ਮੀਰੀ ਪੀਰੀ ਵੈੱਲਫੇਅਰ ਕਲੱਬ ਵੱਲੋਂ ਬੂਟੇ ਲਗਾਏ ਗਏ ।
- ਪੰਜਾਬ
- 14 Aug,2020

14,ਅਗਸਤਦੋਰਾਹਾ/ਘੁਲਾਲ ( ਅਮਰੀਸ਼ ਆਨੰਦ )ਅੱਜ ਇਥੋਂ ਦੇ ਮੀਰੀ ਪੀਰੀ ਵੈੱਲਫੇਅਰ ਕਲੱਬ ਘੁਲਾਲ ਵਲੋਂ ਪਿੰਡ ਵਿੱਚ ਨਹਿਰੂ ਯੁਵਾ ਕੇਂਦਰ ਬਲਾਕ ਦੋਰਾਹਾ ਲੁਧਿਆਣਾ ਦੇ ਨੌਜਵਾਨ ਅਤੇ ਖੇਡ ਗਤੀਵਿਧੀਆਂ ਡਿਪਾਰਟਮੇਂਟ ਦੇ ਮੈਡਮ ਰਸ਼ਮੀਤ ਕੌਰ ( ਜਿਲ੍ਹਾ ਨੌਜਵਾਨ ਤਾਲਮੇਲ ਕਰਤਾ) ਦੀ ਅਗਵਾਈ ਅਧੀਨ ਉਨ੍ਹਾਂ ਦੇ ਨੌਜਵਾਨ ਯੂਥ ਵਲੰਟੀਅਰ ਸ: ਜਸਪ੍ਰੀਤ ਸਿੰਘ ਦੇ ਸਹਿਯੋਗ ਨਾਲ "Clean village Green village " ਮਹਿੰਮ ਦੇ ਤਹਿਤ ਪਿੰਡ ਵਿੱਚ ਬੂਟੇ ਲਗਾਏ ਗਏ। ਇਸ ਮੌਕੇ ਕਲੱਬ ਦੇ ਪ੍ਰਧਾਨ ਗੁਰਮੁੱਖ ਸਿੰਘ ਨੇ ਦੱਸਿਆ ਕਿ ਕਲੱਬ ਵਲੋਂ ਹਰ ਸਾਲ ਪਿੰਡ ਵਿੱਚ ਬੂਟੇ ਲਗਾਏ ਜਾਂਦੇ ਹਨ। ਇਨਾ ਦੀ ਦੇਖ ਰੇਖ ਕਲੱਬ ਦੇ ਮੈਂਬਰਾਂ ਵੱਲੋਂ ਕੀਤੀ ਜਾਂਦੀ ਹੈ।ਇਸ ਵਾਰ ਵੀ ਕਲੱਬ ਵੱਲੋਂ ਤਕਰੀਬਨ 200 ਬੂਟੇ ਲਗਾਏ ਗਏ ਹਨ। ਇਸ ਤੋਂ ਇਲਾਵਾ ਪਿੰਡ ਦੇ ਆਲੇ ਦੁਆਲੇ ਬਾਬਾ ਭੋਲੇ ਨਾਥ ਵੱਲੋਂ ਚਾਰ ਤ੍ਰਿਵੈਣੀ ਦੇ ਪੌਦੇ ਵੀ ਲਗਾਏ ਗਏ।ਇਸ ਮੌਕੇ ਕੁਲਜਿੰਦਰ ਸਿੰਘ ਪੰਚ, ਹਰਪ੍ਰੀਤ ਸਿੰਘ ਪੰਚ, ਜਸਮੇਲ ਸਿੰਘ ਸਾਬਕਾ ਸਰਪੰਚ, ਨਿਰਮਲ ਸਿੰਘ ਪੰਚ, ਕੁਲਵਿੰਦਰ ਸਿੰਘ ਜੀ ਓ ਜੀ , ਕਸ਼ਮੀਰਾ ਸਿੰਘ ਨੰਬਰਦਾਰ, ਕੁਲਵੀਰ ਸਿੰਘ, ਹਰਪ੍ਰੀਤ ਸਿੰਘ ਫੌਜੀ, ਹਰਪ੍ਰੀਤ ਸਿੰਘ ਰਾਜਾ, ਗੁਰਮੀਤ ਸਿੰਘ ਗੀਤਾ, ਗੁਰਜੀਤ ਸਿੰਘ, ਭਵਨਦੀਪ ਸਿੰਘ, ਰਮਨਦੀਪ ਸਿੰਘ, ਜਸਪ੍ਰੀਤ ਸਿੰਘ, ਜਤਿੰਦਰ ਸਿੰਘ ਰਵੀ, ਗੁਰਪ੍ਰੀਤ ਸਿੰਘ, ਅਮਨਦੀਪ ਸਿੰਘ ਅਮਨੀ, ਗੁਰਪਿੰਦਰ ਸਿੰਘ, ਹਰਬੰਸ ਸਿੰਘ, ਅੰਮ੍ਰਿਤਜੋਤ ਸਿੰਘ ਬੌਬੀ ਆਦਿ ਹਾਜ਼ਿਰ ਸਨ।
Posted By:
