ਲਾਪਤਾ ਹੋਈ ਮੰਦਬੁੱਧੀ ਲੜਕੀ ਨੂੰ ਵਾਟਸਐਪ ਦੀ ਮਦਦ ਨਾਲ ਲੱਭ ਕੇ ਪਰਿਵਾਰ ਹਵਾਲੇ ਕੀਤਾ

ਧੂਰੀ,1 ਜਨਵਰੀ (ਮਹੇਸ਼ ਜਿੰਦਲ) ਥਾਣਾ ਸਿਟੀ ਧੂਰੀ ਦੀ ਪੁਲਸ ਵੱਲੋਂ ਲਾਪਤਾ ਹੋਈ ਇੱਕ 13 ਸਾਲਾ ਮੰਦਬੁੱਧੀ ਲੜਕੀ ਨੂੰ ਵਾਟਸਐਪ ਦੀ ਮਦਦ ਨਾਲ ਲੱਭਣ’ਚ ਸਫਲਤਾ ਹਾਸਲ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲੰਘੇ ਦਿਨ ਸਥਾਨਕ ਗੁਰੂ ਨਾਨਕਪੁਰਾ ਮੁਹੱਲੇ ਦੇ ਵਸਨੀਕ ਗੁਰਜੰਟ ਸਿੰਘ ਵੱਲੋਂ ਆਪਣੀ ਲੜਕੀ ਦੇ ਲਾਪਤਾ ਹੋਣ ਦੀ ਸੂਚਨਾ ਸਥਾਨਕ ਪੁਲਸ ਨੂੰ ਦਿੱਤੀ ਗਈ ਸੀ। ਜਿਸ ਤੋਂ ਬਾਅਦ ਥਾਣਾ ਸਿਟੀ ਧੂਰੀ ਦੇ ਮੁਖੀ ਦਰਸ਼ਨ ਸਿੰਘ ਵੱਲੋਂ ਪੁਲਸ ਪਾਰਟੀ ਦੀ ਮਦਦ ਨਾਲ ਲੜਕੀ ਦੀ ਭਾਲ ਸ਼ੁਰੂ ਕੀਤੀ ਗਈ। ਉਨਾਂ ਵੱਲੋਂ ਲੜਕੀ ਦੀ ਫ਼ੋਟੋ ਅਤੇ ਆਧਾਰ ਕਾਰਡ ਦੀ ਫ਼ੋਟੋ ਕਾਪੀ ਮੋਬਾਈਲ ਰਾਹੀਂ ਵਾਟਸਐਪ ਗਰੁੱਪਾਂ ਵਿਚ ਪਾ ਦਿੱਤੀ ਗਈ ਅਤੇ ਫ਼ੋਟੋ ਵਾਇਰਲ ਹੁੰਦਿਆਂ ਹੀ ਕੱੁਝ ਸਮੇਂ ਵਿਚ ਲੜਕੀ ਨੂੰ ਮਲੇਰਕੋਟਲਾ ਦੇ ਰਿਲਾਇੰਸ ਪੰਪ ਦੇ ਨੇੜਿਉ ਬਰਾਮਦ ਕਰ ਕੇ ਉਸ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ। ਇਸ ਮੌਕੇ ਲੜਕੀ ਦੇ ਪਿਤਾ ਗੁਰਜੰਟ ਸਿੰਘ ਵੱਲੋਂ ਪੁਲਸ ਦਾ ਧੰਨਵਾਦ ਕੀਤਾ ਗਿਆ।