ਬੰਗਲਾਦੇਸ਼ ਨੇ ਵੀਰਵਾਰ ਨੂੰ ਸੇਨਵੇਜ਼ ਪਾਰਕ ਦੇ ਮੈਦਾਨ ਵਿਚ ਖੇਡੇ ਸੈਮੀਫਾਈਨਲ ਵਿਚ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾ ਕੇ ਆਈਸੀਸੀ ਅੰਡਰ -19 ਵਿਸ਼ਵ ਕੱਪ ਦੇ ਫਾਈਨਲ ਵਿਚ ਜਗ੍ਹਾ ਬਣਾਈ ਹੈ । ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਊਜ਼ੀਲੈਂਡ ਨੇ 50 ਓਵਰਾਂ ਵਿਚ 8 ਵਿਕਟਾਂ ਦੇ ਨੁਕਸਾਨ ਨਾਲ 211 ਦੌੜਾਂ ਬਣਾਈਆਂ ਸਨ । ਬੰਗਲਾਦੇਸ਼ ਨੇ ਇਹ ਟੀਚਾ 44.1 ਓਵਰਾਂ ਵਿੱਚ 4 ਵਿਕਟਾਂ ਗੁਆ ਕੇ ਹਾਸਲ ਕਰ ਲਿਆ । ਬੰਗਲਾਦੇਸ਼ ਪਹਿਲੀ ਵਾਰ ਅੰਡਰ -19 ਵਰਲਡ ਕੱਪ ਦੇ ਫਾਈਨਲ ਵਿੱਚ ਪਹੁੰਚ ਗਿਆ, ਜਿੱਥੇ ਉਸਦਾ ਸਾਹਮਣਾ ਭਾਰਤ ਨਾਲ ਹੋਵੇਗਾ । ਭਾਰਤੀ ਕ੍ਰਿਕਟ ਟੀਮ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੀ ਹੈ ਅਤੇ ਸਮੂਹ ਕ੍ਰਿਕਟ ਪ੍ਰਮੀਆਂ ਨੂੰ ਭਾਰਤੀ ਟੀਮ ਤੋਂ ਫਾਈਨਲ ਮੁਕਾਬਲੇ ਵਿਚ ਜਿਤ ਦੀਆਂ ਬਹੁਤ ਉਮੀਦਾਂ ਹਨ l