ਰਾਜਪੁਰਾ ,31 ਅਕਤੂਬਰ(ਰਾਜੇਸ਼ ਡਾਹਰਾ) ਵਾਲਮੀਕਿ ਜੈਯੰਤੀ ਅੱਜ 31 ਅਕਤੂਬਰ ਨੂੰ ਦੇਸ਼ ਭਰ ਵਿਚ ਮਨਾਈ ਜਾ ਰਹੀ ਹੈ। ਹਰ ਸਾਲ ਵਾਲਮੀਕਿ ਜਯੰਤੀ ਅਸ਼ਵਿਨ ਮਹੀਨੇ ਦੀ ਪੂਰਨਮਾਸ਼ੀ ਤੇ ਮਨਾਉਂਦੇ ਹਨ।ਇਸ ਮੌਕੇ ਤੇ ਯੂਥ ਕਾਂਗਰਸ ਦੇ ਜ਼ਿਲਾ ਦਿਹਾਤੀ ਪ੍ਰਧਾਨ ਨਿਰਭੈ ਸਿੰਘ ਮਿਲਟੀ ਆਪਣੇ ਕਾਂਗਰਸੀ ਵਰਕਰਾਂ ਨਾਲ ਵਾਲਮੀਕਿ ਜਯੰਤੀ ਮੌਕੇ ਪਿੰਡ ਮਾਣਕਪੂਰ ਪਹੁੰਚ ਕੇ ਵਾਲਮੀਕਿ ਭਾਈਚਾਰੇ ਨੂੰ ਵਧਾਈ ਦਿੱਤੀ।ਸ਼੍ਰੀ ਮਿਲਟੀ ਕੰਬੋਜ ਨੇ ਭਗਵਾਨ ਵਾਲਮੀਕਿ ਜੀ ਨੂੰ ਨਮਨ ਕਰਦੇ ਹੋਏ ਕਿਹਾ ਕਿ ਭਗਵਾਨ ਵਾਲਮੀਕਿ ਦੇ ਵਿਚਾਰਾਂ ਨਾਲ ਲੱਖਾਂ ਕਰੋੜਾਂ ਲੋਕ ਪ੍ਰਭਾਵਿਤ ਹੋਏ ਹਨ ਅਤੇ ਉਹ ਸਮਾਜ ਵਿਚ ਪੂਜਨੀਕ ਹਨ।ਇਸ ਮੌਕੇ ਉਹਨਾਂ ਸਮਾਜ ਲਈ ਐਸ ਸੀ ਧਰਮਸ਼ਾਲਾ ਦੇ ਲਈ 2 ਲੱਖ ਦੀ ਗਰਾਂਟ ਦਾ ਚੈੱਕ ਦਿੱਤਾ।ਇਸ ਮੌਕੇ ਉਹਨਾਂ ਨਾਲ ਬਲਾਕ ਸੰਮਤੀ ਦੇ ਚੇਅਰਮੈਨ ਸਰਬਜੀਤ ਸਿੰਘ ਮਾਨਕਪੂਰ,ਮਨਜੀਤ ਖਟਰਾ ਸਹਿਤ ਵਾਲਮੀਕਿ ਸਮਾਜ ਦੇ ਕਈ ਲੋਕ ਹਾਜਿਰ ਸਨ।