ਜਮੀਨ ਨਾਲ ਜੁੜਿਆ ਜਥੇਦਾਰ – ਗਿਆਨੀ ਕੁਲਦੀਪ ਸਿੰਘ ਗੜਗੱਜ
- ਪੰਜਾਬ
- 28 Mar,2025

ਜਥੇਦਾਰ ਬਣਨ ਤੋਂ ਬਾਅਦ ਵੀ ਗਿਆਨੀ ਕੁਲਦੀਪ ਸਿੰਘ ਗੜਗੱਜ ਇੱਕ ਸਚੇ ਪ੍ਰਚਾਰਕ ਵਾਂਗ ਜਮੀਨ ਪੱਧਰ ਤੇ ਅਜੇ ਵੀ ਨਿਰੰਤਰ ਸੰਘਰਸ਼ ਕਰ ਰਹੇ ਹਨ। ਉਹ ਏਕਤਾ ਨੂੰ ਵਧਾਉਣ ਅਤੇ ਨਿਰਾਸ਼ਾ ਨੂੰ ਮਿਟਾਉਣ ਲਈ ਹਰ ਸੰਭਵ ਯਤਨ ਕਰ ਰਹੇ ਹਨ। ਗੁਰੂ ਗ੍ਰੰਥ ਸਾਹਿਬ ਨਾਲ ਜੁੜਨ ਦੀ ਪ੍ਰੇਰਣਾ ਦੇ ਰਹੇ ਹਨ ਤੇ ਲੋਕਾਂ ਨੂੰ ਸ਼ਬਦ ਗੁਰੂ ਦੀ ਜੋਤ ਨਾਲ ਜੁੜਨ ਲਈ ਸਦਾ ਉਤਸ਼ਾਹਤ ਕਰ ਰਹੇ ਹਨ।
ਉਹ ਸਿਰਫ ਵਾਅਦੇ ਨਹੀਂ ਕਰ ਰਹੇ, ਸਗੋਂ ਪ੍ਰਚਾਰਕਾਂ ਨਾਲ ਮਿਲ਼ਦਿਆਂ, ਪਿੰਡਾਂ ਵਿੱਚ ਗਰੀਬਾਂ ਨਾਲ ਸੰਪਰਕ ਬਣਾਉਂਦਿਆਂ ਅਤੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕਰਦਿਆਂ ਇੱਕ ਜੀਵੰਤ ਜਥੇਦਾਰ ਦਾ ਰੂਪ ਦਰਸਾ ਰਹੇ ਹਨ। ਸਰਕਾਰੀ ਤੱਤਾਂ ਤੋਂ ਪੀੜਤ ਪਰਿਵਾਰਾਂ ਦੇ ਘਰਾਂ ਤੱਕ ਜਾ ਕੇ ਉਨ੍ਹਾਂ ਦੀਆਂ ਪੀੜਾਂ ਨੂੰ ਸੁਣ ਰਹੇ ਹਨ ਤੇ ਹੌਂਸਲਾ ਦੇ ਰਹੇ ਹਨ।
ਉਹ ਅੰਮ੍ਰਿਤਧਾਰੀ ਬਣਨ ਦੀ ਪ੍ਰੇਰਣਾ ਦੇ ਕੇ ਸਿੱਖੀ ਦੀ ਰੂਹ ਨੂੰ ਮਜ਼ਬੂਤ ਕਰ ਰਹੇ ਹਨ। ਜਦੋਂ ਵੀ ਸਰਕਾਰਾਂ ਵਲੋਂ ਸਿੱਖ ਜਾਂ ਪੰਜਾਬ ਵਿਰੋਧੀ ਫੈਸਲੇ ਜਾਂ ਟਿੱਪਣੀਆਂ ਹੁੰਦੀਆਂ ਹਨ, ਗਿਆਨੀ ਕੁਲਦੀਪ ਸਿੰਘ ਗੜਗੱਜ ਉਸਦਾ ਡਟ ਕੇ ਜਵਾਬ ਦੇ ਰਹੇ ਹਨ।
ਅਜਿਹਾ ਜੋਸ਼ੀਲਾ, ਨਿਰਭਉ ਤੇ ਨਿਰਵੈਰ ਜਥੇਦਾਰ ਹੀ ਅਸਲ ਵਿੱਚ ਪੰਥ ਦੀ ਲੋੜ ਹੈ – ਜੋ ਸਿਰਫ (ਤਖਤ ਦੀ) ਗੱਦੀ ਤੇ ਨਹੀਂ, ਸਗੋਂ ਜਨਤਾ ਦੇ ਦਰਦ ਨਾਲ ਜੁੜ ਕੇ ਗੁਰੂ ਦੀ ਬਾਣੀ ਰਾਹੀਂ ਰੋਸ਼ਨੀ ਵੰਡੇ।
ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਹੋਰ ਜੋਸ਼, ਹਿੰਮਤ ਅਤੇ ਚੜ੍ਹਦੀ ਕਲਾ ਬਖਸ਼ੇ ਤਾਂ ਜੋ ਪੰਜਾਬ ਦੇ ਘਰ-ਘਰ ਵਿੱਚ ਸਿੱਖੀ ਦੀ ਚਮਕ ਫੈਲ ਸਕੇ।
ਗੁਰਜੀਤ ਸਿੰਘ ਅਜ਼ਾਦ
Posted By:

Leave a Reply