ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪਾਈ ਜੀ ਦਾ ਮਨਾਇਆ ਜਨਮ ਦਿਹਾੜਾ

ਰਾਜਪੁਰਾ : 26 ਦਸੰਬਰ (ਰਾਜੇਸ਼ ਡਾਹਰਾ)ਅੱਜ ਜ਼ਿਲ੍ਹਾ ਭਾਜਪਾ ਓਬੀਸੀ ਮੋਰਚਾ ਉਤਰੀ ਦੇ ਪ੍ਰਧਾਨ ਜਰਨੈਲ ਸਿੰਘ ਹੈਪੀ ਦੀ ਅਗਵਾਈ ਵਿਚ ਰਾਜਪੁਰਾ ਦੇ ਦੁਰਗਾ ਮੰਦਰ ਹਾਲ ਵਿੱਚ ਭਾਰਤ ਰਤਨ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀਵਾਜ਼ਪਾਈ ਜੀ ਦਾ 95ਵਾਂ ਜਨਮ ਦਿਨ ਖੂਨਦਾਨ ਕੈਂਪ ਲਗਾ ਕੇ ਮਨਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ 'ਤੇ ਭਾਜਪਾਜਿਲ੍ਹਾ ਪਟਿਆਲਾ ਉਤਰੀ ਦੇ ਪ੍ਰਧਾਨ ਵਿਕਾਸਸ਼ਰਮਾ, ਜ਼ਿਲ੍ਹਾ ਓਬੀਸੀ ਮੋਰਚਾ ਦੇ ਪ੍ਰਭਾਰੀਬਲਜੀਤ ਸਿੰਘ ਸੈਣੀ, ਰਾਜਪੁਰਾ ਨਗਰ ਕੌਂਸਿਲ ਦੇ ਭਾਜਪਾ ਇੰਚਾਰਜ਼ ਗਿੰਨੀ ਢਿਲੋਂ,ਐਡਵੋਕੇਟ ਸੰਜੇ ਗਰਗ,ਨਰਿੰਦਰ ਵਰਮਾ ਵਿਸ਼ੇਸ ਤੌਰ ਤੇ ਪੁਜੇ।ਇਸ ਮੌਕੇ ਤੇ ਸਭ ਤੋਂ ਪਹਿਲਾਂ ਸ਼੍ਰੀ ਅਟਲ ਬਿਹਾਰੀ ਵਾਜਪਾਈ ਜੀ ਦੀ ਫੋਟੋ ਤੇ ਫੁੱਲ ਚੜਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ।ਇਸ ਮੌਕੇ ਭਾਜਪਾ ਓਬੀਸੀ ਮੋਰਚਾ ਦੇ ਪ੍ਰਧਾਨ ਜਰਨੈਲ ਸਿੰਘ ਹੈਪੀ ਵੱਲੋਂ ਸਭ ਤੋਂ ਪਹਿਲਾਂ ਆਪਣਾ ਪੂਨਦਾਨ ਕਰਕੇ ਕੈਂਪ ਦੀ ਸ਼ੁਰੂਆਤ ਕਰਵਾਈ। ਕੈਂਪ ਦੌਰਾਨ ਭਾਜਪਾ ਜਿਲਾ ਪ੍ਰਧਾਨ ਵਿਕਾਸ ਸ਼ਰਮਾ ਨੇ ਖੂਨ ਦਾਨੀਆਂ ਦਾ ਹੋਸਲਾ ਅਫਜਾਈ ਕਰਦਿਆ ਕਿਹਾ ਕਿ ਅੱਜ ਅਸੀਂ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਜੀ ਦੀ 95ਵੀਂ ਜਯੰਤੀ ਮਨਾ ਰਹੇ ਹਾਂ।ਉਹਨਾਂ ਕਿਹਾ ਕਿ ਸ੍ਰੀ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ 9 ਕਰੋੜ ਕਿਸਾਨਾਂ ਦੇ ਖਾਤਿਆਂ 'ਚ 18 ਹਜਾਰ ਕਰੋੜ ਰੁਪਏ ਦੀ ਰਾਸ਼ੀ ਭੇਜੀ ਗਈ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਉਚੀ ਸੋਚ ਪੂਰੇ ਦੇਸ਼ ਦੇ ਕਿਸਾਨਾਂ ਵਾਸਤੇ ਸਦਾ ਫਾਇਦੇ ਲਈ ਕੰਮ ਕਰਦੀ ਹੈ ਅਤੇ ਸਾਨੂੰ ਉਮੀਦ ਹੈ ਕਿ ਇਹ ਕਿਸਾਨੀ ਮਸਲਾ ਵੀ ਜ਼ਿਲ੍ਹਾ ਜਲਦ ਹੱਲ ਹੋ ਜਾਵੇਗਾ।