ਦੋਰਾਹਾ 'ਚ ਅੱਜ ਰਾਸ਼ਟਰੀ ਰਾਜ ਮਾਰਗ 'ਤੇ ਲਗਾਇਆ ਗਿਆ ਵਿਸ਼ਾਲ ਧਰਨਾ

ਦੋਰਾਹਾ,ਅਮਰੀਸ਼ ਆਨੰਦ,- ਅੱਜ ਦੋਰਾਹਾ ਵਿਖੇ ਕਿਸਾਨ ਮਜਦੂਰ ਮੁਲਾਜਮ ਸਾਂਝਾ ਫਰੰਟ ਦੋਰਾਹਾ ਚ ਸ਼ਾਮਿਲ ਜਥੇਬੰਦੀਆਂ ਕਿਸਾਨ ਮਜਦੂਰ ਮੁਲਾਜਮ ਸਾਂਝਾ ਫਰੰਟ,ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ,ਭਾਰਤੀ ਕਿਸਾਨ ਯੂਨੀਅਨ,ਪੰਜਾਬ ਭਾਰਤੀ ਕਿਸਾਨ ਯੂਨੀਅਨ ਸਿੱਧਪੁਰ, ਐੱਲ ਇੰਡੀਆ ਕਿਸਾਨ ਸਭਾ,ਯੂਨੀਅਨਾਂ ਦੇ ਨੁਮਾਇੰਦਿਆਂ,ਆਲ ਟ੍ਰੇਡਜ਼ ਯੂਨੀਅਨ ਦੋਰਾਹਾ,ਵਪਾਰ ਮੰਡਲ,ਕਰਮਚਾਰੀ ਯੂਨੀਅਨ,ਕਿਸਾਨ ਮਜ਼ਦੂਰ, ਪੈਨਸ਼ਨਰ ਟੀ.ਐੱਸ.ਯੂ ਮੁਲਾਜ਼ਮ ਯੂਨੀਅਨ,ਨਗਰ ਕੌਂਸਲ ਮੁਲਾਜ਼ਮ ਯੂਨੀਅਨ,ਬੀ.ਐੱਡ ਟਿੱਚਰ ਯੂਨੀਅਨ,ਪੰਜਾਬੀ ਲਿਖਾਰੀ ਸਭਾ ਰਾਮਪੁਰ ,ਯੂਥ ਫੋਰਮ ਦੋਰਾਹਾ ,ਦੋਰਾਹਾ ਐਮਬੂਲੈਂਸ ਵੈਲਫੇਅਰ ਸੋਸਾਇਟੀ, ਤੇ ਆਂਗਣਵਾੜੀ ਵਰਕਰਾਂ, ਕਿਸਾਨ ਵਰਕਰਾਂ, ਸਮੇਤ ਵੱਖ-ਵੱਖ ਭਰਾਤਰੀ ਜਥੇਬੰਦੀਆਂ ਵਲੋਂ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ 'ਤੇ ਦੋਰਾਹਾ ਵਿਖੇ ਰਾਸ਼ਟਰੀ ਰਾਜ ਮਾਰਗ 'ਤੇ ਵਿਸ਼ਾਲ ਰੋਸ ਧਰਨਾ ਲਗਾਇਆ ਗਿਆ,ਜਿਸ ਵਿਚ ਵੱਖ -ਵੱਖ ਕਿਸਾਨ ਜਥੇਬੰਦੀਆਂ, ਟ੍ਰੇਡ ਯੂਨੀਅਨਾਂ ਦੇ ਨੁਮਾਇੰਦਿਆਂ ਸਮੇਤ ਵੱਖ-ਵੱਖ ਭਰਾਤਰੀ ਜਥੇਬੰਦੀਆਂ ਵਲੋਂ ਸਮੂਲੀਅਤ ਕੀਤੀ ਗਈ | ਇਹ ਵਿਚਾਰ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਵਲੋਂ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਦਿਨ ਸਵੇਰੇ 6 ਤੋਂ ਸ਼ਾਮ 4 ਵਜੇ ਤੱਕ ਸਿੱਧੂ ਹਸਪਤਾਲ ਦੇ ਲਾਗੇ ਰਾਸ਼ਟਰੀ ਰਾਜ ਮਾਰਗ ਨੂੰ ਜਾਮ ਕੀਤਾ ਗਿਆ ਗਿਆ ਅਤੇ ਦੋਰਾਹਾ ਰੇਲਵੇ ਸਟੇਸ਼ਨ 'ਤੇ ਵੀ ਧਰਨਾ ਲਗਾਇਆ,ਇਸ ਧਰਨੇ ਵਿਚ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਕੇਂਦਰ ਦੀ ਭਾਜਪਾ ਸਰਕਾਰ ਖਿਲਾਫ ਸੰਬੋਧਨ ਕਰਦੇ ਕਿਹਾ ਕਿ ਜਦੋ ਤੱਕ ਕੇਂਦਰ ਸਰਕਾਰ ਸਾਡੀਆਂ ਮੰਗਾ ਨਹੀਂ ਮੰਨਦੀ ਉਦੋਂ ਤੱਕ ਸੰਘਰਸ ਜਾਰੀ ਰਹੇਗਾ. ਇਸ ਮੌਕੇ ਪਰਮਵੀਰ ਘਲੋਟੀ ਬਲਵੰਤ ਸਿੰਘ ਸੁਦਾਗਰ ਸਿੰਘ ਘੁਡਾਣੀ,ਤਰਲੋਚਨ ਸਿੰਘ ,ਗੁਰਜੀਤ ਸਿੰਘ ਨਾਮਧਾਰੀ,ਐਸ.ਪੀ.ਭੱਟੀ ਆੜ੍ਹਤੀਆਂ,ਜਗਜੀਤ ਸਿੰਘ ਜੱਗੀ,ਸਿਮਰਦੀਪ ਸਿੰਘ ਦੋਬੁਰਜੀ,ਨਵਨੀਤ ਮਾਂਗਟ ਰਾਮਪੁਰ,ਕੁਲਬੀਰ ਸਰਾਂ,ਰਮੀ ਬਾਜਵਾ,ਸੁਨੀਤਾ ਰਾਣੀ, ਵਿਕਰਮਜੀਤ ਸਿੰਘ ਕਦੋਂ,ਜਸਵੀਰ ਝੱਜ ਪਵਨ ਕੁਮਾਰ ਕੌਸ਼ਲ,ਤਰਸੇਮ ਲਾਲ ਤੋਂ ਇਲਾਵਾ ਵੱਖ ਵੱਖ ਕਿਸਾਨ ਯੂਨੀਅਨ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ.