ਗੋਬਿੰਦਗੜ੍ਹ ਪਬਲਿਕ ਕਾਲਜ, ਅਲੌੜ (ਖੰਨਾ) ਦੇ ਵਿਦਿਆਰਥੀਆਂ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੁਆਰਾ ਦਸੰਬਰ,2021 ਵਿੱਚ ਆਯੋਜਿਤ ਪੀ.ਜੀ.ਡੀ.ਸੀ.ਏ-ਪਹਿਲੇ ਸਮੈਸਟਰ ਦੀਆਂ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ।ਕਾਲਜ ਪ੍ਰਿੰਸੀਪਲ ਡਾ: ਨੀਨਾ ਸੇਠ ਪਜਨੀ ਨੇ ਦੱਸਿਆ ਕਿ ਪੀ.ਜੀ.ਡੀ.ਸੀ.ਏ.-ਪਹਿਲੇ ਸਮੈਸਟਰ ਵਿੱਚ ਜਸਲੀਨ ਕੌਰ ਨੇ 84.44% ਅੰਕ ਲੈ ਕੇ ਕਾਲਜ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਆਸ਼ਾ ਕੁਮਾਰੀ ਨੇ 84.22% ਅੰਕ ਲੈ ਕੇ ਕਾਲਜ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ। ਰਣਜੀਤ ਕੌਰ ਨੇ 82.88% ਅੰਕ ਲੈ ਕੇ ਕਾਲਜ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ। ਜਮਾਤ ਦਾ ਸਮੁੱਚਾ ਨਤੀਜਾ 100% ਰਿਹਾ ਜਿੱਥੇ 10 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਡਿਸਟਿੰਕਸ਼ਨ ਨਾਲ ਪਾਸ ਕੀਤੀ.ਪਿ੍ੰਸੀਪਲ ਡਾ: ਨੀਨਾ ਸੇਠ ਪਜਨੀ ਅਤੇ ਸ਼. ਨਿਤਿਨ ਸੱਗੜ(ਚੇਅਰਮੈਨ,ਜੀ.ਪੀ.ਸੀ.)ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਖ਼ਤ ਮਿਹਨਤ ਨੂੰ ਵਧਾਈ ਦਿੱਤੀ.