ਪੱਤਰਕਾਰ ਚਰਨਜੀਤ ਸਿੰਘ ਬੰਗੀ ਨੂੰ ਸਦਮਾ,ਪਿਤਾ ਦਾ ਦਿਹਾਂਤ
- ਪੰਜਾਬ
- 18 Jun,2020
ਰਾਮਾਂ ਮੰਡੀ,18 ਜੂਨ(ਬੁੱਟਰ) ਨੇੜਲੇ ਪਿੰਡ ਬੰਗੀ ਨਿਹਾਲ ਸਿੰਘ ਦੇ ਜੰਮਪਲ ਅਤੇ ਪਟਿਆਲਾ ਵਿਖੇ ਸਥਾਪਤ ਪੱਤਰਕਾਰ ਚਰਨਜੀਤ ਸਿੰਘ ਬੰਗੀ ਨੂੰ ਉਸ ਵੇਲ਼ੇ ਗਹਿਰਾ ਸਦਮਾ ਲੱਗਿਆ ਜਦੋਂ ਉਹਨਾਂ ਦੇ ਸਤਿਕਾਰਯੋਗ ਪਿਤਾ ਸ: ਹਰਨੇਕ ਸਿੰਘ(੬੮) ਅਕਾਲ ਚਲਾਣਾ ਕਰ ਗਏ।ਇਸ ਮੌਕੇ ਚਰਨਜੀਤ ਸਿੰਘ ਬੰਗੀ,ਗੁਰਤੇਜ ਸਿੰਘ ਤੇਜੀ ਅਤੇ ਮਲਕੀਤ ਸਿੰਘ ਨਾਲ਼ ਮਹਾਰਾਣੀ ਪ੍ਰਨੀਤ ਕੌਰ ਸਾਂਸਦ ਪਟਿਆਲਾ,ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ,ਵਿਧਾਇਕ ਮਦਨ ਜਲਾਲਪੁਰ,ਵਿਧਾਇਕ ਹਰਦਿਆਲ ਕੰਬੋਜ,ਵਿਧਾਇਕ ਕੁਲਤਾਰ ਸਿੰਘ ਸੰਧਵਾਂ,ਖੁਸ਼ਬਾਜ ਸਿੰਘ ਜਟਾਣਾ,ਸਤਬੀਰ ਸਿੰਘ ਖੱਟੜਾ,ਜਗਜੀਤ ਸਿੰਘ ਦਰਦੀ ਮੁੱਖ ਸੰਪਾਦਕ ਚੜ੍ਹਦੀਕਲਾ,ਵਿਜੇ ਬਾਂਸਲ ਮੁੱਖ ਸੰਪਾਦਕ ਦੇਸ਼-ਪ੍ਰਦੇਸ,ਧਰਮਪਾਲ ਸਿੰਘ ਵਾਲ਼ੀਆ ਮੁੱਖ ਸੰਪਾਦਕ ਕਲਮ ਦੀ ਜਵਾਨੀ,ਡੀ.ਐੱਸ.ਪੀ. ਜਤਿੰਦਰਪਾਲ ਸਿੰਘ,ਤਹਿਸੀਲਦਾਰ ਬਲਵਿੰਦਰ ਸਿੰਘ,ਇੰਸਪੈਕਟਰ ਨਛੱਤਰ ਸਿੰਘ ਬਰਾੜ,ਲੈਕਚਰਾਰ ਤਰਸੇਮ ਸਿੰਘ ,ਪਰਮਜੀਤ ਸਿੰਘ ਧੰਜੂ,ਪਵਨ ਬਾਂਸਲ, ਜਤਿਨ ਕੰਬੋਜ ,ਬੇਅੰਤ ਸਿੰਘ ਬੰਗੀ ਚੇਅਰਮੈਨ ਬਲਾਕ ਸੰਮਤੀ ਤਲਵੰਡੀ ਸਾਬੋ,ਰਾਜਿੰਦਰ ਸਿੰਘ ਖ਼ਾਲਸਾ ਸਰਪੰਚ,ਹਰਮੇਲ ਸਿੰਘ ਸਾਬਕਾ ਸਰਪੰਚ,ਕਾਕਾ ਰਾਜਿੰਦਰ ਸਿੰਘ ਸਾਬਕਾ ਸਰਪੰਚ,ਪ੍ਰਧਾਨ ਗੁਰਮੀਤ ਸਿੰਘ ਬੁੱਟਰ,ਲੋਕ ਗਾਇਕ ਨਵਦੀਪ ਸੰਧੂ,ਪ੍ਰਧਾਨ ਮੇਹਰ ਸਿੰਘ ਖ਼ਾਲਸਾ, ਸਾਬਕਾ ਪ੍ਰਧਾਨ ਬਲਜੀਤ ਸਿੰਘ ਖ਼ਾਲਸਾ,ਪ੍ਰਧਾਨ ਗੁਲਾਬ ਸਿੰਘ ਨੰਬਰਦਾਰ ਆਦਿ ਨੇ ਦੁੱਖ ਪ੍ਰਗਟ ਕੀਤਾ।