ਸ਼ਿਵ ਦਯਾਲ ਅਹੂਜਾ ਨੇ ਬੂਟੇ ਲਾ ਕੇ ਮਨਾਇਆ ਆਪਣਾ 79ਵਾਂ ਜਨਮਦਿਨ
- ਰਾਸ਼ਟਰੀ
- 20 Jun,2022
ਰਾਜਪੁਰਾ,20 ਜੂਨ (ਰਾਜੇਸ਼ ਡਾਹਰਾ)ਨਗਰ ਕੌਂਸਲ ਦੇ ਵਾਟਰ ਸਪਲਾਈ ਵਿਭਾਗ ਦੇ ਵਿਚੋਂ ਜੂਨੀਅਰ ਅਸਿਸਟੈਂਟ ਤੋਂ ਰਿਟਾਇਰਡ ਸ਼੍ਰੀ ਸਿਵ ਦਯਾਲ ਆਹੂਜਾ ਨੇ ਅੱਜ ਇਥੇ ਦੇ ਸਰਕਾਰੀ ਐਨ ਟੀ ਸੀ ਸਕੂਲ ਵਿਚ ਚਾਰ ਪੋਧੇ ਲਾ ਕੇ ਆਪਣਾ 79ਵਾਂ ਜਨਮ ਦਿਨ ਮਨਾਇਆ। ਇਸ ਮੌਕੇ ਤੇ ਉਹਨਾਂ ਆਪਣੇ ਸਾਥੀਆਂ ਨੂੰ ਮਿਠਾਈ ਖਿਲਾ ਕੇ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਉਹਨਾਂ ਕਿਹਾ ਕਿ ਉਹ ਹਰ ਸਾਲ ਸਕੂਲ ਵਿੱਚ ਪੋਧੇ ਲਾਉਂਦੇ ਹਨ ਅਤੇ ਇਹਨਾਂ ਵਿਚੋਂ ਕਈ ਪੋਧੇ ਅੱਜ ਵੱਡੇ ਪੇੜ ਵਾਂਗ ਹੋ ਗਏ ਹਨ ਅਤੇ ਸਕੂਲ ਦੇ ਬੱਚੇ ਇਹਨਾਂ ਦੀ ਹਰਿਆਲੀ ਵਿਚ ਵਿਚਰ ਕੇ ਆਕਸੀਜਨ ਅਤੇ ਛਾਂ ਲੈਂਦੇ ਹਨ ਉਹਨਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਆਪਣੇ ਆਸਪਾਸ ਜਿਥੇ ਹੋ ਸਕੇ ਪੇੜ ਲਾਉਣੇ ਚਾਹੀਦੇ ਹਨ।ਇਸ ਮੌਕੇ ਉਹਨਾਂ ਨਾਲ ਸ਼੍ਰੀ ਦਿਆਲ ਦਾਸ ਡਾਹਰਾ,ਸਤੀਸ਼ ਡਾਹਰਾ,ਈਸ਼ਵਰ ਚੰਦ ,ਰਮੇਸ਼ ਕੁਮਾਰ,ਓਮ ਪ੍ਰਕਾਸ਼ ,ਤੁਲਸੀ ਦਾਸ ਸਹਿਤ ਕਈ ਲੋਗ ਹਾਜਿਰ ਸਨ ਜਿਹਨਾਂ ਨੇ ਸਕੂਲ ਵਿਚ ਕਈ ਜਗਾਵਾਂ ਤੇ ਪੋਧੇ ਲਗਾਏ।
Posted By:
