35 ਦੇਸ਼ਾਂ ਦੇ ਕੈਂਪ 'ਚ ਸਿੱਖੀ ਸਰੂਪ 'ਚ ਸ਼ਾਮਲ ਹੋਣ ਵਾਲੇ ਵਿਦਿਆਰਥੀ ਨੂੰ ਸ਼੍ਰੋਮਣੀ ਕਮੇਟੀ ਕਰੇਗੀ ਸਨਮਾਨਿਤ

ਤਲਵੰਡੀ ਸਾਬੋ, 7 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਸ੍ਰੀ ਲੰਕਾਂ 'ਚ ਲੱਗੇ 35 ਦੇਸ਼ਾਂ ਦੇ ਇੰਟਰਨੈਸ਼ਨਲ ਸਕਾਊਟ ਗਾਈਡ ਕੈਂਪ ਲਈ ਭਾਤਰ ਦੀ ਨੁਮਾਇੰਦਗੀ ਕਰਨ ਵਾਲੇ ਸਿਰਸਾ ਜਿਲ੍ਹੇ ਦੇ ਛੇ ਵਿਦਿਆਰਥੀ ਵਿੱਚ ਪਿੰਡ ਤਿਲੋਕੇਵਾਲਾ ਦੇ ਸੰਤ ਬਾਬਾ ਮੋਹਨ ਸਿੰਘ ਮੱਤਵਾਲਾ ਸਕੂਲ ਦਾ ਚੌਥੀ ਜਮਾਤ ਦਾ ਇਕੋ ਇੱਕ ਸਿੱਖ ਵਿਦਿਆਰਥੀ ਕਰਮਨ ਸਿੰਘ ਸਿੱਧੂ ਵੀ ਸ਼ਾਮਲ ਹੈ। ਇਸ 7 ਦਿਨਾਂ ਇੰਟਰਨੈਸ਼ਨਲ ਸਕਾਊਟ ਗਾਈਡ ਦੇ ਕੈਂਪ ਸਬੰਧੀ ਭਾਰਤੀ ਸਕਾਊਟ ਐਂਡ ਗਾਇਡ ਦੇ ਜੁਆਇੰਟ ਡਾਇਰੈਕਟਰ ਅਨੂਪ ਸਰਕਾਰ ਅਤੇ ਨਾਰਥ ਜ਼ੋਨ ਦੇ ਡਾਇਰੈਕਟਰ ਨੇ ਅਮਰ ਖੱਤਰੀ ਨੇ ਦੱਸਿਆ ਕਿ ਇਹ ਪਹਿਲਾ ਮੌਕਾ ਹੈ ਕਿ ਜਦੋ ਭਾਰਤ ਦੀ ਕਬੂਰੀ ਟੀਮ ਆਪਣੇ ਦੇਸ਼ ਦੀ ਤਰਜਮਾਨੀ ਕਰਨ ਹਿਤ ਕਿਸੇ ਬਾਹਰੀ ਦੇਸ਼ ਦੇ ਇੰਟਰਨੈਸ਼ਨਲ ਕੈਂਪ ਵਿੱਚ ਹਿੱਸਾ ਲੈ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਭਾਰਤ ਦੇ ਪਹਿਲੇ ਛੇ ਵਿਦਿਆਰਥੀ ਹਨ ਜੋ ਭਾਰਤ ਆਜ਼ਾਦ ਹੋਣ ਤੋਂ ਬਾਅਦ ਕਿਸੇ ਬਾਹਰੀ ਦੇਸ਼ ਵਿੱਚ ਆਪਣੇ ਦੇਸ਼ ਦੀ ਸਕਾਊਟ ਟੀਮ ਵੱਲੋਂ ਜਾ ਰਹੇ ਹਨ। ਸਿਰਸਾ ਜ਼ਿਲ੍ਹੇ ਇਹ ਦੇ ਛੇ ਵਿਦਿਆਰਥੀ ਸ੍ਰੀ ਲੰਕਾ ਵਿੱਚ ਜਾ ਕੇ ਆਪਣੀ ਵਿਲਖਣ ਕਲਾਂ ਅਤੇ ਸੱਭਿਆਚਾਰ ਦੀ ਰੰਗ ਵਿਰੰਗੀ ਤਸਵੀਰ ਇੰਟਰਲੈਸ਼ਨਲ ਪੱਧਰ ਤੇ ਪੇਸ਼ ਕਰਨਗੇ। ਜਿਨ੍ਹਾਂ ਵਿੱਚ ਪੰਜਾਬੀ ਭੰਗੜਾ ਇਸ ਇੰਟਰਨੈਸ਼ਨਲ ਸਕਾਊਟ ਗਾਈਡ ਦੇ ਕੈਂਪ ਦਾ ਮੁੱਖ ਆਕਰਸ਼ਣ ਹੋਵੇਗਾ। ਇਸ ਸਬੰਧੀ ਸ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸ਼੍ਰੀ ਅਮ੍ਰਿਤਸਰ ਸਾਹਿਬ ਦੇ ਮੈਂਬਰ ਸੰਤ ਗੁਰਮੀਤ ਸਿੰਘ ਤਿਲੋਕੇਵਾਲਾ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਪਿੰਡ ਦੇ ਸੰਤ ਬਾਬਾ ਮੋਹਨ ਸਿੰਘ ਮੱਤਵਾਲਾ ਸਕੂਲ ਦੇ ਇਸ ਵਿਦਿਆਥੀ ਕਰਮਨ ਸਿੰਘ ਸਿੱਧੂ ਦਾ 35 ਦੇਸ਼ਾਂ ਦੇ ਵਿਦਿਆਰਥੀਆਂ 'ਚ ਸਿੱਖੀ ਸਰੂਪ 'ਚ ਸ਼ਾਮਲ ਹੋਣਾ ਸਾਡੇ ਸਭ ਲਈ ਵੱਡੇ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਸ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਇਸ ਸਿੱਖ ਵਿਦਿਆਰਥੀ ਦਾ ਵਿਦੇਸ਼ੋ ਪਰਤਣ 'ਤੇ ਵਿਸੇਸ਼ ਸਨਮਾਨ ਕਰੇਗੀ। ਇਸ ਸਬੰਧੀ ਸੰਤ ਬਾਬਾ ਮੋਹਨ ਸਿੰਘ ਮੱਤਵਾਲਾ ਸਕੂਲ ਦੀ ਪ੍ਰਿੰਸੀਪਲ ਨੇ ਕਿਹਾ ਕਿ ਅਜਿਹੇ ਮਿਹਨਤੀ ਅਤੇ ਯੋਗ ਵਿਦਿਆਰਥੀਆਂ ਦੀ ਹਿਮਤ ਅਤੇ ਸਿੱਖੀ ਸਰੂਪ'ਚ ਰਹਿਣ ਸਦਕਾ ਸਾਡੇ ਸਕੂਲ ਦਾ ਨਾਮ ਇੰਟਰਨੈਸ਼ਨਲ ਪੱਧਰ 'ਤੇ ਚਮਕਿਆ ਹੈ।