ਦੋਰਾਹਾ ਨਗਰ ਕੌਂਸਲ ਚੋਣਾਂ ਲਈ ਕਾਂਗਰਸ ਪਾਰਟੀ ਵਲੋਂ 15 ਉਮੀਦਵਾਰਾਂ ਦਾ ਐਲਾਨ

ਦੋਰਾਹਾ,ਨਗਰ ਕੌਂਸਲ ਦੋਰਾਹਾ ਦੇ 15 ਵਾਰਡਾਂ 'ਚ ਕਾਂਗਰਸੀ ਉਮੀਦਵਾਰਾਂ ਦਾ ਐਲਾਨ ਸੀਨੀਅਰ ਆਗੂ ਤੇ ਦੋਰਾਹਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬੰਤ ਸਿੰਘ ਦੋਬੁਰਜੀ ਵੱਲੋਂ ਰੱਖੀ ਬੈਠਕ ਦੌਰਾਨ ਕੀਤਾ ਗਿਆ। ਬੰਤ ਸਿੰਘ ਦੋਬੁਰਜੀ ਨੇ ਦੱਸਿਆ ਕਿ ਵਾਰਡ 1 ਤੋਂ ਸ਼ੀਲਾ ਰਾਣੀ, ਵਾਰਡ 2 ਤੋਂ ਨਵਜੀਤ ਸਿੰਘ, ਵਾਰਡ 3 ਤੋਂ ਕਿਰਨਜੀਤ ਕੌਰ, ਵਾਰਡ 4 ਤੋਂ ਸੁਦਰਸ਼ਨ ਸ਼ਰਮਾ, ਵਾਰਡ 5 ਤੋਂ ਪਰਦੀਪ ਕੌਰ ਝੱਜ, ਵਾਰਡ 6 ਤੋਂ ਰਜਿੰਦਰ ਸਿੰਘ ਗਹੀਰ, ਵਾਰਡ 7 ਤੋਂ ਪਿ੍ਰਆ ਸ਼ਰਮਾ, ਵਾਰਡ 8 ਤੋਂ ਕੁਲਵੰਤ ਸਿੰਘ, ਵਾਰਡ 9 ਬਲਜੀਤ ਕੌਰ, ਵਾਰਡ 10 ਤੋਂ ਰਾਜਵੀਰ ਸਿੰਘ ਰੂਬਲ, ਵਾਰਡ 11 ਤੋਂ ਹਰਭਜਨ ਸਿੰਘ, ਵਾਰਡ 12 ਤੋਂ ਰਣਜੀਤ ਸਿੰਘ, ਵਾਰਡ 13 ਤੋਂ ਨੀਰਜ ਸ਼ਰਮਾ, ਵਾਰਡ 14 ਤੋਂ ਹਰਿੰਦਰ ਕੁਮਾਰ, ਵਾਰਡ 15 ਤੋਂ ਰੁਚੀ ਸ਼ਰਮਾ ਨੂੰ ਕਾਂਗਰਸ ਪਾਰਟੀ ਵੱਲੋਂ ਮੈਦਾਨ 'ਚ ਉਤਾਰਿਆ ਗਿਆ। ਉਨ੍ਹਾਂ ਸਾਰੇ ਉਮੀਦਵਾਰਾਂ ਨੂੰ ਆਪਸੀ ਤਾਲਮੇਲ ਬਣਾ ਕੇ ਇਕ ਦੂਸਰੇ ਦੀ ਮਦਦ ਕਰਨ ਦੀ ਅਪੀਲ ਕੀਤੀ ਤਾਂ ਜੋ 15 ਦੇ 15 ਵਾਰਡ 'ਚ ਕਾਂਗਰਸ ਪਾਰਟੀ ਦੇ ਉਮੀਦਵਾਰ ਜਿੱਤ ਹਾਸਲ ਕਰ ਸਕਣ।