2022 ਵਿੱਚ ਸੋ੍ਮਣੀ ਅਕਾਲੀ ਦਲ ਦੀ ਸਰਕਾਰ ਬਨਣਾ ਲਗਭਗ ਤੈਅ - ਹਰੀ ਸਿੰਘ

ਧੂਰੀ,16 ਜੂਨ (ਮਹੇਸ਼ ਜਿੰਦਲ) 2022 ਵਿੱਚ ਅਗਲੀ ਸਰਕਾਰ ਸੋ੍ਮਣੀ ਅਕਾਲੀ ਦਲ ਬਾਦਲ ਬਨਣਾ ਲਗਭਗ ਤੈਅ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਰੀ ਸਿੰਘ ਪੀ੍ਤ ਹਲਕਾ ਇੰਚਾਰਜ ਧੂਰੀ ਵੱਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸੋ੍ਮਣੀ ਅਕਾਲੀ ਦਲ ਦੇ ਪ੍ਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀਆਂ ਨਵੀਆਂ ਨਿਯੁਕਤੀਆਂ ਵਿੱਚ ਹਰੇਕ ਵਰਗ ਨੂੰ ਨੁਮਾਇੰਦਗੀ ਦਿੱਤੀ ਗਈ ਹੈ ਤਾਂ ਜੋ ਰਹ ਵਰਗ ਦੀ ਗੱਲਬਾਤ ਉਪਰ ਤੱਕ ਪਹੁੰਚਾ ਕੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਮੌਕੇ ਤੇ ਹੱਲ ਕੀਤਾ ਜਾਵੇ। ਹਰੀ ਸਿੰਘ ਪ੍ਰੀਤ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦਿਆ ਵਿੱਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਤਾਂ ਹੀ ਪੰਜਾਬ ਅੱਜ ਬਰਬਾਦੀ ਦੇ ਕੰਢੇ ਤੇ ਖੜਾ ਹੈ । ਜਿਸ ਕਰਕੇ ਪੜੇ ਲਿਖੇ ਬੀ, ਏ, ਐਮ, ਏ , ਬੀ, ਐਂਡ ਅਤੇ ਟੈਟ ਪਾਸ ਕੁੜੀਆਂ,ਮੁੰਡਿਆ ਨੂੰ ਰੁਜ਼ਗਾਰ ਨਾ ਮਿਲਨ ਕਾਰਣ ਝੋਨਾ ਲਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਰੋਨਾ ਵਰਗੀ ਭਿਆਨਕ ਬਿਮਾਰੀ ਦਾ ਵਧ ਰਿਹਾ ਰੁਝਾਨ ਕਾਰਣ ਪ੍ਸਾਸਨ ਦਾ ਸਾਥ ਦੇਣ ਅਤੇ ਲੋਕ ਆਪਣੇ ਘਰਾਂ ਵਿੱਚ ਰਹਿ ਕੇ ਆਪਣੀ ਸਿਹਤ ਦਾ ਖਿਆਲ ਰੱਖਣ। ਅੱਜ ਆਪਣੇ ਸਥਾਨਕ ਦਫਤਰ ਧੂਰੀ ਵਿੱਚ ਸ੍ ਹਰੀ ਸਿੰਘ ਪ੍ਰੀਤ ਵੱੱਲੋਂ ਸਿਵ ਭੋਲਾ ਸੰਮਤੀ ਰਣੀਕੇ ਹੈਂਡ ਆਫਿਸ ਧੂਰੀ ਵੱਲੋਂ ਹਰੇਕ ਸਾਲ ਅਨੇਕਾਂ ਗਰੀਬ ਕੁੜੀਆਂ ਦੇ ਵਿਆਹ ਕੀਤੇ ਜਾਂਦੇ ਹਨ,ਹਰੀ ਸਿੰਘ ਪ੍ਰੀਤ ਵੱਲੋਂ ਉਨ੍ਹਾਂ ਨੂੰ ਆਪਣੀ ਨੇਕ ਕਮਾਈ ਵਿਚੋਂ 11000 ਦਾ ਚੈਕ ਭੇਟ ਕੀਤਾ ਗਿਆ।ਚੈਕ ਲੈਣ ਵਾਲਿਆਂ ਵਿੱਚ ਸਿਵ ਭੋਲਾ ਸੰਮਤੀ ਰਣੀਕੇ ਦੇ ਸਰਪ੍ਰਸਤ ਸੁਖਵਿੰਦਰ ਸਿੰਘ, ਚੇਅਰਮੈਨ ਜਨਕ ਰਾਜ ਮੀਮਸਾ, ਪ੍ਧਾਨ ਰਾਜਿੰਦਰ ਸਰਮਾ ਨੇ ਚੈਕ ਲੈਣ ਉਪਰੰਤ ਆਪਣੀ ਸੰਸਥਾ ਵੱਲੋਂ ਸ੍ ਹਰੀ ਸਿੰਘ ਪੀ੍ਤ ਦਾ ਵਿਸੇਸ਼ ਧੰਨਵਾਦ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਹੰਸ ਰਾਜ ਗਰਗ,ਭੁਪਿੰਦਰਪਾਲ ਮਿੱਠਾ, ਸਰਕਲ ਪ੍ਧਾਨ ਧਰਮਿੰਦਰ ਸਿੰਘ ਕੌਲਸੇੜੀ, ਨਿਰਮਲਜੀਤ ਸਿੰਘ ਬਿਲੂ ਬੰਗਾਂਵਾਲੀ,ਸਰਬਜੀਤ ਸਿੰਘ ਲਾਡੀ ਮੈਂਬਰ ਯੂਥ ਕੋਰ ਕਮੇਟੀ,ਪਰਮਜੀਤ ਧੂਰਾ, ਸਰਬਜੀਤ ਸਿੰਘ ,ਗੋਨਾ ਜਵੰਦਾ ਪੀ ਏ ਹਰੀ ਸਿੰਘ ਆਦਿ ਆਗੂ ਹਾਜਰ ਸਨ।