ਗਾਇਕ "ਯੁਵਰਾਜ ਹੰਸ" ਲੈ ਕੇ ਆ ਰਿਹਾ ਆਪਣਾ ਨਵਾਂ ਗੀਤ"ਅਲਾਹ ਸੁਣਦਾ ਏ"
- ਮਨੋਰੰਜਨ
- 23 Feb,2022

ਜਲੰਧਰਅਮਰੀਸ਼ ਆਨੰਦ, ਪੰਜਾਬੀ ਫ਼ਿਲਮੀ ਜਗਤ ਤੇ ਸੰਗੀਤ ਖੇਤਰ ਵਿਚ ਪ੍ਰਸਿੱਧੀ ਪ੍ਰਾਪਤ ਕਰਨ ਵਾਲਾ ਗਾਇਕ ਤੇ ਫ਼ਿਲਮੀ ਅਦਾਕਾਰ"ਯੁਵਰਾਜ ਹੰਸ"ਦਾ ਨਵਾਂ ਗੀਤ"ਅਲਾਹ ਸੁਣਦਾ ਏ"ਜੋ ਕਿ ਜਲਦ ਹੀ ਰਿਲੀਜ਼ ਕੀਤਾ ਜਾਣਾ ਹੈ,ਗਾਇਕ ਯੁਵਰਾਜ ਹੰਸ ਨੇ ਆਪਣੇ ਨਵੇਂ ਆ ਗੀਤ ਦੀ ਚਰਚਾ ਕਰਦੇ ਹੋਏ ਦੱਸਿਆ ਕਿ ਇਹ ਗੀਤ ਜਲਦ ਹੀ"ਟੀ-ਸੀਰੀਜ਼ ਮਿਊਜ਼ਿਕ ਕੰਪਨੀ" ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਵੇਗਾ,ਓਹਨਾ ਦੱਸਿਆ ਇਸ ਗੀਤ ਨੂੰ ਪੰਜਾਬ ਦੇ ਮਸ਼ਹੂਰ ਗੀਤਕਾਰ"ਰਣਜੀਤ ਚਿੱਟੀ"ਵਲੋਂ ਕਲਮਬੱਧ ਕੀਤਾ ਗਿਆ ਹੈ,ਇਸ ਗੀਤ ਦਾ ਮਿਊਜ਼ਿਕ"ਪਰਤੀਕ"ਵਲੋਂ ਬਹੁਤ ਹੀ ਮਿਹਨਤ ਨਾਲ ਤਿਆਰ ਕੀਤਾ ਗਿਆ ਹੈ,ਇਸ ਗੀਤ ਦਾ ਵੀਡੀਓ"ਆਹੀਂਨ ਬਾਤੀਸ਼"ਵਲੋਂ ਤਿਆਰ ਕੀਤਾ ਗਿਆ ਹੈ,ਇਸ ਗੀਤ ਵਿਚ ਡਾਇਰੈਕਟਰ ਆਫ ਫੋਟੋਗ੍ਰਾਫੀ ਦੀ ਭੂਮਿਕਾ"ਅਰੁਣ ਦੀਪ ਤੇਜੀ"ਵਲੋਂ ਨਿਭਾਈ ਗਈ ਹੈ,ਇਸ ਗੀਤ ਦਾ ਪੋਸਟਰ "ਅਵਨੀਸ਼ ਸੱਗੂ" ਵਲੋਂ ਤਿਆਰ ਕੀਤਾ ਗਿਆ ਹੈ,ਇਸਦੇ ਨਾਲ ਹੀ ਯੁਵਰਾਜ ਹੰਸ ਨੇ ਦੱਸਿਆ ਕਿ ਇਸ ਪ੍ਰੋਜੈਕਟ ਤੇ ਸਾਰੀ ਟੀਮ ਵਲੋਂ ਬਹੁਤ ਹੀ ਮਿਹਨਤ ਕੀਤੀ ਗਈ ਹੈ ਤੇ ਸਰੋਤਿਆਂ ਵਲੋਂ ਖੂਬ ਪਸੰਦ ਕੀਤਾ ਜਾਵੇਗਾ.
Posted By:
