ਰਾਜਪੁਰਾ,2 ਨਵੰਬਰ(ਰਾਜੇਸ਼ ਡਾਹਰਾ)ਪਟਿਆਲਾ ਜਿਲ੍ਹਾ ਦਿਹਾਤੀ ਦੇ ਯੂਥ ਕਾਂਗਰਸ ਦੇ ਪ੍ਰਧਾਨ ਨਿਰਭੈ ਸਿੰਘ ਕੰਬੋਜ਼ ਮਿਲਟੀ ਨੇ ਅੱਜ ਪ੍ਰੈਸ ਨਾਲ ਗੱਲ ਕਰਦੇ ਹੋਏ ਕਿਹਾ ਕਿ ਕੇਜਰੀਵਾਲ ਸਰਕਾਰ ਅਤੇ ਖੱਟੜ ਸਰਕਾਰ ਦੋਨੋ ਕਿਸਾਨ ਵਿਰੋਧੀ ਹਨ, ਦੋਨਾਂ ਸਰਕਾਰਾਂ ਨੇ ਕਿਸਾਨਾਂ ਉੱਤੇ ਜ਼ੁਲਮ ਕਰ ਰਹੀਆਂ ਹਨ। ਇਕ ਪਾਸੇ ਦਿੱਲੀ ਪਹੁੰਚੇ ਕਿਸਾਨਾਂ ਨੂੰ ਖਾਰਾ ਪਾਣੀ ਪੀਣ ਲਈ ਮਜਬੂਰ ਹੋਣਾ ਪੈ ਰਿਹਾ ਹੈ, ਦਿੱਲੀ ਸਰਕਾਰ ਨੇ ਕਿਸਾਨਾਂ ਦੀ ਸਾਰ ਤੱਕ ਨਹੀਂ ਲੀਤੀ। ਕੇਜਰੀਵਾਲ ਸਰਕਾਰ ਨੇ ਵਿਧਾਨ ਸਭਾ ਵਿੱਚ ਵੀ ਕਿਸਾਨਾਂ ਵਿਰੋਧੀ ਰੁੱਖ ਰੱਖਿਆ, ਕੇਂਦਰ ਸਰਕਾਰ ਵੱਲੋ ਬਣਾਏ ਕਾਲੇ ਕਾਨੂੰਨਾ ਦਾ ਪੱਖ ਰੱਖਿਆ, ਅਤੇ ਕਾਲੇ ਕਾਨੂੰਨ ਦੇ ਖਿਲਾਫ ਕੋਈ ਵੀ ਮਤਾ ਪੇਸ਼ ਨਹੀਂ ਕੀਤਾ। ਇਸ ਦੇ ਉਲਟ ਪੰਜਾਬ ਸਰਕਾਰ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੀ ਆ, ਕੇਂਦਰ ਦੇ ਕਾਲੇ ਕਾਨੂੰਨ ਖਿਲਾਫ ਵਿਧਾਨ ਸਭਾ ਦਾ ਇਜਲਾਸ ਬੁਲਾ ਕੇ ਕਾਲੇ ਕਾਨੂੰਨਾਂ ਨੂੰ ਰੱਦ ਕੀਤਾ। ਪੰਜਾਬ ਦੀ ਜਨਤਾ ਨੂੰ ਆਮ ਆਦਮੀ ਪਾਰਟੀ ਪੰਜਾਬ ਦੇ ਵਿਧਾਇਕਾਂ ਤੋਂ ਸਵਾਲ ਪੁੱਛਣੇ ਚਾਹੀਦੇ ਕਿ ਕਿਓ ਦਿੱਲੀ ਵਿੱਚ ਆਮ ਆਦਮੀ ਪਾਰਟੀ ਕਿਸਾਨਾਂ ਉੱਤੇ ਜ਼ੁਲਮ ਕਰ ਰਹੀ ਅਤੇ ਕਿਉਂ ਨਹੀਂ ਦਿੱਲੀ ਵਿਧਾਨ ਸਭਾ ਵਿੱਚ ਕਿਸਾਨਾਂ ਦੇ ਹੱਕਾਂ ਲਈ ਬਿੱਲ ਨਹੀਂ ਲਿਆਏ ਗਏ। ਦੂਜੇ ਪਾਸੇ ਹਰਿਆਣਾ ਦੀ ਖੱਟੜ ਸਰਕਾਰ ਕਿਸਾਨਾਂ ਉੱਤੇ ਜ਼ੁਲਮ ਕਮਾ ਰਹੀ ਹੈ ਓਹਨਾ ਉੱਤੇ ਲਾਠੀਚਾਰਜ ਕੀਤਾ, ਅਥਰੂ ਗੈਸ ਦੇ ਗੋਲੇ ਸਿੱਟੇ, ਪਾਣੀ ਦੀ ਬੁਛਾੜਾਂ ਵਹਾਈ ਗਈਆ ਅਤੇ ਧੱਕੇ ਨਾਲ ਪਰਚੇ ਦਰਜ ਕੀਤੇ ਗਏ।ਇਸ ਦੇ ਖਿਲਾਫ ਪੰਜਾਬ ਯੂਥ ਕਾਂਗਰਸ ਕੱਲ ਚੰਡੀਗੜ੍ਹ ਵਿਖੇ ਖੱਟੜ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੀ ਹੈ। ਪਟਿਆਲਾ ਜਿਲ੍ਹੇ ਤੋਂ ਵੀ ਨਿਰਭੈ ਸਿੰਘ ਕੰਬੋਜ਼ ਮਿਲਟੀ ਦੀ ਅਗਵਾਈ ਵਿੱਚ ਸੈਂਕੜੇ ਨੌਜਵਾਨ ਇਸ ਵਿੱਚ ਹਿੱਸਾ ਲੈਣਗੇ।