ਧੂਰੀ ਵਿਖੇ ਝਪਟਮਾਰ ਹੋਏ ਸਰਗਰਮ, ਲੋਕਾਂ ਵਿੱਚ ਸਹਿਮ

ਧੂਰੀ ਵਿਖੇ ਝਪਟਮਾਰ ਹੋਏ ਸਰਗਰਮ, ਲੋਕਾਂ ਵਿੱਚ ਸਹਿਮ
ਧੂਰੀ, 4 ਮਾਰਚ (ਮਹੇਸ਼ ਜਿੰਦਲ) ਧੂਰੀ ਸ਼ਹਿਰ ਵਿੱਚ ਇਨੀਂ ਦਿਨੀਂ ਝਪਟਮਾਰਾਂ ਦਾ ਟੋਲਾ ਪੂਰੀ ਤਰਾਂ੍ਹ ਸਰਗਰਮ ਹੈ। ਬੀਤੇ ਦਿਨੀਂ ਸ਼ਹਿਰ ਦੇ ਜਨਤਾ ਨਗਰ ਵਿੱਚ ਸੀ.ਸੀ.ਟੀ.ਵੀ. ਕੈਮਰੇ ਲੱਗੇ ਹੋਣ ਦੇ ਬਾਵਜੂਦ ਇੱਕ ਪੈਦਲ ਝਪਟਮਾਰ ਇੱਕ ਔਰਤ ਦੀ ਚੇਨ ਖੋਹ ਕੇ ਫਰਾਰ ਹੋ ਗਿਆ ਅਤੇ ਉਸ ਦੀਆਂ ਤਸਵੀਰਾਂ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਦੇ ਬਾਵਜੂਦ ਅਜੇ ਤੱਕ ਵੀ ਪੁਲਿਸ ਦੀ ਪਕੜ ਤੋਂ ਬਾਹਰ ਹੈ। ਇਸੇ ਤਰਾਂ੍ਹ ਅੱਜ ਅੰਬੇਦਕਰ ਚੌਕ ਨੇੜੇ ਦਿਨ-ਦਿਹਾੜੇ ਆਪਣੇ ਘਰ ਦੇ ਬਾਹਰ ਬੈਠੀ ਇੱਕ ਬਜ਼ੁਰਗ ਔਰਤ ਦੇ ਕੰਨਾਂ੍ਹ ਵਿੱਚ ਪਾਈਆਂ ਬਾਲੀਆਂ ਝਪਟ ਕੇ ਲਿਜਾਣ ਦੀ ਕੋਸ਼ਿਸ਼ ਵਿੱਚ ਲੱਗਿਆ ਨੌਜਵਾਨ ਮੁਹੱਲਾ ਨਿਵਾਸੀਆਂ ਦੇ ਰੌਲਾ ਪਾਉਣ ‘ਤੇ ਫਰਾਰ ਹੋ ਗਿਆ ਅਤੇ ਇਸ ਖਿੱਚ-ਧੂਹ ਦੌਰਾਨ ਬਜ਼ੁਰਗ ਔਰਤ ਦੇ ਕੰਨ੍ਹ ਵਿੱਚ ਪਾਈ ਬਾਲੀ ਟੁੱਟ ਗਈ। ਇਸ ਦੇ ਬਾਵਜੂਦ ਝਪਟਮਾਰ ਬਾਲੀ ਲਿਜਾਣ ਵਿੱਚ ਅਸਫਲ ਰਿਹਾ। ਦਿਨ-ਦਿਹਾੜੇ ਵਾਪਰੀ ਇਸ ਘਟਨਾ ਤੋਂ ਕਰੀਬ ਇੱਕ ਘੰਟਾ ਬਾਅਦ ਪੁਲਿਸ ਬਜ਼ੁਰਗ ਔਰਤ ਤੋਂ ਪੁੱਛ-ਪੜਤਾਲ ਕਰਦੀ ਦੇਖੀ ਗਈ। ਲਗਾਤਾਰ ਸ਼ਹਿਰ ਵਿੱਚ ਝਪਟਮਾਰੀ ਦੀਆਂ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਨਾਲ ਸ਼ਹਿਰ ਨਿਵਾਸੀਆਂ ਦੇ ਮਨਾਂ ਵਿੱਚ ਸਹਿਮ ਪਾਇਆ ਜਾ ਰਿਹਾ ਹੈ।

Posted By: MAHESH JINDAL