-
ਸਾਡਾ ਸੱਭਿਆਚਾਰ
-
Wed Aug,2020
5 ਅਗਸਤਦੋਰਾਹਾ, (ਅਮਰੀਸ਼ ਆਨੰਦ) : ਉੱਘੇ ਪੰਜਾਬੀ ਲੋਕ ਗਾਇਕ ਸਾਹਿਤ ਪ੍ਰੇਮੀ ਤੇ ਲੇਖਕ ਪਰਮਿੰਦਰ ਪਾਰਸ ਦੀ ਪਲੇਠੀ ਪੁਸਤਕ 'ਗਰਭ ਜੂਨ ' ਦਾ ਲੋਕ ਅਰਪਣ ਅੱਜ ਦੋਰਾਹੇ ਵਿਖੇ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾਂ ਵਲੋਂ ਕੀਤਾ ਜਾਵੇਗਾ ,ਉਹਨਾਂ ਮੀਡੀਆ ਨਾਲ ਵਿਸ਼ੇਸ਼ ਗੱਲਬਾਤ ਕਰਦੇ ਉਹਨਾਂ ਦੇ ਭਰਾ ਦਵਿੰਦਰ ਸਿੰਘ ਨੇ ਦੱਸਿਆ ਕਿ ਇਹ ਪੁਸਤਕ ਪਰਮਿੰਦਰ ਦੀ ਪਲੇਠੀ ਪੁਸਤਕ ਹੈ ਜਿਸ ਨੂੰ ਸੂਰਜਾਂ ਦੇ ਵਾਰਿਸ ਪ੍ਰਕਾਸ਼ਨ,ਪਟਿਆਲਾ ਵਲੋਂ ਛਾਪਿਆ ਗਿਆ ਹੈ ,ਇਸ ਵਿਚ ਪਰਮਿੰਦਰ ਨੇ ਆਪਣੇ ਜ਼ਿੰਦਗੀ ਦੇ ਜਜਬਾਤਾਂ ਨੂੰ ਲਿਖ ਕੇ ਕਵਿਤਾਵਾਂ ਰਾਹੀਂ ਬਿਆਨ ਕੀਤਾ ਹੈ,ਪਿਛਲੇ ਲੰਮੇ ਸਮੇ ਤੋਂ ਆਪਣੀ ਗਾਇਕੀ ਰਾਹੀਂ ਲੋਕਾਂ ਵਿਚ ਆਪਣਾ ਨਾਮ ਬਨਾਂਉਣ ਵਾਲੇ ਇਸ ਗਾਇਕ ਨੇ ਆਪਣੀ ਜ਼ਿੰਦਗੀ ਨਾਲ ਜੁੜੀਆਂ ਕਵਿਤਾਵਾਂ ਅਤੇ ਲੋਕ ਗੀਤਾਂ ਨੂੰ ਇਸ ਕਿਤਾਬ ਰਾਹੀਂ ਆਪਣੇ ਪੰਜਾਬੀ ਸਰੋਤਿਆਂ ਕਚਹਿਰੀ ਵਿਚ ਪੇਸ਼ ਕੀਤਾ ਗਿਆ ਹੈ ਮੇਰੇ ਮਨ ਦੀ ਬਰੂਹੇ ਮੁਕਤੀ ਪਾਉਣ ਦੀ ਤਾਂਘ ਚ ਭਟਕਦੇ ਵਲਵਲੇ ਵਿਚਾਰ ਆਪਣੇ ਅਗਲੇ ਸਫ਼ਰ ਲਈ ਕਾਹਲੇ ਕਾਹਲੇ ਜਾਪਦੇ....ਪਰਮਿੰਦਰ ਪਾਰਸ ਨੇ ਅੱਗੇ ਕਿਹਾ"ਅੱਖਰਾਂ ਤੋਂ ਹੁਣ ਮੈਂ ਕਿਤਾਬ ਬਣ ਜਾਣਾ ਏ ਕਿਨਾਰੇ ਤੋਂ ਪਾਰਸ ਬੇਹਿਸਾਬ ਬਣ ਜਾਣਾ ਏ "ਉਹਨਾਂ ਗੱਲਬਾਤ ਕਰਦੇ ਦੱਸਿਆ ਕਿ ਇਸ ਸਾਰੇ ਕੰਮ ਵਿਚ ਉਸਤਾਦ ਮੰਗਲ ਹਠੂਰ ਜੀ, ਰਾਜਾ ਗਿੱਲ, ਦਵਿੰਦਰ ਸਿੰਘ ਨਵਦੀਪ ਬਾਵਾ ਤੇ ਡਾ . ਜਤਿੰਦਰਪਾਲ ਸਿੰਘ ਮੁੰਡੀ ਜੀ ਕਨੇਡਾ ਦਾ ਭਰਪੂਰ ਯੋਗਦਾਨ ਰਿਹਾ . ਓਹਨਾ ਉਮੀਦ ਕੀਤੀ ਕਿਪੰਜਾਬੀ ਸਾਹਿਤ ਪ੍ਰੇਮੀਆਂ ਵਲੋਂ ਸਾਹਿਤ ਦੇ ਇਸ ਖੇਤਰ ਵਿਚ ਮੇਰੀ ਇਸ ਪਹਿਲੀ ਪਲੇਠੀ ਪੁਸਤਕ ਦੀ ਹਾਜ਼ਰੀ ਨੂੰ ਪਸੰਦ ਕੀਤਾ ਜਾਵੇਗਾ.