ਰਾਜਪੁਰਾ(ਰਾਜੇਸ਼ ਡਾਹਰਾ)ਸੁਨਾਮ ਦੇ ਪਿੰਡ ਭਗਵਾਨਪੁਰ ਦੇ 2 ਸਾਲ ਦੇ ਬੱਚੇ ਫਤੇਹਵੀਰ ਦੇ ਬੋਰਵੈਲ ਵਿਚ ਫਸੇ ਹੋਣ ਕਾਰਨ ਕੈਪਟਨ ਸਰਕਾਰ ਵਲੋਂ ਆਦੇਸ਼ ਜਾਰੀ ਕੀਤਾ ਗਿਆ ਕਿ ਜਿਥੇ ਵੀ ਖੁਲੇ ਬੋਰਵੈਲ ਹੈ ਉਹਨਾਂ ਨੂੰ ਭਰਿਆ ਜਾਵੇ। ਪਰ ਰਾਜਪੁਰਾ ਨਗਰ ਕੌਂਸਲ ਸ਼ਾਇਦ ਇਹੋ ਜਿਹੇ ਕਿਸੇ ਹਾਦਸੇ ਦਾ ਇੰਤਜਾਰ ਕਰ ਰਹੀ ਹੈ।ਕਿਉਂਕਿ ਰਾਜਪੁਰਾ ਟਾਊਨ ਦੇ ਗਲੀ ਮੋਹੱਲੇ ਵਿਚ ਬਣੇ ਕਈ ਗਟਰ ਜੋ ਕਿ ਬਿਨਾਂ ਢੱਕਣ ਦੇ ਹੈ ਜਾਂ ਢੱਕਣ ਟੁੱਟੇ ਪਏ ਹੈ ।ਉਹ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਨਹੀਂ ਨਜ਼ਰ ਆਉਂਦੇ ।ਇਹਨਾਂ ਖਾਲੀ ਪਏ ਗਟਰਾਂ ਵਿਚ ਵੀ ਛੋਟੇ ਬੱਚਿਆਂ ਜਾਂ ਜਾਨਵਰਾਂ ਦੇ ਡਿਗਣ ਖ਼ਤਰਾ ਹਮੇਸ਼ਾ ਬਣਿਆ ਰਹਿੰਦਾ ਹੈ। ਇਹਨਾਂ ਖਾਲੀ ਪਏ ਗਟਰ ਦੇ ਢੱਕਣ ਬਾਰੇ ਜਦੋ ਨਗਰ ਕੌਂਸਲ ਦੇ ਕਾਰਜਕਾਰੀ ਅਫਸਰ ਸ਼੍ਰੀ ਰਵਨੀਤ ਸਿੰਘ ਅਤੇ ਸਿਨੇਟਰੀ ਇੰਸਪੈਕਟਰ ਵਿਕਾਸ ਚੌਧਰੀ ਨਾਲ ਗੱਲ ਕੀਤੀ ਤਾਂ ਦੋਵੇ ਪਾਸੋ ਇਕੋ ਹੀ ਲਾਰਾ ਲਾ ਕੇ ਜਵਾਬ ਦਿੱਤਾ ਗਿਆ ਕਿ ਅੱਜ ਕੱਲ ਵਿਚ ਲਵਾਂ ਦੇਵਾਂਗੇ ।ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਇਹਨਾਂ ਜਗਾਵਾਂ ਤੇ ਪਹਿਲਾਂ ਹਾਦਸਾ ਹੁੰਦਾ ਹੈ ਜਾਂ ਕੰਮ।