-
ਰਚਨਾ,ਕਹਾਣੀ,ਲੇਖ
-
Thu Sep,2020
ਮੈਂ ਔਰਤ ਹਾਂ ਦਹਲੀਜ਼ ਪਾਰ ਨਹੀਂ ਕਰ ਸਕਦੀ,ਤੂੰ ਮਾਰਦ ਹੈਂ,ਤੈਨੂੰ ਹੱਕ ਹੈ ਜੀਣ ਦਾ ਹਰ ਸੀਮਾ ਤੋੜਨ ਦਾ ,ਸ਼ੁਕਰੀਆ !ਤੇਰੇ ਵਲੋਂ ਕੀਤੇ ਐਲਾਨ ਦਾ ਤੂੰ ਨਵੀਂ ਦੂਨੀਆਂ ਵਸਾਵੇਂਗਾਨਵੀਂ ਮਹਬੂਬ --ਨਵਾਂ ਘਰ --ਨਵੇਂ ਦਰਵਾਜ਼ੇ --ਤੂੰ ਮਹੀਨ ਪਰਦੇ ਹੇਠ ਛੁਪਾਏਂਗਾਆਪਣੀ ਬੇਸ਼ਰਮੀ ਮੈਂ ਹਯਾ ਹਾਂ ਬੋਲ ਨਹੀਂ ਸਕਦੀ ਲਬ ਖੋਲ੍ਹ ਨਹੀਂ ਸਕਦੀ ਮੈਂ ਇਕ ਮਾਂ ਹਾਂ ਡੋਲ ਨਹੀਂ ਸਕਦੀ ਮੇਰੇ ਮੂਹੋਂ ਕਿਰਿਆ ਇਕ ਹਰਫਬਣਾ ਦੇਵੇਗਾ ਮੈਨੂੰ ਗੁਨਾਹਗਾਰ ਮੈਨੂੰ ਸੀਣੇ ਪੈਣਗੇ ਹੋਂਠ ਪੀਨੇ ਪੈਣਗੇ ਹੰਝੂ ਤੇਰੀ ਇਜ਼ੱਤ ਦਾ ਪਰਚਮ ਮੇਰੀ ਛਾਤੀ ਦੀ ਸਲੀਬ ਤੇਗੱਡਿਆ ਜਾਵੇਗਾ ਰੁੱਤਾਂ ਆਉਣਗੀਆਂ ਲੰਘ ਜਾਣਗੀਆਂ ਬਦਲੀਆਂ ਵਰਣਗੀਆਂ ਤੇ ਮੈਂ ਇਸ ਦਹਲੀਜ਼ ਤੇ ਖਲੋਤੀ ਹੋ ਜਾਵਾਂਗੀ ਸਿੱਲ੍ਹ ਪੱਥਰ ਤੇਰੇ ਨਾਮ ਦਾ ਕਫ਼ਨ ਓਡ ਕੇ !- ਲੇਖਿਕਾ ਸਵਰਾਜ ਘੁੰਮਣ