ਗੁਰੂ ਨਗਰੀ ਅੰਮ੍ਰਿਤਸਰ ਪੁਲਿਸ ਵਲੋਂ ਰਾਤ ਸਮੇਂ ਕਿਸੇ ਮਹਿਲਾ ਵਲੋਂ ਮਦਦ ਮੰਗਣ ਤੇ ਉਸ ਨੂੰ ਪੀ.ਸੀ.ਆਰ. ਵਲੋਂ ਉਸ ਦੇ ਘਰ ਤਕ ਛਡਣ ਦੀ ਸੁਵਿਧਾ ਸ਼ੁਰੂ ਕੀਤੀ ਗਈ ਹੈ l ਇਸ ਨੂੰ ਲੈ ਕੇ ਆਮ ਲੋਕਾਂ ਵਲੋਂ ਅੰਮ੍ਰਿਤਸਰ ਪੁਲਿਸ ਦੇ ਇਸ ਕਦਮ ਦੀ ਸਰਾਹਨਾ ਕੀਤੀ ਜਾ ਰਹੀ ਹੈ l ਇਸ ਸੁਵਿਧਾ ਲਈ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਡਾ. ਸੁਖਚੈਨ ਸਿੰਘ ਗਿੱਲ ਵੱਲੋਂ ਏ.ਸੀ.ਪੀ. ਪਰਵਿੰਦਰ ਕੌਰ ਨੂੰ ਨੋਡਲ ਅਫਸਰ ਲਗਾਇਆ ਗਿਆ ਹੈ l ਕਮਿਸ਼ਨਰ ਪੁਲਿਸ ਡਾ. ਗਿਲ ਨੇ ਕਿਹਾ ਕਿ ਰਾਤ ਸਮੇਂ ਕੋਈ ਜਰੂਰਤ ਮੰਦ ਮਹਿਲਾ ਮੋਬਾਇਲ ਨੰਬਰ 9781130454 ਜਾਂ ਕੰਟ੍ਰੋਲ ਰੂਮ ਤੇ ਸੰਪਰਕ ਕਰ ਸਕਦੇ ਹਨ ਜਿਨ੍ਹਾਂ ਨੂੰ ਉਹਨਾਂ ਦੇ ਘਰ ਤਕ ਪੁਲਿਸ ਦੁਆਰਾ ਪਹੁੰਚਾਇਆ ਜਾਵੇਗਾ l