ਸੁਨਾਮ ਊਧਮ ਸਿੰਘ ਵਾਲਾ, 6 ਅਕਤੂਬਰ (ਰਾਜ਼ੇਸ਼ ਬਾਂਸਲ):ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ, 60 ਸਾਲ ਤੋਂ ਵੱਧ ਉਮਰ ਦੀਆਂ ਬਜੁਰਗ ਔਰਤਾਂ ਦੇ ਅੱਧੇ ਕਿਰਾਏ ਦੀ ਯੋਜਨਾ ਅਤੇ ਬੁਢਾਪਾ, ਵਿਧਵਾ, ਅੰਗਹੀਣ ਪੈਨਸ਼ਨ, ਉਸਾਰੀ ਨਾਲ ਸਬੰਧਤ ਵਿਅਕਤੀਆਂ ਲਈ ਲਾਲ ਕਾਪੀ ਆਦਿ ਯੋਜਨਾਵਾਂ ਸਬੰਧੀ ਪੰਜਾਬ ਸਰਕਾਰ ਉਸ ਗਤੀ ਨਾਲ ਕੰਮ ਨਹੀਂ ਕਰਦੀ ਦਿਖਾਈ ਦੇ ਰਹੀ ਜਿਸ ਗਤੀ ਨਾਲ ਹਲਕਾ ਸੁਨਾਮ ਊਧਮ ਸਿੰਘ ਵਾਲਾ ਤੋਂ ਵਿਧਾਇਕ ਅਮਨ ਅਰੋੜਾ ਵੱਲੋਂ ਸ਼ੁਰੂ ਕੀਤੇ ਗਏ ਭਗਵਾਨ ਦਾਸ ਅਰੋੜਾ ਮੈਮੋਰੀਅਲ ਫਾਊਂਡੇਸ਼ਨ (ਸੇਵਾ ਕੇਂਦਰ) ਕੰਮ ਕਰ ਰਿਹਾ ਹੈ ਅਤੇ ਜਦੋਂ ਤੋਂ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਇਨਾ ਯੋਜਨਾਵਾਂ ਦੇ ਤਹਿਤ ਵੱਖ ਵੱਖ ਲਾਭ ਦੇਣ ਦੇ ਐਲਾਨ ਹੋਏ ਹਨ ਤੁਰੰਤ ਹੀ ਅਮਨ ਅਰੋੜਾ ਦੇ ਦਿਸ਼ਾਂ ਨਿਰਦੇਸ਼ਾਂ ਤੇ ਉਨ੍ਹਾਂ ਵੱਲੋਂ ਚਲਾਏ ਜਾ ਰਹੇ ਸੇਵਾ ਕੇਂਦਰ ਵੱਲੋਂ ਹਲਕੇ ਦੀ ਜਨਤਾ ਨੂੰ ਉਨ੍ਹਾਂ ਦਾ ਲਾਭ ਦਿਵਾਉਣ ਲਈ ਉਪਰਾਲੇ ਕੀਤੇ ਜਾਂਦੇ ਹਨ ਜਿਸ ਤਹਿਤ ਹੁਣ ਤੱਕ ਕਈ ਹਜਾਰ ਲੋਕਾਂ ਨੂੰ ਸਹੂਲਤਾਂ ਮਿਲ ਚੱੁਕੀਆਂ ਹਨ ਅਤੇ ਸਬੰਧਿਤ ਲੋਕਾਂ ਨੂੰ ਕਾਰਡ ਬਣਾ ਕੇ ਦਿੱਤੇ ਜਾ ਚੁਕੇ ਹਨ।ਮੀਡੀਆ ਨਾਲ ਗਲਬਾਤ ਕਰਦੇ ਉਕਤ ਗੱਲ ਦੀ ਪੁਸ਼ਟੀ ਕਰਦੇ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਦੇ ਨੀਲੇ ਕਾਰਡ ਧਾਰਕਾਂ, ਭਗਤ ਪੂਰਨ ਸਿਹਤ ਬੀਮਾ ਯੋਜਨਾ ਅਤੇ ਲਾਭਪਾਤਰੀ ਕਾਪੀ, ਵਪਾਰੀ ਵਰਗ, ਕਿਸਾਨ ਵਰਗ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਆਉਂਦੇ ਅਤੇ ਹੋਰ ਯੋਗ ਲੋਕਾਂ ਨੂੰ ਸਰਬੱਤ ਸਿਹਤ ਬੀਮਾ ਯੋਜਨਾ ਦੇ ਈ-ਕਾਰਡ ਮੁਫਤ ਬਣਾ ਕੇ ਦਿਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਇਸ ਸਕੀਮ ਤਹਿਤ 1355 ਕਾਰਡ ਬਣਾ ਕੇ ਦਿਤੇ ਜਾ ਰਹੇ ਹਨ ਅਤੇ ਹੁਣ ਤੱਕ 8000 ਦੇ ਕਰੀਬ ਕਾਰਡ ਉਨ੍ਹਾਂ ਦੇ ਸੇਵਾ ਕੇਂਦਰ ਵੱਲੋ ਬਣਾਏ ਜਾ ਚੁੱਕੇ ਹਨ। ਇਸ ਤਰਾਂ 60 ਸਾਲ ਦੀ ਉਮਰ ਤੋਂ ਜਿਆਦਾ ਉਮਰ ਦੀਆਂ ਅਰੋਤਾਂ ਨੂੰ ਅੱਧੇ ਕਿਰਾਏ ਵਾਲੇ ਕਾਰਡ ਬਣਾ ਕੇ ਦਿਤੇ ਜਾ ਰਹੇ ਹਨ, ਜਿਸ ਨਾਲ ਉਹ ਪੰਜਾਬ ਸਰਕਾਰ ਦੀਆਂ ਬੱਸਾਂ ਵਿਚ ਕਿਤੇ ਵੀ ਅੱਧੇ ਬਸ ਕਿਰਾਏ ਨਾਲ ਸਫਰ ਕਰ ਸਕਣਗੀਆਂ। ਉਨਾ ਨੇ ਕਿਹਾ ਕਿ ਸੁਨਾਮ ਵਿਧਾਨ ਸਭਾ ਖੇਤਰ ਵਿਚ ਲੋਕਾਂ ਨੂੰ ਪੈਨਸ਼ਨਾਂ ਲਗਵਾਉਣ ਦਾ ਕੰਮ ਵੱਡੇ ਪੱਧਰ ਤੇ ਚੱਲ ਰਿਹਾ ਹੈ ਅਤੇ ਹਜਾਰਾਂ ਪੈਨਸ਼ਨਾਂ ਲਗਵਾ ਦਿਤੀਆਂ ਗਈਆਂ ਹਨ ਅਤੇ ਅੱਜ ਫਿਰ 100 ਦੇ ਕਰੀਬ ਲੋਕਾਂ ਨੂੰ ਪੈਨਸ਼ਨਾ ਅਤੇ ਬਜੁਰਗ ਔਰਤਾਂ ਨੂੰ ਅੱਧੇ ਕਿਰਾਏ ਦੇ ਬੱਸ ਪਾਸ ਬਣਵਾ ਕੇ ਵੰਡੇ ਗਏ ਹਨ ਅਤੇ 7 ਹਜਾਰ ਦੇ ਕਰੀਬ ਆਧਾਰ ਕਾਰਡ ਦਰੁਸਤੀ ਸਰਟੀਫਿਕੇਟ ਜਾਰੀ ਕੀਤੇ ਜਾ ਚੱੁਕੇ ਹਨ।ਉਧਰ ਜਦ ਇਹ ਉਕਤ ਸੇਵਾਵਾਂ ਲੋਕਾਂ ਨੂੰ ਮੁਹਈਆ ਕਰਵਾਈਆਂ ਗਈਆਂ ਤਾਂ ਇਸ ਮੋਕੇ ਇਕਤਰ ਬਜੁਰਗਾਂ ਨੇ ਕਿਹਾ ਕਿ ਅਮਨ ਅਰੋੜਾ ਵੱਲੋਂ ਸ਼ੁਰੂ ਕੀਤੇ ਗਏ ਇਸ ਸੇਵਾ ਕੇਂਦਰ ਤੋਂ ਉਨਾ ਨੂੰ ਘਰ ਬੇਠੇ ਹੀ ਬਹੁਤ ਸਾਰੀਆਂ ਸਕੀਮਾਂ ਤੋਂ ਲਾਭ ਮਿਲਣ ਲੱਗਿਆ ਹੈ ਅਤੇ ਇਹ ਸੇਵਾ ਕੇਂਦਰ ਇਲਾਕੇ ਦੇ ਲੋਕਾਂ ਦੇ ਲਈ ਵਰਦਾਨ ਸਾਬਤ ਹੋ ਰਿਹਾ ਹੈ ਅਤੇ ਉਹ ਆਪਣੀ ਵੋਟ ਦੇ ਕੀਤੇ ਇਸਤੇਮਾਲ ਤੋਂ ਬੇਹਦ ਖੁਸ਼ ਹਨ। ਉਨ੍ਹਾਂ ਕਿਹਾ ਕਿ ਬਹੁਤ ਸਕੀਮਾ ਅਜਿਹੀਆਂ ਸਨ ਜਿਨਾ ਬਾਰੇ ਅੱਜ ਤੱਕ ਉਨਾਂ ਨੂੰ ਜਾਣਕਾਰੀ ਨਹੀ ਸੀ ਲੇਕਿਨ ਇਸ ਸੇਵਾ ਕੇਂਦਰ ਵੱਲੋਂ ਸਾਨੂੰ ਉਨਾਂ ਸਕੀਮਾ ਦਾ ਲਾਭ ਮਿਲਣ ਲੱਗਿਆ ਹੈ। ਇਸ ਮੋਕੇ ਵੱਡੀ ਗਿਣਤੀ ਵਿੱਚ ਹਲਕਾ ਨਿਵਾਸੀਆਂ ਤੋਂ ਇਲਾਵਾ ਮਨੀ ਸਰਾਓ, ਮਿੱਠੂ ਸਿੰਘ, ਲੱਕੀ ਗੋਇਲ, ਹਰਮਨ ਢੋਟ ਆਦਿ ਮੋਜੂਦ ਸਨ।