ਗਾਇਕ ਸਤਵਿੰਦਰ ਬੁੱਗਾ ਜਲਦ ਲੈ ਕੇ ਆ ਰਹੇ ਹਨ ਆਪਣਾ ਨਵਾਂ ਗੀਤ ‘ਕੌਣ ਨਿਸ਼ਾਨੇ ਤੇ’, ਗਾਣੇ ਦਾ ਪੋਸਟਰ ਹੋਇਆ ਰਿਲੀਜ਼

ਗਾਇਕ ਸਤਵਿੰਦਰ ਬੁੱਗਾ ਜਲਦ ਲੈ ਕੇ ਆ ਰਹੇ ਹਨ ਆਪਣਾ ਨਵਾਂ ਗੀਤ ‘ਕੌਣ ਨਿਸ਼ਾਨੇ ਤੇ’, ਗਾਣੇ ਦਾ ਪੋਸਟਰ ਹੋਇਆ ਰਿਲੀਜ਼

12 ਅਕਤੂਬਰ, ਦੋਰਾਹਾ (ਅਮਰੀਸ਼ ਆਨੰਦ) –ਪੰਜਾਬੀ ਸੰਗੀਤ ਜਗਤ ਦੇ ਪ੍ਰਸਿੱਧ ਤੇ ਮਾਣਯੋਗ ਗਾਇਕ ਸਤਵਿੰਦਰ ਬੁੱਗਾ ਜਲਦ ਹੀ ਆਪਣੇ ਨਵੇਂ ਗੀਤ ‘ਕੌਣ ਨਿਸ਼ਾਨੇ ਤੇ’ ਨਾਲ ਦਰਸ਼ਕਾਂ ਦੇ ਸਾਹਮਣੇ ਪੇਸ਼ ਹੋਣ ਜਾ ਰਹੇ ਹਨ। ਗੀਤ ਦਾ ਪੋਸਟਰ ਜਾਰੀ ਕਰ ਦਿੱਤਾ ਗਿਆ ਹੈ ਜਿਸਨੂੰ ਸੰਗੀਤ ਪ੍ਰੇਮੀਆਂ ਵਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।ਇਹ ਗੀਤ ਮੋਟਿਵੇਟ ਮਿਊਜ਼ਿਕ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ। ਗੀਤ ਦਾ ਸੰਗੀਤ ਪ੍ਰਸਿੱਧ ਸੰਗੀਤਕਾਰ ਉਸਤਾਦ ਸਵ. ਸ਼੍ਰੀ ਚਰਨਜੀਤ ਅਹੂਜਾ ਜੀ ਨੇ ਤਿਆਰ ਕੀਤਾ ਹੈ, ਜਦਕਿ ਇਸ ਮਿਊਜ਼ਿਕ ਪ੍ਰੋਜੈਕਟ ਵਿੱਚ ਪੰਜਾਬ ਦੇ ਮਸ਼ਹੂਰ ਗਾਇਕ ਕੁਲਵਿੰਦਰ ਬਿੱਲਾ ਨੇ ਮੁੱਖ ਭੂਮਿਕਾ ਨਿਭਾਈ ਹੈ।ਗੀਤ ਦੇ ਦਿਲ ਨੂੰ ਛੂਹ ਜਾਣ ਵਾਲੇ ਬੋਲ ਪ੍ਰਸਿੱਧ ਗੀਤਕਾਰ ਅਮਰਜੀਤ ਚੀਮਾ ਵੱਲੋਂ ਲਿਖੇ ਗਏ ਹਨ, ਜਿਨ੍ਹਾਂ ਨੇ ਇਸ ਤੋਂ ਪਹਿਲਾਂ ਵੀ ਕਈ ਮਕਬੂਲ ਗੀਤ ਸੰਗੀਤ ਜਗਤ ਨੂੰ ਭੇਟ ਕੀਤੇ ਹਨ। ਪਿਆਰ ਅਤੇ ਜਜ਼ਬਾਤਾਂ ਨਾਲ ਭਰਪੂਰ ਇਸ ਗੀਤ ਦਾ ਵੀਡੀਓ ਪ੍ਰਸਿੱਧ ਡਾਇਰੈਕਟਰ ਕਮਲਪ੍ਰੀਤ ਜੌਨੀ ਵੱਲੋਂ ਬੇਹੱਦ ਖੂਬਸੂਰਤੀ ਨਾਲ ਫ਼ਿਲਮਾਇਆ ਗਿਆ ਹੈ।ਪ੍ਰੋਜੈਕਟ ਦੀ ਐਡੀਟਿੰਗ ਸੁਨੀਲ ਅਰੋੜਾ ਵੱਲੋਂ ਕੀਤੀ ਗਈ ਹੈ, ਜਦਕਿ ਇਸ ਦੇ ਪ੍ਰੋਡਿਊਸਰ ਤਰਨਜੀਤ ਵਿਰਕ ਅਤੇ ਅਮਨ ਮਾਣਕ ਹਨ। ਪੂਰਾ ਮਿਊਜ਼ਿਕ ਪ੍ਰੋਜੈਕਟ ਹਰਦਿੱਲ ਖ਼ਾਬ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਦੇ ਵਿਜ਼ੂਅਲ ਡਿਜ਼ਾਇਨ ਐਮ.ਜੀ ਵਿਜ਼ੂਅਲ ਵੱਲੋਂ ਤਿਆਰ ਕੀਤੇ ਗਏ ਹਨ।