ਸੰਘੜੀ ਧੁੰਦ ਵਿਚ ਸਾਵਧਾਨੀ ਨਾਲ ਚਲਾਉਣੇ ਚਾਹੀਦੇ ਹਨ ਆਪਣੇ ਵਾਹਨ-ਯਸ਼ਪਾਲ ਚਾਵਲਾ

ਰਾਜਪੁਰਾ,30 ਦਸੰਬਰ (ਰਾਜੇਸ਼ ਡਾਹਰਾ)ਪੰਜਾਬ ਵਿਚਲਗਾਤਾਰ ਪੈ ਰਹੀ ਧੂੰਦ ਨੇ ਲੋਕਾਂ ਦੇ ਕੰਮਕਾਰ ਠੱਪ ਕਰਕੇ ਆਮ ਲੋਕਾਂ ਦਾ ਜਿਉਣਾ ਦੁੱਰਭਰਕਰ ਛੱਡਿਆ ਹੈ ਅਤੇ ਧੁੰਦ ਕਾਰਨ ਥਾ- ਥਾਂਐਕਸੀਡੈਂਟ ਹੋ ਰਹੇ ਹਨ ਅਤੇ ਧੁੰਦ ਕਾਰਨਹੋ ਰਹੇ ਐਕਸੀਡੈਟਾਂ ਨਾਲ ਅਨੇਕਾ ਮੌਤਾਹੋ ਰਹੀਆਂ ਹਨ। ਇਸ ਕਰਕੇ ਧੁੰਦ ਵਿਚਗੱਡੀ ਚਲਾਉਂਦੇ ਸਮੇਂ ਕਾਹਲੀ ਨਹੀਂ ਕਰਨੀਚਾਹੀਦੀ। ਧੁੰਦ ਵਿੱਚ ਬੜੀ ਸੂਝਬੂਝ ਨਾਲ ਆਪਣੇ ਵਾਹਨ ਚਲਾਉਣੇ ਚਾਹੀਦੇ ਹਨ ਤੇ ਸੜਕ ਤੇ ਸਫਰਕਰਦੇ ਸਮੇਂ ਟ੍ਰੈਫਿਕ ਨਿਯਮਾਂ ਦੀ ਪਾਲਣਾਕਰਨੀ ਚਾਹੀਦੀ ਹੈ ਇਨ੍ਹਾਂ ਸ਼ਬਦਾ ਦਾਪ੍ਰਗਟਾਵਾ ਰਾਜਪੁਰਾ ਫਰੂਟ ਅਤੇ ਸਬਜ਼ੀ ਮੰਡੀ ਐਸੋਸੀਏਸ਼ਨ ਦੇ ਪ੍ਰਧਾਨ ਯਸ਼ਪਾਲ ਚਾਵਲਾ ਨੇ ਇਕ ਪ੍ਰੋਗਰਾਮ ਤਹਿਤ ਗੱਲਬਾਤ ਕਰਦਿਆ ਕਿਹਾ ਕਿ ਪੰਜਾਬ ਵਿਚ ਅੱਜ ਕਲ ਬਹੁਤ ਧੁੰਦ ਪੈ ਰਹੀ ਹੈ ਅਤੇ ਜਿਨ੍ਹਾਂ ਹੋ ਸਕੇ ਧੁੰਦ ਦੇ ਦੌਰਾਨ ਜਰੂਰੀ ਹੋਵੇ ਤਾਂ ਹੀ ਘਰ ਤੋਂ ਬਾਹਰ ਨਿਕਲੋ ਅਤੇ ਪੁਰੀ ਸਾਵਧਾਨੀ ਨਾਲ ਗੱਡੀ ਨੂੰ ਚਲਾਉਂਣਾ ਚਾਹੀਦਾ ਹੈ ਧੁੰਦ ਕਾਰਨ ਹਰ ਸਾਲ ਐਕਸੀਡੈਂਟ ਕਾਰਨ ਬਹੁਤ ਹੀ ਕੀਮਤੀ ਜਾਨਾਂ ਚਲੀਆਂ ਜਾਦੀਆਂ ਹਨ। ਉਨ੍ਹਾਂ ਕਿਹਾ ਕਿ ਸੜਕੀ ਦੁਰਘਟਨਾਵਾਂ ਤੋਂ ਬਚਣ ਲਈ ਵਾਹਨ ਬਹੁਤ ਹੀ ਘੱਟ ਗਤੀ ਤੇ ਚਲਾਉਣੇ ਚਾਹੀਦੇ ਹਨ ।