ਕੁਆਰੀ ਕੁੱਖ
- ਰਚਨਾ,ਕਹਾਣੀ,ਲੇਖ
- 24 Sep,2020
ਕੁਆਰੀ ਕੁੱਖਆਪਣੇ ਹੀ ਸੇਕ 'ਚ ਬਲਦਾ ਸੂਰਜਅੰਬਰ ਦੇ ਗਰਭ ਵਿਚ ਲੱਥਿਆ,ਤਾਂ ਹਵਾੜ ਜੇਹੀ ਦਾ ਤਾਅਉਸਦੇ ਅੰਦਰ ਭੱਖਿਆ,ਸਾਗਰ ਉਸਦੇ ਇਸ ਪੀੜਾ ਤੇਨਿੱਤ ਵਾਂਗ ਉੱਚੀ ਹੱਸਿਆ,ਲਹਿਰਾਂ ਨੇ ਇਕ ਠਿੱਠ ਤੱਕਿਆ ਤਾਂ ਇਕ ਦੂਜੀ ਦੇ ਕੰਨਾਂ ਵਿਚ ਪੋਲੇ ਜੇਹੇ ਕੁਝ ਦੱਸਿਆ ,ਇਹ ਮ੍ਰਿਗ ਚਾਰੂ ਹਾਸਿਨੀਆਂਜਿਨਾਂ ਨੂੰ ਇਸ਼ਮ ਦਾ ਸੁਪਨਾ ,ਕੱਚੀ ਉਮਰੇ ਸੀ ਡੰਗ ਗਿਆ ਤੇ ਫ਼ੇਰ ਇਕ ਇਰਾਜ ਇਨਾਂ ਦੀ ਕੁਆਰੀ ਕੁੱਖੋਂ ,ਜੰਮ ਪਿਆ ,ਤੁਰੀ ਆਉਂਦੀ ਨਿੰਦਿਆ ਦਾ ਟੋਲਾ ਤਕ ,ਸਾਗਰ ਦਾ ਅੰਦਰ ਹੀ ਠਰ ਗਿਆ ਹਾਏ ਉਸਦੀ ਕੁੱਖ ਦਾ ਸਰਾਪ ,ਕੀਕਣ ਕਾਂਗਾਂ ਨੂੰ ਲੜ ਗਿਆ.
Posted By:
Amrish Kumar Anand