ਰੀਤ ਪਾਠਕ ਧਨੌਲਾ ਨੇ ਆਪਣੀ ਕਵੀਸ਼ਰੀ ਸੁਣਾ ਕੇ ਖੂਬ ਰੰਗ ਬੰਨ੍ਹਿਆ ਅਤੇ ਸਮਾਗਮ ਨੂੰ ਚਾਰ ਚੰਨ ਲਾ ਦਿੱਤੇ । ਸਭਾ ਦੇ ਡਿਪਟੀ ਜਨਰਲ ਸਕੱਤਰ ਸ੍ਰੀ ਸੁਖਦੇਵ ਸ਼ਰਮਾਂ ਧੂਰੀ ਨੇ ਆਏ ਲੇਖਕਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਸਭਾ ਦੇ ਜਨਰਲ ਸਕੱਤਰ ਗੁਲਜ਼ਾਰ ਸਿੰਘ ਸ਼ੌਂਕੀ ਨੇ ਮੰਚ ਸੰਚਾਲਨ ਬਾਖੂਬੀ ਨਾਲ ਕੀਤਾ।

Posted By: MAHESH JINDAL