ਦੋਰਾਹਾ, 23 ਅਕਤੂਬਰ (ਅਮਰੀਸ਼ ਆਨੰਦ)-ਸਮਾਜ ਦੀ ਸਥਿਰਤਾ ਅਤੇ ਸੰਤੁਲਿਨ ਬਣਾਈ ਰੱਖਣ ਲਈ ਮਨੁੱਖੀ ਹੱਕ ਹਕੂਕਾਂ ਦੀ ਰਾਖੀ ਕਰਨੀ ਦੇਸ਼ ਦੇ ਹਰ ਬਸ਼ਿੰਦੇ ਦਾ ਮੁਢਲਾ ਫਰਜ ਹੈ, ਏਕਤਾ ਮਨੁੱਖੀ ਅਧਿਕਾਰ ਬਿਊਰੋ ਪੰਜਾਬ ਇਸ ਕਾਰਜ ਉਪਰ ਦ੍ਰਿੜਤਾ ਨਾਲ ਪਹਿਰਾ ਦੇਵੇਗੀ। ਇਨ•ਾਂ ਸ਼ਬਦਾਂ ਦਾ ਪ੍ਰਗਟਾਵਾ ਦੋਰਾਹਾ ਵਿਖੇ ਰੱਖੀ ਮੀਟਿੰਗ ਦੌਰਾਨ ਸੰਸਥਾਂ ਦੇ ਸੂਬਾ ਪ੍ਰਧਾਨ ਹਰਜੀਤ ਸਿੰਘ ਨੇ ਕਰਦਿਆਂ ਕਿਹਾ ਕਿ ਸੰਸਥਾ ਦੇ ਵਿਸਥਾਰ ਲਈ ਜਿਲ•ਾ ਪੱਧਰੀ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਜਾ ਰਿਹਾ ਹੈ। ਸੰਸਥਾ ਦੀ ਚੇਅਰਪਰਸਨ ਸ਼੍ਰੀਮਤੀ ਬਲਜੀਤ ਕੌਰ ਨੇ ਕਿਹਾ ਕਿ ਔਰਤਾਂ ਹੀ ਜਿਆਦਾਤਰ ਮਨੁੱਖੀ ਅਧਿਕਾਰਾਂ ਦੇ ਹਨਨ ਦਾ ਸ਼ਿਕਾਰ ਹੁੰਦੀਆਂ ਹਨ, ਜਿਨ•ਾਂ ਦੀ ਰਾਖੀ ਲਈ ਔਰਤਾਂ ਨੂੰ ਲਾਮਬੰਦ ਅਤੇ ਜਾਗਰੂਕ ਕਰਨ ਦੀ ਲੋੜ ਹੈ। ਸੂਬਾ ਜਨਰਲ ਸਕੱਤਰ ਸ਼੍ਰੀਮਤੀ ਕਰਮਜੀਤ ਕੌਰ ਨੇ ਸੰਸਥਾਂ ਵਲੋਂ ਕੀਤੇ ਕਾਰਜਾ ਦੀ ਰਿਪੋਰਟ ਪੜ•ੀ ਅਤੇ ਸੂਬਾ ਸਕੱਤਰ ਸੱਤਪਾਲ ਸਿੰਘ ਨੇ ਮੀਟਿੰਗ ਵਿੱਚ ਆਏ ਹਾਜ਼ਰੀਨ ਨੂੰ ਜੀ ਆਇਆ ਕਿਹਾ। ਸੰਸਥਾ ਦੇ ਚੇਅਰਮੈਨ ਬਲਵਿੰਦਰ ਸਿੰਘ ਘੋਲੀਆ ਨੇ ਦੱਸਿਆ ਕਿ ਇਸ ਪਲੇਠੀ ਮੀਟਿੰਗ ਦੌਰਾਨ ਜਿਲ•ਾ ਲੁਧਿਆਣਾ ਦੀ ਵਰਕਿੰਗ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿੱਚ ਰੁਲਦਾ ਸਿੰਘ ਨੂੰ ਸਰਬਸੰੰਤੀ ਨਾਲ ਪ੍ਰਧਾਨ ਚੁਣਿਆ ਗਿਆ, ਜਥੇਦਾਰ ਰਾਮ ਸਿੰਘ ਉਪ ਪ੍ਰਧਾਨ, ਗੁਰਚਰਨ ਸਿੰਘ ਜਨਰਲ ਸਕੱਤਰ, ਮਾਸਟਰ ਸਤਿੰਦਰ ਪਾਲ ਸਿੰਘ ਨੂੰ ਪ੍ਰੈਸ ਸਕੱਤਰ, ਅਸੋਕ ਕੁਮਾਰ ਮੁੱਖ ਖਜਾਨਚੀ ਅਤੇ ਮੱਖਣ ਸਿੰਘ ਨੂੰ ਸਹਾਇਕ ਖਜਾਨਚੀ ਵਜੋਂ ਨਿਯੁਕਤੀ ਪੱਤਰ ਸੌਂਪੇ ਗਏ। ਨਵ ਨਿਯੁਕਤ ਪ੍ਰੈਸ ਸਕੱਤਰ ਮਾਸਟਰ ਸਤਿੰਦਰਪਾਲ ਸਿੰਘ ਨੇ ਸੰਸਥਾਂ ਵਲੋਂ ਸੌਂਪੀ ਜਿੰਮੇਵਾਰੀ ਤਨਦੇਹੀ ਨਾਲ ਕਰਨ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਉਕਤ ਤੋਂ ਇਲਾਵਾ ਬੂਟਾ ਸਿੰਘ ਕਡਿਆਣ, ਕਾਬਲ ਸਿੰਘ ਸਲੇਮਪੁਰ, ਲਵਲੀ, ਰਾਜਿੰਦਰ ਸਿੰਘ ਰਾਜੂ, ਚੰਨਣ ਸਿੰਘ, ਮਾਨ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।