20, SeptemberPatiala(Anand)ਜਿਲ੍ਹਾ ਭਾਜਪਾ ਪ੍ਰਧਾਨ ਹਰਿੰਦਰ ਕੋਹਲੀ ਦੀ ਅਗਵਾਈ ਚ ਭਰਤੀ ਮੁਹਿੰਮ ਨੂੰ ਵੱਡਾ ਹੁੰਗਾਰਾ ਮਿਲ ਰਿਹਾ, ਜਿਸ ਤਹਿਤ ਜਿਲ੍ਹਾ ਭਾਜਪਾ ਦੀ ਲੀਡਰਸ਼ਿਪ ਚ ਸ਼ਾਮਿਲ ਹੋਣ ਵਾਲਿਆਂ ਦੀ ਗਿਣਤੀ ਦਿਨੋ ਦਿਨ ਵੱਧਦੀ ਜਾ ਰਹੀ ਹੈ,ਅੱਜ ਜਿਲਾ ਭਾਜਪਾ ਪਟਿਆਲਾ ਦੇ ਸ਼ਹਿਰੀ ਪ੍ਰਧਾਨ ਹਰਿੰਦਰ ਕੋਹਲੀ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਪੰਜਾਬ ਦੀ ਬੁਲਾਰਾ ਤੇ ਐਡਵਾਈਜ਼ਰ ਸਵਰਾਜ ਘੁੰਮਣ ਨੇ ਕੱਲ ਭਾਜਪਾ ਦਾ ਪੱਲਾ ਫੜ੍ਹ ਲਿਆ. ਇਸ ਮੌਕੇ ਜਿਲਾ ਭਾਜਪਾ ਪ੍ਰਧਾਨ ਹਰਿੰਦਰ ਕੋਹਲੀ ਨੇ ਜਿਲਾ ਭਾਜਪਾ ਲੀਡਰਸ਼ਿਪ ਦੀ ਮੌਜੂਦਗੀ ਵਿਚ ਸਵਰਾਜ ਘੁੰਮਣ ਦਾ ਸਵਾਗਤ ਕਰਦਿਆਂ ਓਹਨਾ ਨੂੰ ਪਟਕਾ ਪਹਿਨਾ ਕੇ ਭਾਜਪਾ ਵਿਚ ਸ਼ਾਮਿਲ ਕੀਤੇ ਜਾਣ ਦਾ ਐਲਾਨ ਕੀਤਾ ਗਿਆ,ਇਸ ਮੌਕੇ ਗੱਲਬਾਤ ਕਰਦਿਆਂ ਜਿਲਾ ਭਾਜਪਾ ਪ੍ਰਧਾਨਸ਼੍ਰੀ ਹਰਿੰਦਰ ਕੋਹਲੀ ਨੇ ਕਿਹਾ ਕਿ ਸਵਰਾਜ ਘੁੰਮਣ ਨੇ ਭਾਜਪਾ ਦੀਆ ਨੀਤੀਆਂ ਨਾਲ ਸਹਿਮਤ ਹੁੰਦਿਆਂ ਭਾਜਪਾ ਵਿਚ ਸ਼ਾਮਿਲ ਹੋਏ ਹਨ ਜਿਹਨਾਂ ਦਾ ਭਾਜਪਾ ਸਵਾਗਤ ਕਰਦੀ ਹੈ.ਓਹਨਾ ਕਿਹਾ ਕਿ ਜਿਲਾ ਲੀਡਰਸ਼ਿਪ ਤੇ ਭਾਜਪਾ ਨੂੰ ਮਜਬੂਤੀ ਮਿਲੀ ਹੈ ਜੋ ਭਵਿੱਖ ਵਿਚ ਪਾਰਟੀ ਵਲੋਂ ਦਿਤੀ ਹਰ ਜਿੰਮੇਵਾਰੀ ਨੂੰ ਨਿਭਾਉਣ ਲਈ ਕਾਰਜਸ਼ੀਲ ਹੋਣਗੇ .ਓਹਨਾ ਅੱਗੇ ਕਿਹਾ ਕਿ ਜਲਦ ਹੀ ਜਿਲਾ ਲੀਡਰਸ਼ਿਪ ਵਲੋਂ ਓਹਨਾ ਨੂੰ ਪਾਰਟੀ ਦੇ ਅਹਿਮ ਅਹੁੱਦਿਆਂ ਦੀਜਿੰਮੇਵਾਰੀ ਦਾ ਐਲਾਨ ਕੀਤਾ ਜਾਵੇਗਾ. ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਿੰਦਰ ਕੋਹਲੀ ਮਹਾਂਮੰਤਰੀ ਬਲਵਿੰਦਰ ਸਿੰਘ ਉਪ ਪ੍ਰਧਾਨ ਵਰੁਣ ਜਿੰਦਲ ਮੀਡਿਆ ਇੰਚਾਰਜ ਰਾਹੁਲ ਮਹਿਤਾ ਅਮਿਤ ਸੂਦ ਅਜੈ ਗੋਇਲ ਪੰਕਜ ਕੋਹਲੀ ਜਸਬੀਰ ਕੌਰ ਰਿੰਕੀ ਭੰਡਾਰੀ ਮੌਜੂਦ ਸਨ.