ਰਾਜਪੁਰਾ,1 ਜੁਲਾਈ (ਰਾਜੇਸ਼ ਡਾਹਰਾ)ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਕਿਸਾਨਾਂ ਨੂੰ ਇਸ ਵਾਰ ਕੋਈ ਵੀ ਬਿਜਲੀ ਕੱਟ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਹੈ। ਆਮ ਆਦਮੀ ਪਾਰਟੀ ਦੇ ਸੂਬਾ ਜੋਆਇੰਟ ਸੈਕਟਰੀ ਗੁਰਪ੍ਰੀਤ ਸਿੰਘ ਧਮੋਲੀ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕੀ ਆਮ ਆਦਮੀ ਪਾਰਟੀ ਦੀ ਇਮਾਨਦਾਰ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਹੇਠ ਨੇਕ ਨੀਯਤ ਨਾਲ ਕੰਮ ਕਰ ਰਹੀ ਹੈ ਉਸੇ ਦਾ ਇਹ ਨਤੀਜਾ ਹੈ ਕੀ ਪੂਰੀ ਗ਼ਰਮੀ ਦੇ ਸੀਜਨ ਵਿਚ ਵੀ ਘਰੇਲੂ ਅਤੇ ਇੰਡਸਟਰੀ ਤੇ ਬਿਜਲੀ ਦੇ ਕੱਟ ਲਗਾਏ ਬਗੈਰ ਕਿਸਾਨਾਂ ਨੂੰ 8-10 ਘੰਟੇ ਨਹੀਂ ਬਲਕਿ ਖੁੱਲੀ ਬਿਜਲੀ ਦਿਤੀ ਜਾ ਰਹੀ ਹੈ l ਜਿਵੇਂ ਕੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਪਹਿਲਾ ਹੀ ਐਲਾਨ ਕੀਤਾ ਸੀ ਕੀ ਇਸ ਵਾਰ ਕਿਸਾਨ ਮੋਟਰਾਂ ਬੰਦ ਰੱਖ ਕੇ ਜੀਰੀ ਲਗਾਉਣਗੇ ਉਹ ਪੂਰਾ ਕੀਤਾ ਅਤੇ ਨਾਲ ਹੀ ਜਿਨ੍ਹਾਂ ਕਿਸਾਨਾਂ ਨੂੰ ਪਿਛਲੇ ਚਾਲੀ ਸਾਲਾਂ ਤੋਂ ਨਹਿਰੀ ਪਾਣੀ ਨਹੀਂ ਮਿਲਿਆ ਸੀ ਉਹਨਾਂ ਨੂੰ ਵੀ ਨਹਿਰਾਂ,ਸੂਏਆਂ ਦੀ ਸਫਾਈ ਕਰਵਾ ਕੇ ਵੱਧ ਪਾਣੀ ਛੱਡ ਕੇ ਨਹਿਰੀ ਪਾਣੀ ਆਖਰੀ ਖੇਤ ਤਕ ਪਹੁੰਚਦਾ ਕੀਤਾ ਹੈ ਇਸ ਨਾਲ ਧਰਤੀ ਹੇਠਲਾ ਪਾਣੀ ਵੀ ਬੱਚੇਗਾ ਜਿਹੜਾ ਅਗਲੀ ਪੀੜੀਆਂ ਦੇ ਕੰਮ ਆਵੇਗਾ l ਇਸ ਮੌਕੇ ਯੂਥ ਵਿੰਗ ਪੰਜਾਬ ਦੇ ਜੋਇੰਟ ਸੈਕਟਰੀ ਜਸਵੀਰ ਸਿੰਘ ਚੰਦੂਆ, ਕੀਰਤ ਸਿੰਘ ਸੇਹਰਾ ਅਤੇ ਹਰਪ੍ਰੀਤ ਸਿੰਘ ਸੈਣੀ ਹਾਜ਼ਰ ਸਨ