ਵਰਲਡ ਸਿੱਖ ਪਾਰਲੀਮੈਂਟ ਦੇ ਪ੍ਰੋਗਰਾਮਾਂ ਨੇ ਬੱਚਿਆਂ ਨੂੰ ਸਿੱਖ ਧਰਮ ਨਾਲ ਜੋੜਿਆ
- ਅੰਤਰਰਾਸ਼ਟਰੀ
- 06 Jan,2025

ਨਿਊਯਾਰਕ – ਵਰਲਡ ਸਿੱਖ ਪਾਰਲੀਮੈਂਟ ਦੀਆਂ ਵਿਦਿਅਕ ਅਤੇ ਧਾਰਮਿਕ ਕੌਂਸਲਾਂ ਵਲੋਂ ਅਮਰੀਕਾ ਦੇ ਈਸਟ-ਕੋਸਟ ਦੀਆਂ ਸਤ ਸਟੇਟਾਂ ਵਿਚ ਚੌਥੀ ਸਲਾਨਾ ਧਾਰਮਿਕ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ। ਇਹ ਪ੍ਰਤੀਯੋਗਤਾ ਚਾਰ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਕੀਤੀ ਗਈ, ਜਿਸ ਨੇ ਸਿੱਖ ਨੌਜਵਾਨਾਂ ਅਤੇ ਬੱਚਿਆਂ ਨੂੰ ਸਿੱਖ ਧਰਮ, ਇਤਿਹਾਸ ਅਤੇ ਗੁਰਬਾਣੀ ਨਾਲ ਜੋੜਨ ਦਾ ਯਤਨ ਕੀਤਾ।
30 ਨਵੰਬਰ ਤੋਂ 21 ਦਸੰਬਰ 2024 ਤੱਕ ਚੱਲੇ ਇਸ ਵਿਸ਼ਾਲ ਪ੍ਰੋਗਰਾਮ ਵਿੱਚ ਸੱਤ ਸਟੇਟਾਂ ਦੇ 15 ਗੁਰਦੁਆਰਾ ਸੈਂਟਰਾਂ ਵਿਚ ਵੱਖ-ਵੱਖ ਧਾਰਮਿਕ ਅਤੇ ਮਨੋਰੰਜਕ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਸਵਾਲ-ਜਵਾਬ (ਕੁਇਜ਼), ਗੁਰਬਾਣੀ ਕੰਠ, ਸਪੀਚ, ਅਤੇ ਤੀਰ ਅੰਦਾਜੀ ਸ਼ਾਮਲ ਸਨ। ਪ੍ਰੋਗਰਾਮ ਵਿਚ ਸੱਤ ਸੌ ਤੋਂ ਵੱਧ ਬੱਚਿਆਂ ਨੇ ਤਿੰਨ ਉਮਰ ਵਰਗਾਂ ਅਨੁਸਾਰ ਹਿਸਾ ਲਿਆ।
ਫਾਈਨਲ ਪ੍ਰੋਗਰਾਮ 21 ਦਸੰਬਰ ਨੂੰ ਨਿਊਜਰਸੀ ਦੇ ਗੁਰਦੁਆਰਾ ਸਿੱਖ ਗੁਰਦੁਆਰਾ ਆਫ ਪਾਈਨਹਿੱਲ ਵਿਖੇ ਆਯੋਜਿਤ ਹੋਇਆ। ਇਸ ਵਿੱਚ ਸਾਰੇ ਸੈਂਟਰਾਂ ਤੋਂ ਚੁਣੇ ਬੱਚਿਆਂ ਨੇ ਆਪਣੇ ਗੁਰੂ ਸਾਹਿਬਾਂ ਦੇ ਇਤਿਹਾਸਕ ਯੋਗਦਾਨ ਤੇ ਭਾਵਨਾਤਮਕ ਸਪੀਚਾਂ ਦਿੱਤੀਆਂ।
ਇਨਾਮ ਵੰਡ ਸਮਾਰੋਹ ਦੌਰਾਨ ਸਿੱਖ ਲੀਡਰਾਂ ਨੇ ਬੱਚਿਆਂ ਨੂੰ ਪ੍ਰੋਤਸਾਹਨ ਦੇਣ ਲਈ ਆਕਰਸ਼ਕ ਇਨਾਮ ਤੇ ਯਾਦਗਾਰੀ ਸਨਮਾਨ ਦਿਤੇ। ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸੰਗਤਾਂ ਨੇ ਇਸ ਯਤਨ ਦੀ ਬਹੁਤ ਸਲਾਘਾ ਕੀਤੀ।
#SikhHistory #DharamicCompetition #ChaarSahibzaade #GurbaniRecitation #SikhYouth #WorldSikhParliament #EastCoastSikhsPosted By:

Leave a Reply