ਬਸ ਵੇਖਦਾ ਜਾਹ....ਮੀਨਾ ਮਹਿਰੋਕ

ਸੱਜਣਾ ਕਿਸ ਤਰਾਂ ਨੇ ਚਮਕਦੇ ਸਿਤਾਰੇ ਬਸ ਵੇਖਦਾ ਜਾਹ,ਬਦਲਦੇ ਨੇ ਕਿੰਝ ਨਜ਼ਾਰੇ ਬਸ ਵੇਖਦਾ ਜਾਹ,ਮੈਂ ਸੂਰਜ ਨਹੀਂ ਬਣਨਾ,ਜੋ ਦਹਿਕਦਾ ਨਾ ਰਾਤਾਂ ਨੂੰ,ਜੁਗਨੂੰ ਬਣ ਕਰਨੇ ਹਰ ਹਨੇਰੇ ਚੋਂ ਉਜਿਆਰੇ ਬਸ ਵੇਖਦਾ ਜਾ,ਕਈ ਅੱਖਾਂ ਚੋਂ ਰੜਕਦੇ ਆਂ,ਸਭ ਪਤਾ ਹੈ ਮੈਨੂੰ,ਵਕਤ ਆਉਣ ਤੇ ਇਹੀਓ ਸਜਦੇ ਕਰਨਗੇ ਸਾਰੇ ਵਸ ਵੇਖਦਾ ਜਾਹ,ਖਾਮੋਸ਼ ਹਾਂ ਜਰੂਰ ਪਰ ਪੱਥਰ ਨਹੀਂ,ਲਫ਼ਜ਼ ਬੋਲਣਗੇ ਮੀਨਾ ਦੇ ਚੜ ਕੇ ਚੁਬਾਰੇ ਬਸ ਵੇਖਦਾ ਜਾਹ,ਜੋ ਅੱਜ ਵੱਟ ਜਾਂਦੇ ਨੇ ਪਾਸਾ ਪਰਦਾ ਜਿਹਾ ਲੈ ਕੇ,ਓਹੀਓ ਗਿਆ ਗੁਜ਼ਰਿਆ ਪਿੱਛੋਂ 'ਵਾਜ ਨਾ ਮਾਰੇ ਬਸ ਵੇਖਦਾ ਜਾਹ,ਮੀਨਾ ਸ਼ੁਕਰਗੁਜ਼ਾਰ ਉਹਨਾਂ ਦੀਜਿਹਨਾਂ ਲਫ਼ਜ਼ ਸਿਰ ਮੱਥੇ ਰੱਖੇ,ਬਾਕੀਆਂ ਦੇ ਵੀ ਆਪਾਂ ਬਣ ਜਾਣਾ ਪਿਆਰੇ ਬਸ ਵੇਖਦਾ ਜਾਹ.