ਨਾਰਦਨ ਰੇਲਵੇ ਮੈਨਸ ਯੂਨੀਅਨ ਵਲੋ ਰੇਲ ਬਚਾਓ ਦੇਸ਼ ਬਚਾਓ ਦਿਵਸ ਮਨਾਇਆ

ਰਾਜਪੁਰਾ :11 ਅਗਸਤ ( ਰਾਜੇਸ਼ ਡਾਹਰਾ) ਨਾਰਦਨ ਰੇਲਵੇ ਮੈਨਸ ਯੂਨੀਅਨ ਸਰਹਿੰਦ ਬ੍ਰਾਂਚ ਦੇ ਰਾਜਪੁਰਾ ਸੈਕਸ਼ਨ ਵਿਖੇ 'ਰੇਲ ਬਚਾਓ ਦੇਸ਼ ਬਚਾਓ' ਦਿਵਸ ਮਨਾਇਆ ਗਿਆ।ਇਸ ਦਿਨ "ਅੰਗਰੇਜ਼ੋ ਭਾਰਤ ਛੱਡੋ" ਅੰਦੋਲਨ ਦੀ ਸ਼ੂਆਤ ਹੋਈ ਸੀ ।ਇਹ ਪ੍ਰੋਗਰਾਮ ਆਲ ਇੰਡੀਆ ਰੇਲਵੇ ਮੈਨਸ ਫੈਡਰੇਸ਼ਨ ਤੇ ਨਾਰਦਨ ਰੇਲਵੇ ਮੈਨਸ ਯੂਨੀਅਨ ਦੇ ਸੱਦੇ ਤੇ ਪੂਰੇ ਭਾਰਤ ਵਿੱਚ ਮਨਾਇਆ ਜਾ ਰਹਾ ਹੈ।ਇਸ ਪ੍ਰੋਗਰਾਮ ਦੀ ਅਗਵਾਈ ਨਾਰਦਨ ਰੇਲਵੇ ਮੈਨਸ ਯੂਨੀਅਨ ਦੇ ਬ੍ਰਾਂਚ ਪ੍ਰਧਾਨ ਜਸਮੇਰ ਸਿੰਘ ਅਤੇ ਅੰਬਾਲਾ ਮੰਡਲ ਦੀ ਯੂਥ ਵਿੰਗ ਦੇ ਪ੍ਰਧਾਨ ਜਗਦੀਪ ਸਿੰਘ ਕਾਹਲੋਂ ਨੇ ਸਾਂਝੇ ਤੌਰ ਤੇ ਕੀਤੀ ।ਇਸ ਮੌਕੇ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਜਗਦੀਪ ਸਿੰਘ ਕਾਹਲੋਂ ਨੇ ਅੱਜ ਦੇ ਦਿਨ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਅੱਜ ਦੇ ਦਿਨ ਭਾਰਤ ਨੂੰ ਅਜਾਦ ਕਰਵਉਣ ਲਈ ਅੰਗਰੇਜ਼ੋ ਭਾਰਤ ਛੱਡੋ ਅੰਦੋਲਨ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਆਲ ਇੰਡੀਆ ਰੇਲਵੇ ਮੈਨਸ ਫੈਡਰੇਸ਼ਨ ਵਲੋ 'ਰੇਲ ਬਚਾਓ ਦੇਸ਼ ਬਚਾਓ'ਦਾ ਨਾਅਰਾ ਦਿੰਦਿਆਂ ਹੋਇਆਂ ਇਸ ਦੀ ਸ਼ੂਰਅਤ ਕੀਤੀ ਗਈ ਹੈ।ਰੇਲਵੇ ਕਰਮਚਾਰੀਆ ਦੇ ਨਿੱਜੀਕਰਨ,ਨਿਗਮੀਕਰਨ ਵਰਗੇ ਵੱਡੇ ਮੁੱਦਿਆਂ ਉੱਪਰ ਸੰਘਰਸ਼ ਕਰਨ ਲਈ ਮੁਹਿੰਮ ਵਿੱਢੀ ਗਈ ਹੈ