ਮਾਤਾ ਉਮਾ ਆਨੰਦ ਜੀ ਨੂੰ ਰਾਜਨੀਤਿਕ ਆਗੂਆਂ,ਧਾਰਮਿਕ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਦਿਤੀ ਸ਼ਰਧਾਜਲੀ

ਪਟਿਆਲਾ,ਪਟਿਆਲੇ ਤੋਂ ਉਘੇ ਸਮਾਜ ਸੇਵੀ ਸ਼੍ਰੀ ਗੁਰਚਰਨ ਦਾਸ ਆਨੰਦ ਜੀ(ਲੱਲ ਕਲਾਂ ਵਾਲੇ) ਦੀ ਧਰਮਪਤਨੀ ਸਵ: ਉਮਾ ਆਨੰਦ ਜੀ ਜੋ ਕਿ ਬੀਤੇ ਕੁਝ ਦਿਨਾਂ ਪਹਿਲਾ ਸਦੀਵੀਂ ਵਿਛੋੜਾ ਦੇ ਗਏ ਸਨ,ਸਵ.ਮਾਤਾ ਉਮਾ ਆਨੰਦ ਜੀ 77 ਧਰਮਪਤਨੀ ਗੁਰਚਰਨ ਦਾਸ ਆਨੰਦ ਜੀ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਗਰੁੜ ਪੁਰਾਣ ਪਾਠ ਦੇ ਭੋਗ ਅੱਜ ਐਤਵਾਰ ਨੂੰ ਹਨੂੰਮਾਨ ਮੰਦਿਰ ਪਟਿਆਲੇ ਵਿਖੇ ਬਾਅਦ ਦੁਪਹਿਰ 1 ਤੋਂ 2 ਵਜੇ ਤਕ ਪਾਏ ਗਏ,ਇਸ ਮੌਕੇ ਸ਼ਹਿਰ ਵਾਸੀਆਂ ਨੇ ਹਨੂੰਮਾਨ ਮੰਦਿਰ ਪਟਿਆਲੇ ਪਹੁੰਚ ਕੇ ਸਵ.ਮਾਤਾ ਉਮਾ ਆਨੰਦ ਜੀ ਨੂੰ ਯਾਦ ਕਰਦੇ ਹੋਏ ਪਰਿਵਾਰ ਵਾਲਿਆਂ ਨਾਲ ਦੁੱਖ ਸਾਂਝਾ ਕਰਦੇ ਹੋਏ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ,ਇਸ ਮੌਕੇ ਸ਼ਹਿਰ ਵਾਸੀਆਂ,ਰਾਜਨੀਤਕ ਆਗੂਆਂ ਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਵਲੋਂ ਆਨੰਦ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ,ਇਸ ਮੌਕੇ ਸ਼ਿਵ ਸੈਨਾ ਹਿੰਦੂਸਤਾਨ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਪਵਨ ਕੁਮਾਰ ਗੁਪਤਾ ਜੀ ਤੇ ਸ਼ਿਵ ਸੈਨਾ ਹਿੰਦੁਸਤਾਨ ਦੇ ਪੰਜਾਬ ਦੇ ਵਾਈਸ ਪ੍ਰਧਾਨ ਐਡਵੋਕੇਟ ਸ਼੍ਰੀ ਰਾਜਿੰਦਰਪਾਲ ਆਨੰਦ ਜੀ ਸੇਵਾਮੁਕਤ(ਡੀ.ਐਸ.ਪੀ ਪੰਜਾਬ ਪੁਲਿਸ) ਨੇ ਨੇ ਆਪਣੇ ਭਾਬੀ ਜੀ ਦੇ ਸੰਸਾਰਿਕ ਜੀਵਨ ਬਾਰੇ ਸੰਖੇਪ ਸ਼ਬਦਾਂ ਵਿਚ ਇਸ ਸੋਕ ਸਭਾ ਚ ਉਚੇਚੇ ਤੌਰ ਤੇ ਸੰਬੋਧਿਤ ਕੀਤਾ,ਇਸ ਮੌਕੇ ਹੋਰਾਂ ਤੋਂ ਇਲਾਵਾ ਸ਼ਿਵ ਸੈਨਾ ਹਿੰਦੂਸਤਾਨ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਪਵਨ ਕੁਮਾਰ ਗੁਪਤਾ ਜੀ ਤੇ ਸ਼ਿਵ ਸੈਨਾ ਹਿੰਦੁਸਤਾਨ ਦੇ ਪੰਜਾਬ ਦੇ ਵਾਈਸ ਪ੍ਰਧਾਨ ਐਡਵੋਕੇਟ ਸ਼੍ਰੀ ਰਾਜਿੰਦਰਪਾਲ ਆਨੰਦ ਜੀ ਸੇਵਾਮੁਕਤ(ਡੀ.ਐਸ.ਪੀ ਪੰਜਾਬ ਪੁਲਿਸ)ਸੁਦਰਸ਼ਨ ਆਨੰਦ ,ਦੋਰਾਹਾ ਕਰਿਆਨਾ ਯੂਨੀਅਨ ਦੇ ਕੈਸ਼ੀਅਰ ਸੁਰੇਸ਼ ਆਨੰਦ,ਰਮੇਸ਼ ਆਨੰਦ,ਸੁਖਚਰਨ ਦਾਸ ਆਨੰਦ,ਰਾਜੇਸ਼ ਆਨੰਦ,ਰਜਨੀਸ਼ ਕਾਕਰੀਆਂ,ਜਤਿੰਦਰ ਮੋਹਨ,ਦਿਨੇਸ਼ ਵਿਨਾਇਕ,ਪ੍ਰਿੰਸੀਪਲ ਇੰਦਰਜੀਤ ਕੌਰ(ਪ੍ਰਧਾਨ ਇਸਤਰੀ ਵਿੰਗ ਆਪ)ਅਵਨੀਤ ਆਨੰਦ,ਅਮਰੀਸ਼ ਆਨੰਦ,ਰਵੀ ਆਨੰਦ ਤੋਂ ਇਲਾਵਾ ਅਨੇਕਾਂ ਸ਼ਹਿਰ ਵਾਸੀਆਂ ਵਲੋਂ ਮਾਤਾ ਉਮਾ ਆਨੰਦ ਜੀ ਨੂੰ ਨੱਮ ਅੱਖਾਂ ਨਾਲ ਸ਼ਰਧਾ ਦੇ ਫੁੱਲ ਭੇਟ ਕੀਤੇ ਤੇ ਓਹਨਾ ਦੇ ਪਤੀ ਗੁਰਚਰਨ ਦਾਸ ਆਨੰਦ ਬੇਟੇ ਹਰੀਸ਼ ਆਨੰਦ ਤੇ ਪੋਤਰੇ ਪਾਰਥ ਆਨੰਦ ਨਾਲ ਸ਼ਹਿਰ ਵਾਸੀਆਂ ਦੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਇਸ ਮੌਕੇ ਵੱਖ ਵੱਖ ਅਦਾਰਿਆਂ ਪੰਜਾਬ ਖਤ੍ਰੀ ਸਭਾ,ਕਰਿਆਨਾ ਯੂਨੀਅਨ ਦੋਰਾਹਾ,ਹਿੰਦੂ ਧਰਮਸ਼ਾਲਾ ਦੋਰਾਹਾ ਤੋਂ ਆਏ ਸ਼ੋਕ ਮਤੇ ਵੀ ਪੜ੍ਹੇ ਗਏ.