ਰਾਜਿੰਦਰ ਪਾਲ ਆਨੰਦ ਸਾਬਕਾ ਡੀਐਸਪੀ,ਐਡਵੋਕੇਟ ਸੂਬਾ ਪ੍ਰਧਾਨ ਪੰਜਾਬ ਪੁਲਿਸ ਫੈਮਲੀ ਵੈਲਫੇਅਰ ਐਸੋਸੀਏਸ਼ਨ ਪੰਜਾਬ ਨੇ ਰੇਡ ਐਕਸ਼ਨ ਵਿੰਗ (ਫਾਊਂਡੇਸ਼ਨ) ਰਜਿ ਦੇ ਦਫਤਰ ਦਾ ਕੀਤਾ ਉਦਘਾਟਨ।

ਜੀਰਕਪੁਰ,ਅੱਜ ਸਿਟੀ ਜੀਰਕਪੁਰ ਵਿਖੇ ਸ੍ਰੀ ਰਜਿੰਦਰ ਪਾਲ ਆਨੰਦ ਸਾਬਕਾ ਡੀਐਸਪੀ,ਐਡਵੋਕੇਟ ਸੂਬਾ ਪ੍ਰਧਾਨ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਪੰਜਾਬ ਨੇ ਜੀਰਕਪੁਰ ਵਿਖੇ ਰੇਡ ਐਕਸ਼ਨ ਵਿੰਗ ਫਾਊਂਡੇਸ਼ਨ ਦੇ ਦਫਤਰ ਦਾ ਆਪਣੀ ਟੀਮ ਨਾਲ ਜਾ ਕੇ ਉਦਘਾਟਨ ਕੀਤਾ, ਇਸ ਸਮੇਂ ਉਨਾਂ ਦੇ ਨਾਲ ਸ੍ਰੀ ਵਿਸ਼ਾਲ ਕੁਮਾਰ (ਪ੍ਰਾਈਵੇਟ ਸੈਕਟਰੀ )ਸ੍ਰੀ ਰਮੇਸ਼ ਕੁਮਾਰ ਡਾਰਾ ਰਾਜਪੁਰਾ(ਐਡਵਾਈਜ਼ਰ)ਸ੍ਰੀ ਰਮੇਸ਼ ਚੰਦ ਰਾਜਪੁਰਾ ਐਕਸ ਇੰਡੀਅਨ ਨੇਵੀ ਅਫਸਰ (ਮੀਡੀਆ ਐਡਵਾਈਜਰ)ਅਤੇ ਸ੍ਰੀ ਪਵਨ ਕੁਮਾਰ ਸ਼ਰਮਾ(ਜਨਰਲ ਸੈਕਟਰੀ)ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਪੰਜਾਬ ਵੀ ਹਾਜ਼ਰ ਸਨ ।ਰੇਡ ਐਕਸ਼ਨ ਵਿੰਗ ਫਾਊਂਡੇਸ਼ਨ ਦੇ ਨੈਸ਼ਨਲ ਚੀਫ ਸ੍ਰੀ ਵਿਜੇ ਕਪੂਰ ਨੇ ਅੱਜ ਸ਼੍ਰੀ ਰਾਜਿੰਦਰ ਪਾਲ ਆਨੰਦ ਨੂੰ ਉਹਨਾਂ ਦੇ ਦਫਤਰ ਦਾ ਉਦਘਾਟਨ ਕਰਨ ਲਈ ਬਤੌਰ ਚੀਫ ਗੈਸਟ ਬੁਲਾਇਆ ਅਤੇ ਆਪਣੇ ਨਵੇਂ ਦਫਤਰ ਦਾ ਉਦਘਾਟਨ ਸ੍ਰੀ ਰਜਿੰਦਰ ਪਾਲ ਆਨੰਦ ਦੇ ਸ਼ੁਭ ਕਰ ਕਮਲਾਂ ਨਾਲ ਕਰਵਾਇਆ।ਇਸ ਸਮੇਂ ਰੇਡ ਐਕਸ਼ਨ ਵਿੰਗ ਫਾਊਂਡੇਸ਼ਨ ਦੇ ਨੈਸ਼ਨਲ ਚੀਫ ਸ੍ਰੀ ਵਿਜੇ ਕਪੂਰ ਦੇ ਨਾਲ ਨਾਲ ਪਰਮਿੰਦਰ ਕੌਰ ਇਨਵੈਸਟੀਗੇਸ਼ਨ ਅਫਸਰ ਪੰਜਾਬ,ਸ੍ਰੀ ਅਰੁਣ ਕੁਮਾਰ ਲੁਧਿਆਣਾ ,ਸੂਬੇਦਾਰ ਸਰੋਜ ਸਿੰਘ,ਸ੍ਰੀ ਨਵੀਨ ਕੁਮਾਰ ਇੰਚਾਰਜ ਹਰਿਆਣਾ ਸਟੇਟ ਤੋਂ ਇਲਾਵਾ ਫਾਊਂਡੇਸ਼ਨ ਦੇ ਕਈ ਹੋਰ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ।ਸ੍ਰੀ ਰਜਿੰਦਰ ਪਾਲ ਆਨੰਦ ਨੇ ਹਾਜਰੀਨ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਅੱਜ ਇਸ ਦਫਤਰ ਦਾ ਉਦਘਾਟਨ ਕਰਨ ਦੇ ਹੋਏ ਉਹਨਾਂ ਨੂੰ ਅਤੀ ਖੁਸ਼ੀ ਮਹਿਸੂਸ ਹੋ ਰਹੀ ਹੈ ਅਤੇ ਉਹ ਸ੍ਰੀ ਵਿਜੇ ਕਪੂਰ ਨੈਸ਼ਨਲ ਚੀਫ ਰੇਡ ਐਕਸ਼ਨ ਵਿੰਗ ਫਾਊਂਡੇਸ਼ਨ ਦੇ ਅਤੀ ਧੰਨਵਾਦੀ ਹਨ ਜਿਨਾਂ ਨੇ ਉਹਨਾਂ ਨੂੰ ਅੱਜ ਉਦਘਾਟਨ ਸਮੇਂ ਹਾਜ਼ਰੀਨ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਅਤੇ ਅਤੇ ਉਨਾਂ ਨੇ ਇਹ ਆਸ ਵੀ ਪ੍ਰਗਟਾਈ ਕਿ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਐਂਟੀ ਕ੍ਰਾਈਮ ਐਂਟੀ ਕਰਪਸ਼ਨ ਮੁਹਿੰਮ ਚਲਾਈ ਹੋਈ ਹੈ,ਰੇਡ ਐਕਸ਼ਨ ਵਿੰਗ ਫਾਊਂਡੇਸ਼ਨ ਦੇ ਸਾਰੇ ਮੈਂਬਰ ਵੀ ਇਸੇ ਤਰ੍ਹਾਂ ਦੀ ਹੀ ਮੁਹਿੰਮ ਚਲਾ ਕੇ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਗਰੀਬ ਲੋਕਾਂ ਨੂੰ ਇਨਸਾਫ ਦਵਾਉਣ ਵਿੱਚ ਸਹਾਈ ਹੋਣਗੇ।ਸ੍ਰੀ ਰਾਜਿੰਦਰ ਪਾਲ ਆਨੰਦ ਨੇ ਹਾਜ਼ਰੀਨ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਵੀ ਕੀਤਾ।