ਪ੍ਰਧਾਨ ਗਿੱਲ ਬੇਰਕਲਾ ਨੇ ਆਖਰੀ ਪੜਾਅ ਦੌਰਾਨ ਵੋਟ ਚੋਰ ਗੱਦੀ ਛੋਡ ਦੇ ਫਾਰਮ ਭਰੇ

ਪ੍ਰਧਾਨ ਗਿੱਲ ਬੇਰਕਲਾ ਨੇ ਆਖਰੀ ਪੜਾਅ ਦੌਰਾਨ ਵੋਟ ਚੋਰ ਗੱਦੀ ਛੋਡ ਦੇ ਫਾਰਮ ਭਰੇ

9 ਅਕਤੂਬਰ ਦੋਰਾਹਾ (ਅਮਰੀਸ਼ ਆਨੰਦ) ਕਾਗਰਸ ਮਲੋਦ ਦੇ ਪ੍ਰਧਾਨ ਤੇ ਸਾਬਕਾ ਬਲਾਕ ਸੰਮਤੀ ਮੈਬਰ ਗੁਰਮੇਲ ਸਿੰਘ ਗਿੱਲ ਬੇਰਕਲਾ ਨੇ ਆਖਰੀ ਪੜਾਅ ਦੌਰਾਨ ਵੋਟ ਚੋਰ ਗੱਦੀ ਛੋਡ ਦੇ ਫਾਰਮ ਭਰਨ ਸਮੇ ਕਿਹਾ ਕਿ ਰਾਹੁਲ ਗਾਧੀ ਦੇ ਅਕਸ ਨੂੰ ਖਰਾਬ ਕਰਨ ਦੀ ਭਾਜਪਾ ਨੇ ਬਹੁਤ ਕੋਸ਼ਿਸ਼ ਕੀਤੀ ਪਰ ਰਾਹੁਲ ਗਾਧੀ ਨੇ ਪੂਰੇ ਸੂਬੇ ਦੀ ਪੈਦਲ ਯਾਤਰਾ ਕਰਕੇ ਭਾਜਪਾ ਵਲੋ ਫੈਲਾਈ ਜਾ ਰਹੀ ਨਫਰਤ ਦੀ ਰਾਜਨੀਤੀ ਨੂੰ ਖਤਮ ਕਰਕੇ ਪਿਆਰ ਦਾ ਪੈਗਾਮ ਦਿੱਤਾ ਅਤੇ ਭਾਜਪਾ ਵਲੋ ਕੀਤੇ ਜਾ ਰਹੇ ਅਕਸ ਨੂੰ ਸੂਬੇ ਦੇ ਲੋਕਾ ਵਿੱਚ ਸਿੱਧ ਕਰ ਵਿਖਾਇਆ ਉਹਨਾ ਕਿਹਾ ਕਿ ਬਲਾਕ ਕਾਂਗਰਸ ਮਲੋਦ ਦੇ ਪਿੰਡ ਅਤੇ ਸਹਿਰਾ ਵਿੱਚ ਵੋਟ ਚੋਰ ਗੱਦੀ ਛੋਡ ਫਾਰਮ ਭਰਨ ਨੂੰ ਲੈਕੇ ਉਤਸ਼ਾਹ ਹੈ ਲੋਕ ਆਪ ਮੁਹਾਰੇ ਫਾਰਮ ਭਰ ਰਹੇ ਹਨ ਪ੍ਰਧਾਨ ਗਿੱਲ ਬੇਰਕਲਾ ਨੇ ਕਿਹਾ ਕਿ ਮੋਦੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀਆ ਨੀਤੀਆ ਵਿੱਚ ਕੋਈ ਫਰਕ ਨਹੀ ਮੋਦੀ ਪੰਜਾਬ ਨੂੰ ਲੁੱਟਣ ਵਿੱਚ ਲੱਗਿਆ ਹੋਇਆ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੀਆ ਬੀਬੀਆ ਨੂੰ1000 ਰੁਪਏ ਦੇਣ ਦਾ ਵਾਅਦਾ ਕਰਕੇ ਮੁਕੱਰੀਆ ਹੋਇਆ ਹੈ ਇਸ ਮੋਕੇ ਹੋਰਨਾ ਤੋ ਇਲਾਵਾ ਮੇਘ ਸਿੰਘ ਬੇਰਕਲਾ ਸਕੱਤਰ ਬਲਾਕ ਕਾਗਰਸ ਮਲੋਦ, ਦਰਸ਼ਨ ਸਿੰਘ ਗਿੱਲ, ਸਾਧੂ ਸਿੰਘ, ਜੀਤਾ ਸਿੰਘ, ਇੰਦਰਜੀਤ ਸਿੰਘ ਤੋ ਇਲਾਵਾ ਹੋਰ ਵੀ ਹਾਜ਼ਰ ਸਨ