ਉਨ੍ਹਾਂ ਕਿਹਾ ਕਿ ਆਪਣੀ ਮੰਜਿਲ ਤੇ ਬੇਸ਼ਕ ਲੇਟ ਪਹੁੰਚੇ ਪ੍ਰੰਤੂ ਧੁੰਧ ਵਿਚ ਗੱਡੀ ਬੜੇ ਹੀ ਅਰਾਮ ਨਾਲ ਚਲਾਉ। ਯਸ਼ਪਾਲ ਚਾਵਲਾ ਨੇ ਗੱਡੀ ਚਲਾਉਣ ਸਮੇਂ ਸਾਵਧਾਨੀ ਵਰਤਣ ਬਾਰੇ ਕਿਹਾ ਕਿ ਖਾਸ ਕਰਕੇ ਸਰਦੀਅ ਵਿਚ ਵਾਹਨਾਂ ਦੀਆਂ ਲਾਈਟਾਂ ਚਲਾ ਕੇ ਹੀ ਸਫਰ ਕਰਨਾ ਚਾਹੀਦਾ ਹੈ ਅਤੇ ਚਾਰੋਂ ਡਿਪਰ ਨੂੰ ਚਲਾ ਕੇ ਗੱਡੀ ਚਲਾਉਣੀ ਚਾਹੀਦੀ ਹੈ ਅਤੇ ਬਹੁਤ ਹੀ ਜਰੂਰੀ ਕੰਮ ਦੀ ਸੂਰਤ ਵਿੱਚ ਹੀ ਸਾਨੂੰ ਘਰੋਂ ਬਹਾਰ ਨਿਕਲਣਾ ਚਾਹੀਦਾ ਹੈ।ਉਹਨਾਂ ਕਿਹਾ ਕਿਕਾਰ ਵਿੱਚ ਕਿਤੇ ਵੀ ਜਾਣ ਤੋਂ ਪਹਿਲਾਂ ਤੁਹਾਨੂੰ ਕਾਰ ਦੀਆਂ ਖਿੜਕੀਆਂ, ਹੈੱਡਲਾਈਟਾਂ, ਫੋਗ ਲਾਈਟਾਂ, ਪਾਰਕਿੰਗ ਲਾਈਟਾਂ, ਬ੍ਰੇਕ ਲਾਈਟਾਂ ਅਤੇ ਵਿੰਡਸ਼ੀਲਡ ਦੀ ਜਾਂਚ ਕਰਨੀ ਚਾਹੀਦੀ ਹੈ। ਚੈੱਕ ਕਰੋ ਕਿ ਸਾਰੀਆਂ ਲਾਈਟਾਂ ਠੀਕ ਹਨ ਅਤੇ ਵਿੰਡਸ਼ੀਲਡ ਨੂੰ ਚੰਗੀ ਤਰ੍ਹਾਂ ਸਾਫ ਕਰੋ ਤਾਂ ਜੋ ਤੁਹਾਨੂੰ ਸਾਹਮਣੇ ਦੇਖਣ ਵਿਚ ਕੋਈ ਦਿੱਕਤ ਨਾ ਆਵੇ। ਇਸਨੂੰ ਅੰਦਰੋਂ ਅਤੇ ਬਾਹਰੋਂ ਜ਼ਰੂਰ ਸਾਫ ਕਰੋ ਅਤੇ ਸਰਦੀਆਂ ਵਿੱਚ ਜਿੰਨਾ ਹੋ ਸਕੇ ਤੇਜ਼ ਰਫਤਾਰ ਅਤੇ ਓਵਰਟੇਕਿੰਗ ਤੋਂ ਬਚਣਾ ਚਾਹੀਦਾ ਹੈ। ਇਸ ਤਰ੍ਹਾਂ ਤੁਸੀਂ ਆਪਣੀ ਅਤੇ ਹੋਰਾਂ ਦੀ ਸੁਰੱਖਿਆ ਨੂੰ ਨਿਸ਼ਿਤ ਕਰ ਸਕੋਗੇ। ਉਨ੍ਹਾਂ ਕਿਹਾ ਬਚਾਅ ਵਿਚ ਹੀ ਬਚਾਅ ਹੈ ਉਨ੍ਹਾਂ ਕਿਹਾ ਕਿ ਮਨੁੱਖੀ ਜਾਨਾਂ ਬਹੁਤ ਕੀਮਤੀ ਹਨ। ਇਸ ਲਈ ਸਾਨੂੰ ਆਪਣੇ ਵਾਹਨ ਧੁੰਦ ਵਿੱਚ ਬਹੁਤ ਹੀ ਅਰਾਮ ਨਾਲ ਚਲਾਉਣੇ ਚਾਹੀਦੇ ਹਨ।ਮੌਸਮ ਵਿਭਾਗ ਨੇ ਕਿਹਾ ਹੈ ਕਿ ਅਗਲੇ ਕੁਝ ਸਮੇਂ ਉੱਤਰੀ ਹਿਸਿਆਂ ਵਿੱਚ ਕੜਾਕੇ ਦੀ ਠੰਡ ਕਾਰਨ ਸੰਘਣੀ ਧੁੰਧ ਦੇ ਹਾਲਾਤ ਬਣੇ ਹੋਏ ਹਨ।