ਬੀਐਸ-4 ਇੰਜਨ ਵਾਹਨ 25 ਤੋਂ ਬਾਅਦ ਰਜਿਸਟਰ ਨਹੀਂ ਹੋਣਗੇ

ਬੀਐਸ- 4 ਇੰਜਣਾਂ ਵਾਲੇ ਵਾਹਨਾਂ ਦੀ ਰਜਿਸਟ੍ਰੇਸ਼ਨ 25 ਮਾਰਚ 2020 ਤੋਂ ਬਾਅਦ ਨਹੀਂ ਕੀਤੀ ਜਾਏਗੀ l ਇਹ ਉਨ੍ਹਾਂ ਲਈ ਆਖਰੀ ਮੌਕਾ ਹੈ ਜਿਨ੍ਹਾਂ ਕੋਲ ਬੀਐਸ -4 ਇੰਜਨ ਵਾਲੀਆਂ ਗੱਡੀਆਂ ਹਨ ਅਤੇ ਅਜੇ ਤੱਕ ਟਰਾਂਸਪੋਰਟ ਵਿਭਾਗ ਨਾਲ ਰਜਿਸਟਰ ਨਹੀਂ ਹੋਇਆ ਹੈ l ਵਾਹਨ ਡੀਲਰਾਂ ਨੂੰ ਵੀ ਇਸ ਪਾਸੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ । ਬੀਐਸ -4 ਇੰਜਣਾਂ ਵਾਲੇ ਵਾਹਨਾਂ ਦੀਆਂ ਬਕਾਇਆ ਫਾਈਲਾਂ ਨੂੰ 25 ਮਾਰਚ ਤੱਕ ਵਿਭਾਗ ਦੇ ਦਫ਼ਤਰ ਵਿੱਚ ਜਮ੍ਹਾ ਕਰਵਾਉਣਾ ਪਵੇਗਾ ਤਾਂ ਜੋ ਇਹਨਾਂ ਗੱਡੀਆਂ ਦੀ ਰਜਿਸਟ੍ਰੇਸ਼ਨ ਹੋ ਸਕੇ । ਖੇਤਰੀ ਆਵਾਜਾਈ ਅਥਾਰਟੀ (ਆਰਟੀਏ) ਦੇ ਸਕੱਤਰ ਦਰਬਾਰਾ ਸਿੰਘ ਰੰਧਾਵਾ ਨੇ ਇਹ ਗੱਲ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਵਾਹਨ ਡੀਲਰਾਂ ਨਾਲ ਵਿਸ਼ੇਸ਼ ਬੈਠਕ ਦੌਰਾਨ ਕਹੀ ।