ਧੂਰੀ,5 ਅਕਤੂਬਰ (ਮਹੇਸ਼ ਜਿੰਦਲ) ਅੱਜ ਸਥਾਨਕ ਸ਼ਹਿਰ ਵਿਖੇ ਵੱਖ-ਵੱਖ ਸੜਕਾਂ ਦੀ ਉਸਾਰੀ ਦੇ ਕੰਮਾਂ ਦੀ ਸ਼ੁਰੂਆਤ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦੀ ਅਗਵਾਈ ਹੇਠ ਬਹਾਦਰ ਸਿੰਘ ਖੰਗੂੜਾ ਵੱਲੋ ਕੀਤੀ ਗਈ। ਉਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਧੂਰੀ ਬਾਈਪਾਸ ਤੋ ਪੰਚਾਇਤ ਘਰ ਧੂਰੀ ਪਿੰਡ ਤੱਕ 0.74 ਕਿਲੋਮੀਟਰ, ਧੂਰੀ ਅੰਬੇਡਕਰ ਚੌਕ ਤੋ ਅਨਾਜ ਮੰਡੀ ਤੱਕ 200 ਮੀਟਰ, ਸ੍ਰੀ ਬਾਲਾ ਜੀ ਮੰਦਿਰ ਨੇੜੇ ਰਹਿੰਦੀ ਸੜਕ ਧੰਨਾ ਭਗਤ ਦੀ ਸਮਾਧ ਤੱਕ 200 ਮੀਟਰ ਦਾ ਕੰਮ ਜਲਦੀ ਹੀ ਮੁਕੰਮਲ ਹੋਵੇਗਾ ਅਤੇ ਇਹਨਾਂ ਸੜਕਾਂ ਦੀ ਉਸਾਰੀ ਤੇ ਕਰੀਬ 12 ਲੱਖ ਰੁਪੈ ਖਰਚ ਹੋਵੇਗਾ। ਉਨਾਂ ਕਿਹਾ ਕਿ ਸ਼ਹਿਰ ਦੀਆਂ ਬਾਕੀ ਸੜਕਾਂ ਦੀ ਜਲਦੀ ਹੀ ਨੁਹਾਰ ਬਦਲੀ ਜਾਵੇਗੀ ਅਤੇ ਸ਼ਹਿਰ ਦੀ ਕੋਈ ਵੀ ਸੜਕ ਟੁੱਟੀ ਨਹੀ ਰਹੇਗੀ। ਇਸ ਮੌਕੇ ਮਲਕੀਤ ਸਿੰਘ ਘੁੰਮਣ ਧੂਰੀ ਪਿੰਡ ਤੋ ਇਲਾਵਾ ਮੁਨੀਸ਼ ਕੁਮਾਰ ਗਰਗ ਵੀ ਹਾਜਰ ਸਨ।