ਭਗਵਾਨ ਵਾਲਮੀਕਿ ਦਿਵਸ ਮੌਕੇ ਸ਼ੋਭਾ ਯਾਤਰਾ ਕੱਢੀ

ਧੂਰੀ,24 ਅਕਤੂਬਰ (ਮਹੇਸ਼)- ਸਥਾਨਕ ਵਾਲਮੀਕਿ ਭਾਈਚਾਰੇ ਵੱਲੋ ਭਗਵਾਨ ਵਾਲਮੀਕਿ ਜੀ ਦਾ ਪਾਵਨ ਪ੍ਰਗਟ ਦਿਵਸ ‘ਤੇ ਸ਼ੋਭਾ ਯਾਤਰਾ ਕੱਢੀ ਗਈ। ਇਹ ਸੋਭਾ ਯਾਤਰਾ ਵਾਰਡ ਨੰਬਰ 8 ‘ਚ ਵਾਲਮੀਕਿ ਮੰਦਰ ਤੋ ਰਵਾਨਾ ਹੋ ਕੇ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ‘ਚੋ ਹੁੰਦੀ ਹੋਈ ਮੁੜ ਮੰਦਰ ਵਿਖੇ ਸਮਾਪਤ ਹੋਈ। ਸੋਭਾ ਯਾਤਰਾ ਦਾ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਭਗਵਾਨ ਵਾਲਮੀਕਿ ਦਲਿਤ ਚੇਤਨਾ ਮੰਚ ਵੱਲੋ ਵੱਖ-ਵੱਖ ਥਾਵਾਂ ਤੇ ਲੰਗਰ ਲਗਾਇਆ ਗਿਆ। ਇਸ ਮੌਕੇ ਬਲਦੇਵ ਸਿੰਘ ਖੰਗੂੜਾ,ਵਿਕੀ ਪਰੋਚਾ,ਕੌਂਸਲਰ ਅਜੇ ਪਰੋਚਾ, ਨਵਤੇਜ ਮਿੰਟੂ, ਪ੍ਰੇਮ ਬਾਂਸਲ ਕਾਂਗਰਸੀ ਆਗੂ, ਅਨਿਲ ਸ਼ਰਮਾ ਨੀਲਾ, ਹੈਪੀ ਲੰਕੇਸ਼ , ਅਮਨ ਕੁਮਾਰ,ਫ਼ੌਜੀ ਦਰਸ਼ਨ ਸਿੰਘ,ਦੀਪਕ ਵੈਦ,ਸੁਰੇਸ਼ ਬਰਾੜ ਆਦਿ ਸਮੇਤ ਭਾਰੀ ਗਿਣਤੀ ਵਿੱਚ ਹਾਜ਼ਰ ਸਨ।