ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਹਰਵਿੰਦਰ ਸਿੰਘ ਨੂੰ ਆਲ-ਇੰਡੀਆ ਸੀਨੀਅਰ ਸਿਲੈਕਸ਼ਨ ਕਮੇਟੀ ਦਾ ਨਵਾਂ ਮੈਂਬਰ ਐਲਾਨਿਆ ਹੈ । ਹਰਵਿੰਦਰ ਸਿੰਘ ਦਾ ਜਨਮ ਅੰਮ੍ਰਿਤਸਰ ਵਿਖੇ 23 ਦਸੰਬਰ 1977 ਨੂੰ ਹੋਇਆ l ਉਹ 90 ਦੇ ਦਹਾਕੇ ਦੇ ਸਭ ਤੋਂ ਵਧੀਆ ਤੇਜ਼ ਗੇਂਦਬਾਜ਼ਾਂ ਵਿੱਚੋਂ ਇੱਕ ਹਨ l ਹਰਵਿੰਦਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਪੰਜਾਬ ਤੋਂ ਕੀਤੀ ਅਤੇ ਬਾਅਦ ਵਿੱਚ ਰੇਲਵੇ ਚਲੇ ਗਏ l 1990 ਦੇ ਅਖੀਰ ਵਿੱਚ ਅਤੇ 2000 ਦੇ ਸ਼ੁਰੂ ਵਿੱਚ ਉਹਨਾਂ ਨੇ 3 ਟੈਸਟ ਅਤੇ 16 ਵਨਡੇ ਵਿੱਚ ਭਾਰਤ ਦੀ ਪ੍ਰਤੀਨਿਧਤਾ ਕੀਤੀ । ਹਰਵਿੰਦਰ ਪੰਜਾਬ ਰਣਜੀ ਟੀਮ ਦੇ ਗੇਂਦਬਾਜ਼ੀ ਕੋਚ ਹਨ l ਚੋਣ ਪੈਨਲ ਦੇ ਨਵੇਂ ਸ਼ਾਮਲ ਕੀਤੇ ਮੈਂਬਰਾਂ ਦੀ ਪਹਿਲੀ ਜ਼ਿੰਮੇਵਾਰੀ ਦੱਖਣੀ ਅਫਰੀਕਾ ਖ਼ਿਲਾਫ਼ ਆਉਣ ਵਾਲੀ ਵਨਡੇ ਸੀਰੀਜ਼ ਲਈ ਭਾਰਤ ਦੀ ਟੀਮ ਦੀ ਚੋਣ ਕਰਨੀ ਹੋਵੇਗੀ ।