ਰਾਮਗੜ੍ਹੀਆ ਸਕੂਲ ਵਿਖੇ ਰਾਸ਼ਟਰੀ ਸਾਇੰਸ ਦਿਵਸ ਮਨਾਇਆ ...

ਲੁਧਿਆਣਾ,ਰਾਮਗੜ੍ਹੀਆ ਗਰ੍ਲ੍ਸ ਸੀਨੀਅਰ ਸੈਕੰਡਰੀ ਸਕੂਲ ਮਿੱਲਰਗੰਜ,ਲੁਧਿਆਣਾ ਸਕੂਲ ਵਿਖੇ ਡਾ.ਸੀ.ਵੀ ਰਮਨ ਦੇ ਜਨਮ ਦਿਹਾੜੇ ਨੂੰ ਸਮਰਪਿਤ ਰਾਸ਼ਟਰੀ ਸਾਇੰਸ ਦਿਵਸ ਬੱਚਿਆਂ ਵਲੋਂ ਅਧਿਆਪਕਾਂ ਦੀਆ ਦਿੱਤੀਆਂ ਹਦਾਇਤਾਂ ਅਨੁਸਾਰ ਵੱਖ ਵੱਖ ਕਿਸਮ ਦੇ ਮਾਡਲ ਬਣਾ ਕੇ ਪ੍ਰਦਰਸ਼ਨੀ ਲਗਾ ਕੇ ਬਹੁਤ ਹੀ ਸੁਚੱਜੇ ਢੰਗ ਨਾਲ ਮਨਾਇਆ ਗਿਆ,ਇਸ ਮੌਕੇ ਸਕੂਲ ਦੇ ਬੱਚਿਆਂ ਨੇ ਆਪਣੇ-ਆਪਣੇ ਵਿਸ਼ੇ ਨੂੰ ਮਾਡਲਾਂ ਦੇ ਰੂਪ ਵਿਚ ਸਾਹਮਣੇ ਰੱਖਿਆ,ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਮਨਦੀਪ ਕੌਰ ਨੇ ਬੱਚਿਆਂ ਤੇ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅੱਜਕਲ ਵਿਗਿਆਨ ਨੇ ਹਰ ਖੇਤਰ ਵਿਚ ਤਰੱਕੀ ਕੀਤੀ ਹੈ,ਇਸ ਦਾ ਨਤੀਜਾ ਇਹ ਨਿਕਲਿਆ ਹੈ ਕਿ ਅੱਜ ਸਾਰੀ ਦੁਨੀਆ ਤਰੱਕੀ ਕਰ ਰਹੀ ਹੈ ਓਹਨਾ ਕਿਹਾ ਕਿ ਸਾਇੰਸ ਦੀਆ ਮਹੱਤਪੂਰਨ ਕਾਢਾਂ ਸਦਕਾ ਦੁਨੀਆ ਦਾ ਹਰ ਇਨਸਾਨ ਇਸ ਦਾ ਆਨੰਦ ਮਾਣ ਰਿਹਾ ਹੈ ਇਸ ਮੌਕੇ ਸਕੂਲ ਦੇ ਮੈਨਜਮੈਂਟ ਦੇ ਪ੍ਰਧਾਨ ਸ.ਰਣਜੋਧ ਸਿੰਘ ਤੇ ਸਕੂਲ ਦੇ ਸੈਕਟਰੀ ਸ.ਗੁਰਚਰਨ ਸਿੰਘ ਲੋਟੇ ਨੇ ਵੀ ਬੱਚਿਆਂ ਦੇ ਬਣਾਏ ਮਾਡਲਾਂ ਦੀ ਤਾਰੀਫ ਕੀਤੀ.ਇਸ ਮੌਕੇ ਸਕੂਲ ਦੇ ਮੈਨਜਮੈਂਟ ਦੇ ਪ੍ਰਧਾਨ ਸ.ਰਣਜੋਧ ਸਿੰਘ ਤੇ ਸਕੂਲ ਦੇ ਸੈਕਟਰੀ ਸ.ਗੁਰਚਰਨ ਸਿੰਘ ਲੋਟੇ ਤੋਂ ਇਲਾਵਾ ਸਕੂਲ ਦਾ ਸਾਰਾ ਸਟਾਫ ਤੇ ਬੱਚੇ ਹਾਜ਼ਿਰ ਸਨ.